ਹੁਸ਼ਿਆਰਪੁਰ, 30 ਅਗਸਤ (ਨਰਿੰਦਰ ਸਿੰਘ ਬੱਡਲਾ)-ਪੰਜਾਬ ਕੋਆਪ੍ਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ ਬਲਾਕ-2 ਹੁਸ਼ਿਆਰਪੁਰ ਦੀ ਚੋਣ ਪੰਕਜ ਜਸਵਾਲ ਸੈਕਟਰੀ ਬੱਡਲਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਰਬਸੰਮਤੀ ਨਾਲ ਸੁਖਜਿੰਦਰ ਸਿੰਘ ਸੈਕਟਰੀ ਰਾਜਪੁਰ ਭਾਈਆਂ ਨੂੰ ਪ੍ਰਧਾਨ, ਦਲਜੀਤ ਸਿੰਘ ਸੈਕਟਰੀ ਚੱਬੇਵਾਲ ਨੂੰ ਮੀਤ ਪ੍ਰਧਾਨ, ਪੰਕਜ ਜਸਵਾਲ ਸੈਕਟਰੀ ਬੱਡਲਾ ਨੂੰ ਜਰਨਲ ਸਕੱਤਰ ਅਤੇ ਜਗਜੀਤ ਸਿੰਘ ਸੈਕਟਰੀ ਬਠੁੱਲਾ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ | ਇਸ ਮੌਕੇ ਦਵਿੰਦਰ ਸਿੰਘ ਸੈਕਟਰੀ ਅਰਿਹਾਣਾ ਕਲਾਂ, ਮਨਪ੍ਰੀਤ ਸਿੰਘ ਸੈਕਟਰੀ ਫੁਗਲਾਣਾ, ਬਲਜੀਤ ਸਿੰਘ ਸੈਕਟਰੀ ਮੋਨਾ ਕਲਾਂ, ਬਲਕਾਰ ਸਿੰਘ ਸੈਕਟਰੀ ਹੁੱਕੜਾਂ, ਜਗਤਾਰ ਸਿੰਘ ਸੈਕਟਰੀ ਜੱਲੋਵਾਲ, ਇੰਦਰਜੀਤ ਸਿੰਘ ਸੈਕਟਰੀ ਲਹਿਲੀ ਕਲਾਂ, ਪਿੰਦਰ ਕੁਮਾਰ ਸੈਕਟਰੀ ਬਜਵਾੜਾ, ਭੁਪਿੰਦਰ ਸਿੰਘ ਸੈਕਟਰੀ ਚੱਗਰਾਂ, ਕੁਲਦੀਪ ਸਿੰਘ ਸੈਕਟਰੀ ਬਡਿਆਲ, ਹਰਜਿੰਦਰ ਸਿੰਘ ਸੈਕਟਰੀ ਮੇਹਟੀਆਣਾ, ਕਮਲਜੀਤ ਸਿੰਘ ਸੈਕਟਰੀ ਤਨੁੰਲੀ, ਰਾਜੀਵ ਸੋਨੀ ਰਾਜਪੁਰ ਭਾਈਆਂ ਹਾਜ਼ਰ ਸਨ |