ਹੁਸ਼ਿਆਰਪੁਰ, 30 ਅਗਸਤ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਯੋਗ ਐਸੋਸੀਏਸ਼ਨ ਦੇ ਪ੍ਰਧਾਨ ਤੀਕਸ਼ਣ ਸੂਦ ਵਲੋਂ ਜ਼ਿਲ੍ਹਾ ਯੋਗ ਮੁਕਾਬਲੇ ਦੇ 18 ਸਾਲ ਤੋਂ ਵੱਧ ਉਮਰ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਰਵਾਏ ਸਮਾਗਮ ਦੌਰਾਨ ਸੂਦ ਨੇ ਦੱਸਿਆ ਕਿ 18 ਤੋਂ 21 ਸਾਲ ਵਰਗ 'ਚ ਅਦੀਪਤ ਸਰਕਾਰ ਨੇ ਪਹਿਲਾ ਸਥਾਨ, ਭਾਰਤ ਨੇ ਦੂਸਰਾ, ਸ਼ਿਵਮ ਸ਼ਰਮਾ ਨੇ ਤੀਸਰਾ, 21 ਤੋਂ 25 ਸਾਲ ਵਰਗ 'ਚ ਵਿਜੇ ਕੁਮਾਰ ਨੇ ਪਹਿਲਾ, ਸੁਨੀਲ ਕੁਮਾਰ ਨੇ ਦੂਸਰਾ, 35 ਤੋਂ 45 ਸਾਲ ਵਰਗ 'ਚ ਵਰੁਣ ਸ਼ਰਮਾ ਨੇ ਪਹਿਲਾ, 45 ਸਾਲ ਤੋਂ ਵਧ ਉਮਰ 'ਚ ਚੰਦਰ ਸ਼ੇਖਰ ਗੌਤਮ ਨੇ ਪਹਿਲਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਲੜਕੀਆਂ ਦੇ ਮੁਕਾਬਲੇ 'ਚ 18 ਤੋਂ 21 ਸਾਲ ਵਰਗ 'ਚ ਕਾਂਤੀ ਨੇ ਪਹਿਲਾ, ਯੋਕਸ਼ਾ ਖੁੱਲਰ ਨੇ ਦੂਸਰਾ ਤੇ ਸਵਿਤਾ ਕੁਮਾਰੀ ਨੇ ਤੀਸਰਾ ਸਥਾਨ, 25 ਤੋਂ 30 ਸਾਲ ਵਰਗ 'ਚ ਅੰਸ਼ਿਕਾ ਨੇ ਪਹਿਲਾ, 30 ਤੋਂ 35 ਸਾਲ 'ਚ ਕਵਿਤਾ ਚੌਧਰੀ ਨੇ ਪਹਿਲਾ, ਰੀਨਾ ਨੇ ਦੂਸਰਾ ਤੇ ਹਰਵਿੰਦਰ ਕੌਰ ਨੇ ਤੀਸਰਾ ਸਥਾਨ, 35 ਤੋਂ 45 ਸਾਲ ਵਰਗ 'ਚ ਸ਼ਿਲਪਾ ਨੇ ਪਹਿਲਾ, ਨੀਸ਼ਾ ਨੇ ਦੂਸਰਾ ਤੇ ਆਰਤੀ ਨੇ ਤੀਸਰਾ, 45 ਸਾਲ ਤੋਂ ਵੱਧ ਉਮਰ ਵਰਗ 'ਚ ਕਵਿਤਾ ਨੇ ਪਹਿਲਾ ਸਥਾਨ ਹਾਸਲ ਕੀਤਾ | ਸੂਦ ਨੇ ਕਿਹਾ ਕਿ ਯੋਗ ਅਭਿਆਸ ਕਰਨ ਵਾਲੇ ਹਮੇਸ਼ਾ ਸਮਾਜਿਕ ਕੁਰੀਤੀਆਂ ਤੋਂ ਦੂਰ ਅਤੇ ਹਮੇਸ਼ਾ ਸਰੀਰਕ ਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਸਾਨੂੰ ਯੋਗ ਅਭਿਆਸ ਆਪਣੀ ਜ਼ਿੰਦਗੀ ਦਾ ਅਹਿਮ ਅੰਗ ਬਣਾਉਣਾ ਚਾਹੀਦਾ ਹੈ | ਉਨ੍ਹਾਂ ਅਨਿਲ ਸੂਦ, ਨੀਰਜਾ ਵਿੱਜ, ਪਿ੍ੰ: ਨਰੇਸ਼ ਕੁਮਾਰ, ਰਾਜਵੀਰ ਕੌਰ, ਐਸ.ਕੇ. ਸ਼ਰਮਾ, ਯੋਗ ਗੁਰੂ ਅਨੀਤਾ ਜਸਵਾਲ ਵਲੋਂ ਮੁਕਾਬਲੇ 'ਚ ਪਾਏ ਅਹਿਮ ਯੋਗਦਾਨ ਦੀ ਸ਼ਲਾਘਾ ਕੀਤੀ |