23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਜ਼ਹਿਰ ਦੇ ਕੇ ਮਾਰਨ ਦੇ ਦੋਸ਼ 'ਚ ਹਠੂਰ ਪੁਲਿਸ ਨੇ ਚਾਰ ਵਿਅਕਤੀਆਂ 'ਤੇ ਪਰਚਾ ਕੀਤਾ ਦਰਜ

ਅਜੀਤ ਡੈਸਕ 30-08-2025

ਹਠੂਰ, 29 ਅਗਸਤ (ਜਸਵਿੰਦਰ ਸਿੰਘ ਛਿੰਦਾ)-ਪੁਲਿਸ ਥਾਣਾ ਹਠੂਰ ਵਲੋਂ ਅੱਜ ਸਤਨਾਮ ਸਿੰਘ ਪੁੱਤਰ ਘਨੱਤਰ ਸਿੰਘ ਵਾਸੀ ਪਿੰਡ ਮੁੱਦਕੀ (ਮੋਗਾ) ਦੇ ਬਿਆਨਾਂ ਦੇ ਅਧਾਰ 'ਤੇ ਉਸ ਦੇ ਪੁੱਤਰ ਦੀ ਮੌਤ ਦੇ ਸਬੰਧ ਵਿਚ ਚਾਰ ਨੌਜਵਾਨਾਂ 'ਤੇ ਪਰਚਾ ਦਰਜ ਕੀਤਾ ਹੈ | ਥਾਣਾ ਮੁਖੀ ਐੱਸ.ਐੱਚ.ਓ. ਕੁਲਜਿੰਦਰ ਸਿੰਘ ਗਰੇਵਾਲ ਵਲੋਂ ਮਿਲੀ ਜਾਣਕਾਰੀ ਅਨੁਸਾਰ ਮੱੁਢਲੀ ਰਿਪੋਰਟ ਵਿਚ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਯਾਦਵਿੰਦਰ ਸਿੰਘ (19 ਸਾਲ) ਨੂੰ ਜ਼ਹਿਰੀਲੀ ਚੀਜ਼ ਦੇ ਕੇ ਮਾਰ ਦਿੱਤਾ ਹੈ | ਉਨ੍ਹਾਂ ਦੋਸ਼ ਲਾਉਂਦਿਆਂ ਦੱਸਿਆ ਗਿਆ ਹੈ ਕਿ ਯਾਦਵਿੰਦਰ ਸਿੰਘ ਵੀਰਵਾਰ ਸ਼ਾਮ ਨੂੰ ਗੁਰਦੁਆਰਾ ਨਾਨਕਸਰ ਮੱਥਾ ਟੇਕਣ ਜਾ ਰਿਹਾ ਸੀ ਤਾਂ ਰਸਤੇ 'ਚ ਉਸ ਦਾ ਦੋਸਤ ਸੁਖਪ੍ਰੀਤ ਉਸ ਨੂੰ ਆਪਣੀ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਿਆ ਅਤੇ ਪਿੰਡ ਚਕਰ 'ਚ ਇਕ ਸੁੰਨਸਾਨ ਜਗ੍ਹਾ 'ਤੇ ਯਾਦਵਿੰਦਰ ਨੂੰ ਜ਼ਹਿਰੀਲਾ ਪਦਾਰਥ ਖੁਆ ਦਿੱਤਾ | ਦੋਸ਼ੀ ਮੁਲਜ਼ਮ ਪਿੰਡ ਦੇ ਹੀ ਡਾਕਟਰ ਕੋਲ ਅੱਧੀ ਰਾਤ ਨੂੰ ਉਸ ਦਾ ਇਲਾਜ ਵੀ ਕਰਵਾਉਂਦੇ ਰਹੇ ਅਤੇ ਫਿਰ ਮਾਮਲਾ ਸਰਪੰਚ ਸੋਹਨ ਸਿੰਘ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੇ ਮਿ੍ਤਕ ਲੜਕੇ ਦੇ ਘਰ ਫ਼ੋਨ ਲਾ ਕੇ ਸਾਰੀ ਗੱਲ ਦੱਸੀ ਅਤੇ ਉਨ੍ਹਾਂ ਦੇ ਕਹਿਣ 'ਤੇ ਹੀ ਗੰਭੀਰ ਹਾਲਤ ਵਿਚ ਉਕਤ ਲੜਕੇ ਨੂੰ ਉਨ੍ਹਾਂ ਦੇ ਪਿੰਡ ਦੇ ਨਾਗੀ ਹਸਪਤਾਲ ਲੈ ਕੇ ਗਏ, ਜਿੱਥੇ ਉਸ ਦੀ ਮੌਤ ਹੋ ਗਈ | ਹਠੂਰ ਥਾਣੇ ਦੀ ਪੁਲਿਸ ਨੇ ਇਸ ਮਾਮਲੇ 'ਚ ਚਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਘਟਨਾ 'ਚ ਸ਼ਾਮਿਲ ਦੋਸ਼ੀ ਮੁਲਜ਼ਮਾਂ 'ਚ ਪਿੰਡ ਡਗਰੂ ਦੇ ਸੁਖਪ੍ਰੀਤ ਸਿੰਘ ਅਤੇ ਗੁਰਸਿਮਰਨ ਸਿੰਘ, ਬੱਬਨ ਸਿੰਘ ਦੋਵੇਂ ਵਾਸੀ ਚਕਰ ਸ਼ਾਮਿਲ ਹਨ | ਇਸ ਘਟਨਾ 'ਚ ਸ਼ਾਮਿਲ ਇਕ ਮੁਲਜ਼ਮ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ | ਹਠੂਰ ਥਾਣਾ ਇੰਚਾਰਜ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਫ਼ਰਾਰ ਮੁਲਜ਼ਮ ਨੂੰ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ | ਜੇਕਰ ਪੁਲਿਸ ਸੂਤਰਾਂ ਦੀ ਮੰਨੀਏ ਤਾਂ ਪੁਲਿਸ ਨੇ ਮੁਲਜ਼ਮ ਸੁਖਪ੍ਰੀਤ ਨੂੰ ਗਿ੍ਫ਼ਤਾਰ ਕਰ ਲਿਆ ਹੈ | ਸੂਤਰਾਂ ਅਨੁਸਾਰ ਮਿ੍ਤਕ ਯਾਦਵਿੰਦਰ ਸਿੰਘ ਆਖਿਰ ਚਕਰ ਅੱਧੀ ਰਾਤ ਨੂੰ ਕੀ ਕਰਨ ਆਇਆ ਸੀ ਅਤੇ ਜੇਕਰ ਉਸ ਦੇ ਦੋਸਤਾਂ ਨੇ ਉਸ ਨੂੰ ਜ਼ਹਿਰ ਦਿੱਤਾ ਸੀ ਤਾਂ ਉਹ ਉਸਦਾ ਇਲਾਜ ਅੱਧੀ ਰਾਤ ਤੱਕ ਕਰਵਾਉਂਦੇ ਕਿਉਂ ਫਿਰਦੇ ਰਹੇ ਅਤੇ ਉਸ ਦੇ ਘਰ ਉਸਨੂੰ ਕਿਉਂ ਲਿਜਾਂਦਾ | ਅਜਿਹੇ ਅਨੇਕਾਂ ਸਵਾਲ ਮਾਮਲੇ ਦੀ ਘੋਖ ਮੰਗਦੇ ਹਨ |

ਪਿਛਲੀ ਖ਼ਬਰ ਮੇਲਾ ਛਪਾਰ ਕਾਨਫ਼ਰੰਸ ਦੌਰਾਨ ਅਕਾਲੀਆਂ ਦਾ ਵਿਸ਼ਾਲ ਇਕੱਠ ਵਿਰੋਧੀਆਂ ਦੀ ਨੀਂਦ ਹਰਾਮ ਕਰੇਗਾ ਅਗਲੀ ਖ਼ਬਰ ਐੱਸ.ਕੇ.ਐੱਮ. ਨੇ ਹੜ੍ਹ 'ਚ ਘਿਰੇ ਲੋਕਾਂ ਨੂੰ ਮੁਆਵਜ਼ੇ ਲਈ ਸੁਲਤਾਨਪੁਰ ਲੋਧੀ 'ਚ 1 ਸਤੰਬਰ ਨੂੰ ਬੁਲਾਈ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।