22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਮਾਤਾ ਜਗਵੰਤ ਕੌਰ ਰਾਮਗੜ੍ਹ ਸਰਦਾਰਾਂ ਨਮਿਤ ਸ਼੍ਰੀ ਸਹਿਜ ਪਾਠਾਂ ਦੇ ਭੋਗ ਕੱਲ੍ਹ <br/>

ਅਜੀਤ ਡੈਸਕ 30-08-2025
ਮਲੌਦ, 29 ਅਗਸਤ (ਸਹਾਰਨ ਮਾਜਰਾ)-ਏਸ਼ੀਅਨ ਖੇਡਾਂ ਵਿਚ ਭਾਰਤੀ ਹਾਕੀ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਓਲੰਪੀਅਨ ਮੇਜਰ ਸਿੰਘ ਦੇ ਸੁਪਤਨੀ ਅਤੇ ਸੁਰਿੰਦਰ ਸਿੰਘ ਰੋਜ਼ੀ ਕੈਲੇ ਅਤੇ ਉਘੇ ਖਿਡਾਰੀ ਸਵਰਗੀ ਕਮਲਜੀਤ ਸਿੰਘ ਟੌਮ ਦੇ ਮਾਤਾ ਸ੍ਰੀਮਤੀ ਜਗਵੰਤ ਕੌਰ ਪਿੰਡ ਰਾਮਗੜ੍ਹ ਸਰਦਾਰਾਂ ਦਾ ਅਚਾਨਕ ਹੀ ਦਿਹਾਂਤ ਹੋ ਗਿਆ ਹੈ¢ ਉਹ ਸੋਸ਼ਲ ਆਗੂ ਨਿਰਭੈ ਸਿੰਘ ਕੈਲੇ ਰਾਮਗੜ੍ਹ ਸਰਦਾਰਾਂ, ਅਜੈ ਸਿੰਘ ਕੈਲੇ ਅਤੇ ਵਿਕਰਮਜੀਤ ਸਿੰਘ ਵਿੱਕੀ ਕੈਲੇ ਦੇ ਸਤਿਕਾਰਯੋਗ ਦਾਦੀ ਮਾਤਾ ਸਨ¢ ਜ਼ਿਕਰਯੋਗ ਹੈ ਕਿ ਪਰਿਵਾਰ ਲਈ ਕੁੱਝ ਸਮੇਂ ਦੌਰਾਨ ਹੀ ਇਹ ਦੂਜਾ ਗਹਿਰਾ ਸਦਮਾ ਹੈ ਕਿਉਂਕਿ ਕੁੱਝ ਸਮਾਂ ਪਹਿਲਾਂ ਹੀ ਮਾਤਾ ਜਗਵੰਤ ਕੌਰ ਦੇ ਸਪੁੱਤਰ ਕਮਲਜੀਤ ਸਿੰਘ ਟੌਮ ਦੀ ਮੌਤ ਹੋ ਗਈ ਸੀ¢ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਵੱਡੀ ਗਿਣਤੀ ਵਿੱਚ ਰਾਜਨੀਤਕ ਆਗੂਆਂ ਅਤੇ ਸਨੇਹੀਆਂ ਵਲੋਂ ਕੈਲੇ ਪਰਿਵਾਰ ਰਾਮਗੜ੍ਹ ਸਰਦਾਰਾਂ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ¢ ਮਾ. ਜਗਤਾਰ ਸਿੰਘ ਜੱਗਾ ਸੋਮਲਖੇੜੀ ਅਤੇ ਉੱਘੇ ਖਿਡਾਰੀ ਨਿਰਭੈ ਸਿੰਘ ਕੈਲੇ ਨੇ ਦੱਸਿਆ ਕਿ ਸਵਰਗੀ ਮਾਤਾ ਜਗਵੰਤ ਕੌਰ ਨਮਿਤ ਸ਼੍ਰੀ ਸਹਿਜ ਪਾਠ ਦੇ ਭੋਗ ਕੱਲ੍ਹ 31 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਬਾਬਾ ਸਿੱਧਸਰ ਸਾਹਿਬ ਪਿੰਡ ਰਾਮਗੜ੍ਹ ਸਰਦਾਰਾਂ (ਨੇੜੇ ਮਲੌਦ) ਜ਼ਿਲ੍ਹਾ ਲੁਧਿਆਣਾ ਵਿਖੇ ਦੁਪਹਿਰ 12 ਵਜੇ ਤੋਂ 1.30 ਵਜੇ ਤੱਕ ਪਾਏ ਜਾਣਗੇ¢

ਪਿਛਲੀ ਖ਼ਬਰ 31 ਅਗਸਤ ਬਿਨਾਂ ਜੁਰਮਾਨੇ ਦੇ ਪ੍ਰਾਪਰਟੀ ਟੈਕਸ ਭਰਨ ਦਾ ਆਖਰੀ ਦਿਨ <br/> ਅਗਲੀ ਖ਼ਬਰ ਮਣੀ ਮਹੇਸ਼ ਦੀ ਯਾਤਰਾ 'ਤੇ ਗਏ ਪੰਜਗਰਾਈਾ ਕਲਾਂ ਦੇ ਲਗਪਗ 15 ਵਿਅਕਤੀਆਂ ਦਾ ਘਰਦਿਆਂ ਨਾਲੋਂ ਸੰਪਰਕ ਟੁੱਟਾ, ਇਨ੍ਹਾਂ 'ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।