29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਦਾਣਾ ਮੰਡੀ ਬੰਗਾ ਵਿਖੇ ਸੰਤ ਸੰਮੇਲਨ 9 ਨੂੰ

ਅਜੀਤ ਡੈਸਕ 30-08-2025
ਬੰਗਾ, 29 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ)-ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਸਰਕਲ ਬੰਗਾ ਵਲੋਂ ਦਾਣਾ ਮੰਡੀ ਬੰਗਾ ਵਿਖੇ 12ਵਾਂ ਮਹਾਨ ਸੰਤ ਸੰਮੇਲਨ ਤੇ ਕੀਰਤਨ ਦਰਬਾਰ ਹੁਣ 9 ਸਤੰਬਰ ਨੂੰ ਸੰਤ ਨਿਰੰਜਨ ਦਾਸ ਗੱਦੀ ਨਸ਼ੀਨ ਡੇਰਾ ਬੱਲਾਂ ਦੀ ਸਰਪ੍ਰਸਤੀ ਹੇਠ ਕਰਵਾਇਆ ਜਾਵੇਗਾ | ਪਹਿਲਾਂ ਇਹ ਸੰਮੇਲਨ 25 ਅਗਸਤ ਨੂੰ ਕਰਵਾਇਆ ਜਾਣਾ ਸੀ ਪਰ ਡੇਰਾ ਬੱਲਾਂ ਦੀ ਸੇਵਾਦਾਰ ਸਤਿਕਾਰਯੋਗ ਬੀਬੀ ਭਜਨੋ ਜੀ ਦੇ ਅਚਾਨਕ ਸਵਰਗਵਾਸ ਹੋ ਜਾਣ ਕਾਰਨ ਇਹ ਸੰਤ ਸੰਮੇਲਨ ਡੇਰੇ ਦੇ ਆਦੇਸ਼ਾਂ ਮੁਤਾਬਕ ਮੁਲਤਵੀ ਕਰ ਦਿੱਤਾ ਗਿਆ ਸੀ | ਹੁਣ ਨਵੀਂ ਤਰੀਕ ਦਾ ਐਲਾਨ ਡੇਰਾ ਬੱਲਾਂ ਦੇ ਆਦੇਸ਼ਾਂ ਮੁਤਾਬਿਕ ਟਰੱਸਟ ਦੀ ਮੀਟਿੰਗ ਵਿਚ ਕੀਤਾ ਗਿਆ | ਮੀਟਿੰਗ 'ਚ ਸੱਤਪਾਲ ਸਾਹਲੋਂ ਪ੍ਰਧਾਨ ਨਵਾਂਸ਼ਹਿਰ, ਰਾਮ ਸਿੰਘ ਢਾਹਾਂ, ਡਾ. ਰਾਮ ਲਾਲ ਸਿਧੂ, ਮਹਾਂ ਚੰਦ ਹੀਂਉਂ, ਜੋਗਾ ਸਿੰਘ ਜੀਂਦੋਵਾਲ, ਸਤਵਿੰਦਰ ਜੱਬੋਵਾਲ, ਡਾ. ਗੁਰਨਾਮ ਚੰਦੜ, ਅਵਤਾਰ ਦੁਸਾਂਝਾਂ, ਪਾਲ ਮਜਾਰੀ, ਪਿਆਰਾ ਰਾਮ ਹੀਉਂ ਆਦਿ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਸੇਵਾ ਮੁਕਤੀ 'ਤੇ ਵਿਸ਼ੇਸ਼-ਪਾਵਰਕਾਮ ਮੁਲਾਜ਼ਮ ਰਜਿੰਦਰ ਸਿੰਘ ਨੰਗਲ ਜੱਟਾਂ ਅਗਲੀ ਖ਼ਬਰ ਹੜ੍ਹਾਂ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਲਈ ਮੁੱਖ ਮੰਤਰੀ ਨੂੰ ਭੇਜਿਆ ਮੰਗ-ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।