29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸੇਵਾ ਮੁਕਤੀ 'ਤੇ ਵਿਸ਼ੇਸ਼-ਪਾਵਰਕਾਮ ਮੁਲਾਜ਼ਮ ਰਜਿੰਦਰ ਸਿੰਘ ਨੰਗਲ ਜੱਟਾਂ

ਅਜੀਤ ਡੈਸਕ 30-08-2025
ਮੁਕੰਦਪੁਰ-ਪਾਵਰਕਾਮ ਦਫ਼ਤਰ ਮਕੰਦਪੁਰ ਦੇ ਟੈਕਨੀਕਲ ਵਿੰਗ ਦੇ ਤਜ਼ਰਬੇਕਾਰ ਮੁਲਾਜ਼ਮ ਰਜਿੰਦਰ ਸਿੰਘ ਨੰਗਲ ਜੱਟਾਂ ਨੇ ਪਾਵਰਕਾਮ ਵਿਚ ਇਕ ਫਰਵਰੀ 1986 ਨੂੰ ਜੁਆਇਨ ਕਰਕੇ ਸਾਫ ਸੁਥਰੀਆਂ ਸੇਵਾਵਾਂ ਨਿਭਾਉਂਦੇ ਹੋਏ ਦੋ ਵਿਭਾਗੀ ਮਾਣ ਸਨਮਾਨ ਹਾਸਿਲ ਕੀਤਾ ਉਸ ਦੀ ਸ਼ਲਾਘਾ ਦਫਤਰੀ ਅਮਲਾ ਤੇ ਸੰਬੰਧਤ ਖਪਤਕਾਰ ਕਰ ਰਹੇ ਹਨ | 27 ਅਗਸਤ 1967 ਨੂੰ ਪਿਤਾ ਜਸਵੰਤ ਸਿੰਘ ਅਤੇ ਮਾਤਾ ਨਿਰਮਲ ਕੌਰ ਦੇ ਘਰ ਜਨਮੇ ਰਜਿੰਦਰ ਸਿੰਘ ਨੇ ਪਾਵਰਕਾਮ ਵਿਚ 39 ਸਾਲ ਛੇ ਮਹੀਨੇ ਬੇਹਤਰੀਨ ਸੇਵਾਵਾਂ ਦੇ ਕੇ ਆਪਣਾ ਕਾਰਜਕਾਲ ਪੂਰਾ ਕੀਤਾ | ਰਜਿੰਦਰ ਸਿੰਘ ਦਾ ਸੇਵਾ ਕਾਲ ਮੁਕੰਦਪੁਰ ਤੇ ਬੰਗਾ ਵਿਖੇ ਕਾਫੀ ਲੰਮਾ ਸਮਾਂ ਬੀਤਿਆ | ਮੌਜੂਦਾ ਸਮੇਂ ਵਿਚ ਰਜਿੰਦਰ ਸਿੰਘ ਨੇ ਡਿਵੀਜ਼ਨ ਟਾਸਕ ਫੋਰਸ ਵਜੋਂ ਜੋ ਸੇਵਾਵਾਂ ਦੇ ਕੇ ਵਿਭਾਗ ਦੇ ਰੈਵੀਨਿਊ ਵਿਚ ਚੋਖਾ ਵਾਧਾ ਕੀਤਾ ਉਹ ਆਪਣੇ ਆਪ ਵਿਚ ਬੇਹਦ ਪ੍ਰਭਾਵਸ਼ਾਲੀ ਉਦਾਹਰਨ ਹੈ | ਰਜਿੰਦਰ ਸਿੰਘ ਨੰਗਲ ਜੱਟਾਂ ਨੇ ਆਪਣੀ ਪਤਨੀ ਨਰਿੰਦਰ ਕੌਰ ਨਾਲ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਆਪਣੀ ਪੁੱਤਰੀ ਰਾਜਵਿੰਦਰ ਕੌਰ ਤੇ ਪੁੱਤਰ ਹਰਦੀਪ ਸਿੰਘ ਨੂੰ ਚੰਗੀ ਤਾਲੀਮ ਦੇ ਕੇ ਚੰਗੇ ਕਾਰੋਬਾਰੀ ਬਣਾਇਆ | 31 ਅਗਸਤ ਨੂੰ ਗੋਲਡਨ ਪੈਲਿਸ ਸਕੋਹਪੁਰ ਵਿਖੇ ਰਜਿੰਦਰ ਸਿੰਘ ਦੀ ਸੇਵਾ ਮੁਕਤੀ ਮੌਕੇ ਇਕ ਪ੍ਰਭਾਵਸ਼ਾਲੀ ਸਮਾਗਮ ਸਮੂਹ ਮੁਲਾਜ਼ਮਾਂ ਤੇ ਰਿਸ਼ਤੇਦਾਰ, ਸਬੰਧੀਆਂ ਦੀ ਹਾਜ਼ਰੀ ਨਾਲ ਕੀਤਾ ਜਾ ਰਿਹਾ ਹੈ |
-ਅਮਰੀਕ ਸਿੰਘ ਢੀਂਡਸਾ

ਪਿਛਲੀ ਖ਼ਬਰ ਮਾਤਾ ਪ੍ਰਕਾਸ਼ ਕੌਰ ਨਮਿਤ ਪਾਠ ਦੇ ਭੋਗ ਕੱਲ੍ਹ ਅਗਲੀ ਖ਼ਬਰ ਦਾਣਾ ਮੰਡੀ ਬੰਗਾ ਵਿਖੇ ਸੰਤ ਸੰਮੇਲਨ 9 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।