07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪੰਚਾਇਤਾਂ 'ਚ ਕਰਵਾਏ ਗਏ ਵਿਕਾਸ ਕੰਮਾਂ ਦੇ ਕਦੋਂ ਮਿਲਣਗੇ ਪੈਸੇ <br/>

ਪਿੰਡ ਠਠਿਆਲਾ ਬੇਟ ਵਿਖੇ ਬਣਾਈ ਜਾ ਚੁੱਕੀ ਗਲੀ ਦਾ ਦਿ੍ਸ਼ ਅਤੇ ਆਪ ਬੀਤੀ ਸੁਣਾਉਂਦੇ ਹੋਏ ਸਰਪੰਚ ਰਾਣਾ ਤਰਸੇਮ ਸਿੰਘ | ਤਸਵੀਰ : ਦੀਦਾਰ ਸਿੰਘ ਬਲਾਚੌਰੀਆ <br/> 31-08-2025
ਬਲਾਚੌਰ, 30 ਅਗਸਤ (ਦੀਦਾਰ ਸਿੰਘ ਬਲਾਚੌਰੀਆ)-ਇਕ ਪਾਸੇ ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਾ ਹੋਣ ਦੀ ਗੱਲ ਕਰ ਰਹੀ ਹੈ, ਦੂਜੇ ਪਾਸੇ ਬਲਾਚੌਰ ਇਲਾਕੇ ਨਾਲ ਸੰਬੰਧਿਤ ਕਈ ਸਰਪੰਚਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿੰਡਾਂ ਦੀਆਂ ਗਲੀਆਂ-ਨਾਲੀਆਂ ਦਾ ਕੰਮ ਪਾਰਦਸ਼ਤਾ ਨਾਲ ਕਰਵਾ ਦਿੱਤਾ ਹੈ, ਪਰ ਜਿੱਥੋਂ ਸਮਾਨ ਖਰੀਦਿਆ ਗਿਆ ਹੈ ਅਤੇ ਜਿਨ੍ਹਾਂ ਠੇਕੇਦਾਰਾਂ ਰਾਹੀਂ ਕੰਮ ਕਰਵਾਇਆ ਹੋਇਆ ਹੈ ਦੀਆਂ ਪੈਮੇਂਟਾ ਮਹਿਕਮੇ ਵੱਲੋਂ ਹਾਲੇ ਤੱਕ ਜਾਰੀ ਨਹੀ ਹੋਈਆਂ ਜਿਸ ਕਾਰਨ ਉਨ੍ਹਾਂ ਨੂੰ ਬੀ.ਡੀ.ਪੀ.ਓ ਦਫ਼ਤਰ ਦੇ ਗੇੜੇ ਕੱਢਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਬਲਾਕ ਬਲਾਚੌਰ ਦੇ ਪਿੰਡ ਠਠਿਆਲਾ ਬੇਟ ਦੇ ਸਰਪੰਚ ਰਾਣਾ ਤਰਸੇਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਲੀਆਂ ਨਾਲੀਆਂ ਦਾ ਕੰਮ ਖਤਮ ਹੋ ਚੁੱਕਾ ਹੈ ਅਤੇ ਸਰਕਾਰੀ ਪੈਮੇਂਟਾਂ ਜਾਰੀ ਕਰਾਉਣ ਹਿੱਤ ਪੰਚਾਇਤ ਸੈਕਟਰੀ ਨੂੰ ਰਿਕਾਰਡ ਦਿੱਤਾ ਜਾ ਚੁੱਕਾ ਹੈ, ਡੌਂਗਲਾਂ ਵੀ ਦੇ ਦਿੱਤੀਆਂ ਹਨ, ਪਾਰਟੀਆਂ ਤੇ ਠੇਕੇਦਾਰ ਦੇ ਕੀਤੇ ਕੰਮ ਦੇ ਪੈਸੇ ਨਹੀ ਪੈ ਰਹੇ, ਉਨ੍ਹਾਂ ਕਿਹਾ ਕਿ ਕੰਮ ਕਰਨ ਵਾਲੇ ਕਾਮਿਆਂ ਨੂੰ ਹਜਾਰਾਂ ਰੁਪਏ ਖੁਦ ਜੇਬ ਵਿੱਚੋਂ ਦੇ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸਾਡੇ ਖਾਤਿਆਂ ਵਿੱਚ ਪੈਸੇ ਵੀ ਹਨ | ਉਨ੍ਹਾਂ ਕਿਹਾ ਕਿ ਜੱਦੋਂ ਕਰਮਚਾਰੀਆਂ ਨੂੰ ਪੁੱਛਦੇ ਹਾਂ ਤਾਂ ਜਲਦੀ ਪੈਮੇਂਟ ਪਾਉਣ ਦੀ ਗੱਲ ਆਖ ਦਿੱਤੀ ਜਾਂਦੀ ਹੈ |
ਕੀ ਕਹਿਣਾ ਪੰਚਾਇਤ ਸੈਕਟਰੀ ਦਾ-ਇਸ ਸਬੰਧੀ ਠਠਿਆਲਾ ਬੇਟ ਦੇ ਪੰਚਾਇਤ ਸੈਕਟਰੀ ਕੁਲਦੀਪ ਸਿੰਘ ਜਾਡਲੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਇਕ ਤਾਂ 15ਵੇਂ ਵਿੱਤ ਕਮਿਸ਼ਨ ਦੀ ਸਮੱਸਿਆ ਆ ਰਹੀ ਹੈ ਅਤੇ ਵਿੱਤ ਕਮਿਸ਼ਨ ਦੇ ਫੰਡ ਜਿਹੜੇ ਐਚ.ਡੀ.ਐਫ.ਸੀ ਬੈਂਕ ਵਿੱਚ ਪਏ ਹਨ, ਉਹ ਐਕਸਿਸ ਬੈਂਕ ਵਿੱਚ ਸ਼ਿਫਟ ਕੀਤੇ ਜਾ ਰਹੇ ਹਨ | ਉਸ ਉਪਰੰਤ ਵਿੱਤ ਕਮਿਸ਼ਨ ਦੀਆਂ ਪੈਮੇਂਟਾ ਚਾਲੂ ਹੋਣਗੀਆਂ ਬਾਕੀ ਸਾਈਟ ਦੀ ਸਮੱਸਿਆ ਆ ਰਹੀ ਹੈ, ਡੇਢ-ਡੇਢ ਦੋ-ਦੋ ਮਹੀਨੇ ਲੱਗ ਰਹੇ ਹਨ |

ਪਿਛਲੀ ਖ਼ਬਰ ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਵੱਲੋਂ ਔਲੀਆਪੁਰ ਦੇ ਧੁੱਸੀ ਬੰਨ੍ਹ ਦਾ ਦੌਰਾ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਝੋਨੇ ਦੇ ਖਰੀਦ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।