ਬਲਾਚੌਰ, 30 ਅਗਸਤ (ਨਰੇਸ਼ ਧੌਲ) - ਇਲਾਕੇ ਅੰਦਰ ਪੈ ਰਹੀ ਭਾਰੀ ਬਰਸਾਤ ਕਾਰਨ ਜਿੱਥੇ ਹੋਰ ਬਹੁ ਗਿਣਤੀ ਲਿੰਕ ਸੜਕਾਂ ਦੇ ਬਰਮ ਹੜ੍ਹ ਚੁੱਕੇ ਹਨ, ਉੱਥੇ ਪਿੰਡ ਬਛੌੜੀ ਤੋਂ ਚਣਕੋਈ ਨੂੰ ਜਾਣ ਵਾਲੀ ਲਿੰਕ ਸੜਕ ਦੇ ਬਰਮ ਵੀ ਕਈ ਥਾਂਵਾਂ ਤੋਂ ਹੜ੍ਹ ਚੁੱਕੇ ਹਨ | ਇਸ ਲਿੰਕ ਸੜਕ ਦੇ ਦੋਵੇਂ ਪਾਸਿਆਂ ਵਾਲੇ ਜਿਆਦਾਤਰ ਖੇਤ ਨੀਵੇਂ ਹੋਣ ਕਾਰਨ ਹਰ ਵੇਲੇ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ | ਇਲਾਕਾ ਵਾਸੀਆਂ ਨੇ ਦੱਸਿਆ ਕਿ ਇਨ੍ਹਾਂ ਹੜੇ੍ਹ ਹੋਏ ਬਰਮਾਂ ਕਾਰਨ ਕੁੱਝ ਇੱਕਾ ਦੁੱਕਾ ਦੋ ਪਹੀਆ ਵਾਹਨ ਚਾਲਕ ਹਾਦਸਾ ਗ੍ਰਸਤ ਵੀ ਹੋ ਚੁੱਕੇ ਹਨ | ਇਲਾਕਾ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਇਨ੍ਹਾਂ ਹੜੇ੍ਹ ਹੋਏ ਬਰਮਾਂ ਦੀ ਮੁਰੰਮਤ ਦਾ ਕਾਰਜ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇ |