ਮਜਾਰੀ/ਸਾਹਿਬਾ, 30 ਅਗਸਤ (ਨਿਰਮਲਜੀਤ ਸਿੰਘ ਚਾਹਲ)-ਗੁੱਗਾ ਜ਼ਾਹਿਰ ਪੀਰ ਪ੍ਰਬੰਧਕ ਕਮੇਟੀ ਰੱਕੜਾਂ ਢਾਹਾ ਵੱਲੋਂ ਸਮੂਹ ਨਗਰ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ | ਜਿਸ ਵਿਚ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਪਿੰਡ ਵਾਸੀਆਂ ਨੂੰ ਛਿੰਝ ਮੇਲੇ ਦੀ ਵਧਾਈ ਦਿੱਤੀ | ਇਸ ਛਿੰਝ ਮੇਲੇ ਵਿਚ ਸੱਦੇ ਹੋਏ ਚੋਟੀ ਦੇ ਪਹਿਲਵਾਨਾਂ ਦੀਆਂ 80 ਕੁਸ਼ਤੀਆਂ ਕਰਵਾਈਆਂ ਗਈਆਂ | ਪਟਕੇ ਦੀ ਕੁਸ਼ਤੀ ਜੱਸਾ ਪੱਟੀ ਨੇ ਰਘੂ ਮਹਾਰਾਸ਼ਟਰ ਨੂੰ ਹਰਾ ਕੇ ਜਿੱਤੀ | ਦੋਵਾਂ ਪਹਿਲਵਾਨਾ ਨੂੰ ਪ੍ਰਬੰਧਕ ਕਮੇਟੀ ਵੱਲੋਂ ਬੁਲਿਟ ਮੋਟਰਸਾਈਕਲ ਸਾਂਝੇ ਤੌਰ 'ਤੇ ਦਿੱਤਾ ਗਿਆ | ਪਟਕੇ ਦੀ ਦੂਸਰੀ ਕੁਸ਼ਤੀ ਭੁਪਿੰਦਰ ਅਜਨਾਲਾ ਨੇ ਅਜੇ ਹਰਿਆਣਾ ਨੂੰ ਹਰਾ ਕੇ ਜਿੱਤੀ ਦੋਵਾਂ ਪਹਿਲਵਾਨਾ ਨੂੰ ਰੋਸ਼ਨ ਨਈਅਰ ਦੁਆਰਾ ਸਾਂਝੇ ਤੌਰ 'ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਪਲੈਂਡਰ ਮੋਟਰਸਾਈਕਲ ਦਿੱਤਾ ਗਿਆ | ਪਟਕੇ ਦੀ ਤੀਸਰੀ ਕੁਸ਼ਤੀ ਬੱਗਾ ਕੁਹਾਲੀ ਨੇ ਚਮਕੌਰ ਹੱਲਾ ਨੂੰ ਹਰਾ ਕੇ ਜਿੱਤੀ | ਇਨ੍ਹਾਂ ਪਹਿਲਵਾਨਾਂ ਨੂੰ ਜਸਮੀਤ ਸਿੰਘ ਯੂ.ਐਸ.ਏ ਵੱਲੋਂ ਇੱਕ ਲੱਖ ਰੁਪਏ ਨਕਦ ਪ੍ਰਬੰਧਕ ਕਮੇਟੀ ਦੁਆਰਾ ਦਿੱਤੇ ਗਏ | ਪਟਕੇ ਦੀ ਚੌਥੀ ਕੁਸ਼ਤੀ ਤੀਰਥ ਫਗਵਾੜਾ ਨੇ ਜੱਸਾ ਬਾਹੜੋਵਾਲ ਨੂੰ ਹਰਾ ਕੇ ਜਿੱਤੀ ਦੋਵਾਂ ਪਹਿਲਵਾਨਾਂ ਨੂੰ ਖ਼ਾਲਸਾ ਕੈਨੇਡਾ ਵੱਲੋਂ ਇੱਕ ਸੋਨੇ ਦੀ ਮੁੰਦਰੀ ਸਾਂਝੇ ਤੌਰ 'ਤੇ ਦਿੱਤੀ ਗਈ | ਇਸ ਛਿੰਝ ਮੇਲੇ ਵਾਸਤੇ ਸੁਰਜੀਤ ਸਿੰਘ ਕੈਨੇਡਾ ਪੁੱਤਰ ਸਾਧੂ ਸਿੰਘ ਵੱਲੋਂ ਇੱਕ ਲੱਖ ਰੁਪਏ, ਸਤਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਯੂ.ਐਸ.ਏ ਵੱਲੋਂ ਇਕਵੰਜਾ ਹਜ਼ਾਰ ਰੁਪਏ ਦਿੱਤੇ ਗਏ | ਬਾਕੀ ਸਾਰੇ ਪਹਿਲਵਾਨਾਂ ਨੂੰ ਵੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਸ਼ੋਕ ਕਟਾਰੀਆ, ਸ਼ਾਮ ਸੁੰਦਰ ਡੀ.ਐਸ.ਪੀ ਬਲਾਚੌਰ, ਇੰਸ: ਰਾਕੇਸ਼ ਵਿੰਦਰ ਸਿੰਘ ਐਸ.ਐਚ.ਓ. ਸਦਰ ਬਲਾਚੌਰ, ਮਾਤਾ ਕਸ਼ਮੀਰ ਕੌਰ, ਰਾਜਵਿੰਦਰ ਕੌਰ ਪੰਚ, ਚਰਨ ਸਿੰਘ, ਬਖ਼ਤਾਵਰ ਸਿੰਘ, ਬਲਵਿੰਦਰ ਸਿੰਘ ਰੱਕੜ, ਹਰਭਜਨ ਸਿੰਘ, ਸੂਬੇ: ਸਤਨਾਮ ਸਿੰਘ, ਦਿਲਾਵਰ ਸਿੰਘ, ਸ਼ਿੰਗਾਰਾ ਸਿੰਘ, ਸੋਢੀ ਸਿੰਘ, ਸਿਮਰਜੀਤ ਸਿੰਘ, ਜਸਬੀਰ ਸਿੰਘ, ਤਲਵਿੰਦਰ ਸਿੰਘ, ਅਨਮੋਲਪ੍ਰੀਤ ਸਿੰਘ, ਜਪਨੂਰ, ਜਗਤਾਰ ਸਿੰਘ ਮੱਲਾ ਬੇਦੀਆਂ, ਕੈਪ: ਬਹਾਦਰ ਸਿੰਘ, ਇੰਸ: ਮਨਜੀਤ ਸਿੰਘ, ਅਵਤਾਰ ਸਿੰਘ, ਸੋਨੂੰ ਜਾਡਲਾ, ਗੁਰਦਿਆਲ ਰੱਕੜ ਆਦਿ ਹਾਜ਼ਰ ਸਨ |