06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਹੜ੍ਹ ਪੀੜਤਾਂ ਲਈ ਲਗਾਇਆ ਖ਼ੂਨਦਾਨ ਅਤੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ <br/>

ਪਿੰਡ ਕੰਗਰੋੜ ਵਿਖੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਲਾਏ ਖ਼ੂਨਦਾਨ ਅਤੇ ਅੱਖਾਂ ਦੇ ਚੈੱਕਅਪ ਕੈਂਪ ਸਮੇਂ ਲਾਈਨ ਕਲੱਬ ਮੈਂਬਰ ਤੇ ਪਤਵੰਤੇ | <br/> 31-08-2025
ਬੰਗਾ, 30 ਅਗਸਤ (ਪ੍ਰੇਮੀ ਸੰਧਵਾਂ)-ਲਾਈਨ ਕਲੱਬ ਰਾਜਾ ਸਾਹਿਬ ਸੇਵਾ ਬੰਗਾ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸਰਕਾਰੀ ਹਸਪਤਾਲ ਬੰਗਾ ਦੇ ਸਹਿਯੋਗ ਨਾਲ ਪਿੰਡ ਕੰਗਰੋੜ ਵਿਖੇ ਖ਼ੂਨਦਾਨ ਕੈਂਪ ਅਤੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ | ਇਹ ਪ੍ਰੋਜੈਕਟ ਪ੍ਰਧਾਨ ਲਵਦੀਪ ਕੁਮਾਰ ਕਰਾਨਾਣਾ ਦੀ ਅਗਵਾਈ 'ਚ ਲਗਾਇਆ ਗਿਆ | ਇਸ ਕੈਂਪ ਦੇ ਮੁੱਖ ਮਹਿਮਾਨ ਡਾਕਟਰ ਲਛਮਣ ਦਾਸ ਖੇਤੀਬਾੜੀ ਅਫ਼ਸਰ ਅਤੇ ਕੁਲਦੀਪ ਭੂਸ਼ਣ ਰੀਜਨ ਚੇਅਰਪਰਸਨ ਨਵਾਂਸ਼ਹਿਰ ਵੱਲੋਂ ਰਿਬਨ ਕੱਟ ਕੇ ਜਿੱਥੇ ਕੈਂਪ ਦੀ ਸ਼ੁਰੂਆਤ ਕੀਤੀ, ਉੱਥੇ ਉਹਨਾਂ ਕਿਹਾ ਕਿ ਇਹ ਕਲੱਬ ਹਮੇਸ਼ਾ ਮਾਨਵਤਾ ਦੀ ਸੇਵਾ ਲਈ ਤਤਪਰ ਤਿਆਰ ਰਹਿੰਦਾ ਹੈ | ਇਸ ਵਕਤ ਵੀ ਜੋ ਪੰਜਾਬ ਵਾਸੀਆਂ 'ਤੇ ਹੜ੍ਹਾਂ ਦੀ ਮਾਰ ਪਈ ਹੈ ਉਸ ਨੂੰ ਮੁੱਖ ਰੱਖ ਕੇ ਇਹ ਖ਼ੂਨਦਾਨ ਕੈਂਪ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਹੈ | ਕਲੱਬ ਸਕੱਤਰ ਗਗਨਦੀਪ ਸਿੰਘ, ਬਲਵਿੰਦਰ ਸਿੰਘ, ਰਜਿੰਦਰ ਸਿੰਘ ਢਡਵਾੜ ਨੇ ਦੱਸਿਆ ਕਿ ਇਸ ਕੈਂਪ ਵਿੱਚ 30 ਯੂਨਿਟ ਖ਼ੂਨ ਦੇ ਇਕੱਤਰ ਹੋਏ ਅਤੇ 150 ਮਰੀਜ਼ਾਂ ਦੇ ਅੱਖਾਂ ਦਾ ਚੈੱਕ ਅੱਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਹਨ | ਇਸ ਮੌਕੇ ਲਾਈਨ ਪ੍ਰਧਾਨ ਲਵਦੀਪ ਕੁਮਾਰ, ਸੈਕਟਰੀ ਗਗਨਦੀਪ ਸਿੰਘ, ਖ਼ਜ਼ਾਨਚੀ ਬਲਵਿੰਦਰ ਸਿੰਘ, ਪ੍ਰੋਜੈਕਟ ਚੇਅਰਮੈਨ ਰਜਿੰਦਰ ਸਿੰਘ ਢੰਡਵਾੜ, ਮੁੱਖ ਮਹਿਮਾਨ ਕੁਲਦੀਪ ਭੂਸ਼ਨ ਰੀਜਨ ਚੇਅਰਪਰਸਨ ਅਤੇ ਡਾਕਟਰ ਲਛਮਣ ਦਾਸ ਖੇਤੀਬਾੜੀ ਅਫ਼ਸਰ ਬੰਗਾ, ਬਲਕਾਰ ਸਿੰਘ, ਡਾਕਟਰ ਕਰਮਜੀਤ ਸਿੰਘ, ਦਪਿੰਦਰਜੀਤ ਸਿੰਘ, ਤਰਲੋਚਨ ਸਿੰਘ ਵਿਰਦੀ ਨਵਾਂਸ਼ਹਿਰ ਕਲੱਬ, ਭੁਪਿੰਦਰ ਸਿੰਘ ਸਾਬਕਾ ਸਰਪੰਚ, ਹਰਪ੍ਰੀਤ ਸਿੰਘ, ਪ੍ਰਭਦੀਪ ਸਿੰਘ, ਅਵਤਾਰ ਸਿੰਘ, ਅੰਮਿ੍ਤ ਪਾਲ ਸਿੰਘ, ਰਾਜਵਿੰਦਰ ਸਿੰਘ, ਜੋਗਾ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ | ਇਸ ਮੌਕੇ ਡਾਕਟਰ ਟੀ.ਪੀ ਸਿੰਘ ਬਲੱਡ ਬੈਂਕ ਇੰਚਾਰਜ, ਅੱਖਾਂ ਚੈੱਕਅਪ ਦੇ ਕੈਂਪ ਵਿੱਚ ਡਾਕਟਰ ਮੁਕੇਸ਼ ਉਪਾਧਿਆ, ਡਾਕਟਰ ਰਾਜ ਕੁਮਾਰ ਦੀ ਟੀਮ ਨੇ ਅੱਖਾਂ ਦਾ ਚੈੱਕਅਪ ਕੀਤਾ |

ਪਿਛਲੀ ਖ਼ਬਰ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਸੇਵਾਦਾਰਾਂ ਦੀ ਮੀਟਿੰਗ ਧਾਮ ਝਾਂਡੀਆਂ ਕਲਾਂ ਵਿਖੇ ਅੱਜ <br/> ਅਗਲੀ ਖ਼ਬਰ ਰੱਕੜਾਂ ਢਾਹਾ ਦਾ ਛਿੰਝ ਮੇਲਾ ਜੱਸਾ ਪੱਟੀ ਨੇ ਜਿੱਤਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।