29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਸਤਲੁਜ ਪਬਲਿਕ ਸਕੂਲ ਬੰਗਾ ਦੀ ਵਿਦਿਆਰਥਣ ਹਰਮੀਤ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ

ਅਜੀਤ ਡੈਸਕ 20-09-2025
ਬੰਗਾ, 19 ਸਤੰਬਰ (ਕੁਲਦੀਪ ਸਿੰਘ ਪਾਬਲਾ)-ਅੰਤਰ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਸਤਲੁਜ ਪਬਲਿਕ ਸਕੂਲ ਬੰਗਾ ਦੀ ਹੋਣਹਾਰ ਵਿਦਿਆਰਥਣ ਹਰਮੀਤ ਕੌਰ ਨੇ ਪੁਲਿਸ ਦੇ ਖੇਡ ਮੁਕਾਬਲੇ (57 ਕਿਲੋ ਗ੍ਰਾਮ 17) ਕੈਟਾਗਰੀ ਵਿਚ ਸੋਨ ਤਗਮਾ ਜਿੱਤ ਕੇ ਆਪਣਾ ਸਥਾਨ ਸਟੇਟ ਪੱਧਰ ਦੇ ਮੁਕਾਬਲਿਆਂ ਵਿਚ ਪੱਕਾ ਕਰ ਲਿਆ ਹੈ ਕਿਸੇ ਤਰ੍ਹਾਂ ਕਿਰਨਦੀਪ ਕੌਰ ਨੇ (ਬੈਡਮੈਨਟਨ 17) ਵਿਚ ਆਪਣਾ ਤੀਜਾ ਸਥਾਨ ਪੱਕਾ ਕੀਤਾ | ਇਸ ਪ੍ਰਾਪਤੀਆਂ ਦੀ ਲੜੀ ਨੂੰ ਬਰਕਰਾਰ ਰੱਖਦਿਆਂ ਇਸ ਤੋਂ ਪਹਿਲਾਂ ਜ਼ੋਨਲ ਪੱਧਰ 'ਤੇ ਵੱਖ-ਵੱਖ ਵਿਦਿਆਰਥੀਆਂ ਨੇ ਖੋਹ-ਖੋਹ ਉਮਰ ਵਰਗ (14) ਲੜਕੇ ਵਿਚ ਦੂਜਾ, ਉਮਰ ਵਰਗ 19 ਲੜਕੀਆਂ ਤੀਜਾ ਬੈਡਮਿੰਟਨ ਉਮਰ ਵਰਗ (19) ਲੜਕੇ ਵਿਚ ਤੀਜਾ ਉਮਰ ਵਰਗ 17 ਵਿਚ (ਲੜਕੀਆਂ) ਨੇ ਦੂਜਾ, ਰੱਸਾਕਸ਼ੀ ਵਿਚ ਉਮਰ ਵਰਗ 17 (ਲੜਕੀਆਂ) ਤੀਜਾ, ਬਾਲੀਵਾਲ ਉਮਰ ਵਿਚ ਵਰਗ 14 (ਲੜਕੇ) ਦੂਜਾ, ਚੈੱਸ ਉਮਰ ਵਿਚ ਵਰਗ 19 (ਲੜਕੇ) ਦੂਜਾ, ਯੋਗਾ ਉਮਰ ਵਰਗ 14 (ਲੜਕੇ ਦੂਜਾ ਲੜਕੀਆਂ ਨੇ ਤੀਜਾ), ਹੈਂਡਬਾਲ ਵਿਚ ਉਮਰ ਵਰਗ 14 (ਲੜਕੇ ਦੂਜਾ ਲੜਕੀਆਂ) ਨੇ ਤੀਜਾ, ਹੈਂਡਬਾਲ ਵਿਚ ਉਮਰ ਵਰਗ 17, 19 (ਲੜਕੇ) ਤੀਜਾ, ਟੇਬਲ ਟੈਨਿਸ ਵਿਚ ਉਮਰ ਵਰਗ 14 (ਲੜਕੇ) ਦੂਜਾ ਅਤੇ ਤੀਜਾ ਬਾਸਕਟਬਾਲ ਵਿਚ ਉਮਰ ਵਰਗ 17 (ਲੜਕੇ) ਤੀਜਾ ਲੜਕੀਆਂ ਦੂਜਾ ਹਮਰਵਰ 19 (ਲੜਕੇ ਲੜਕੀਆਂ) ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਅਜੇ ਸ਼ਰਮਾ ਨੇ ਸਮੂਹ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਲਈ ਖਿਡਾਰੀ ਤੇ ਉਨ੍ਹਾਂ ਦੇ ਕੋਚ ਬਹੁਤ ਮਿਹਨਤ ਕਰਦੇ ਹਨ | ਉਨ੍ਹਾਂ ਨੇ ਕੋਚ ਰਣਧੀਰ ਸਿੰਘ ਭੁੱਲਰ, ਸ੍ਰੀਮਤੀ ਰੇਖਾ ਬਾਲੀ ਤੇ ਅਨਿਲ ਕੁਮਾਰ ਨੂੰ ਇਨ੍ਹਾਂ ਸ਼ਾਨਦਾਰ ਜਿੱਤਾਂ ਦੇ ਮੌਕੇ 'ਤੇ ਵਧਾਈ ਦਿੱਤੀ | ਸਕੂਲ ਦੇ ਡਾਇਰੈਕਟਰ ਪਾਲ ਸਿੰਘ ਪੂਨੀਆ ਤੇ ਐਡਮਿਨਿਸਟਰੇਟਰ ਅਮਰਜੀਤ ਕੌਰ ਪੂਨੀਆ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਭਵਿੱਖ ਵਿਚ ਹੋਰ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ ਗਿਆ |
ਪਿਛਲੀ ਖ਼ਬਰ ਪਾਣੀ ਦੀ ਦੁਰਵਰਤੋਂ ਰੋਕਣ ਲਈ ਸਮੂਹਿਕ ਯਤਨ ਕਰਨ ਦੀ ਲੋੜ-ਤਰਨਜੀਤ ਸਿੰਘ ਏ. ਈ. ਅਗਲੀ ਖ਼ਬਰ ਚਰਨਾ ਰਾਮ ਨੂੰ ਸ਼ਰਧਾ ਦੇ ਫੁੱਲ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।