29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਪਾਣੀ ਦੀ ਦੁਰਵਰਤੋਂ ਰੋਕਣ ਲਈ ਸਮੂਹਿਕ ਯਤਨ ਕਰਨ ਦੀ ਲੋੜ-ਤਰਨਜੀਤ ਸਿੰਘ ਏ. ਈ.

ਅਜੀਤ ਡੈਸਕ 20-09-2025
ਨਵਾਂਸ਼ਹਿਰ, 19 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਉੱਪ ਮੰਡਲ ਨਵਾਂਸ਼ਹਿਰ ਵਿਖੇ ਇੰਜੀਨੀਅਰ ਤਰਨਜੀਤ ਸਿੰਘ ਏ. ਈ. ਨੇ ਆਪਣਾ ਅਹੁਦਾ ਸੰਭਾਲ ਲਿਆ ਹੈ | ਇਨ੍ਹਾਂ ਦੀ ਬਦਲੀ ਲੁਧਿਆਣਾ ਤੋਂ ਨਵਾਂਸ਼ਹਿਰ ਵਿਖੇ ਹੋਈ ਹੈ | ਇਸ ਮੌਕੇ ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਇਲਾਕੇ ਵਿਚ ਪੀਣ ਵਾਲੇ ਪਾਣੀ ਸੰਬੰਧੀ ਸੇਵਾਵਾਂ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ | ਪਾਣੀ ਹਰ ਵਿਅਕਤੀ ਦੀ ਮੁੱਢਲੀ ਜ਼ਰੂਰਤ ਹੈ | ਪਾਣੀ ਦੀ ਸਪਲਾਈ ਬਾਰੇ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸਮੂਹਿਕ ਤੌਰ 'ਤੇ ਪਾਣੀ ਦੀ ਦੁਰਵਰਤੋਂ ਰੋਕਣ ਲਈ ਯਤਨ ਕਰਨੇ ਚਾਹੀਦੇ ਹਨ | ਅਹੁਦਾ ਸੰਭਾਲਣ ਦੀ ਰਸਮ ਮੌਕੇ ਪ੍ਰਸੰਨਦੀਪ ਸਿੰਘ ਉੱਪ ਮੰਡਲ ਇੰਜੀਨਿਅਰ, ਅਮਰਜੀਤ ਜੂਨੀਅਰ ਇੰਜੀਨਿਅਰ, ਇੰਜ. ਅੰਕਸ਼ ਸਿਡਾਨਾ, ਇੰਜ ਅਸ਼ੀਸ਼ ਕੁਮਾਰ, ਇੰਜ. ਗੁਰਪ੍ਰੀਤ ਸਿੰਘ, ਇੰਜ. ਜਸਵੀਰ ਸਿੰਘ ਮੋਰੋਂ, ਲਖਵਿੰਦਰ ਕੁਮਾਰ, ਜਸਵੰਤ ਕੁਮਾਰ ਸੀ. ਅਸੈ. ਸਟੈਂਟ, ਗੁਰਵਿੰਦਰ ਸਿੰਘ ਯੂਨੀਅਨ ਆਗੂ, ਬਲਕਾਰ ਸਿੰਘ, ਸੌਰਵ ਮਾਹੀ, ਗੁਰਨਾਮ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਝਿੰਗੜਾਂ ਵਿਖੇ ਦੋ ਦਿਨਾ ਛਿੰਝ ਮੇਲਾ ਕਰਵਾਇਆ ਅਗਲੀ ਖ਼ਬਰ ਸਤਲੁਜ ਪਬਲਿਕ ਸਕੂਲ ਬੰਗਾ ਦੀ ਵਿਦਿਆਰਥਣ ਹਰਮੀਤ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।