ਔੜ/ਝਿੰਗੜਾਂ, 19 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਵਿਖੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਗੱਦੀ ਦੇ ਵਾਰਸ ਮਹਾਰਾਜ ਪ੍ਰੀਤਮ ਦਾਸ ਵਲੋਂ ਚਲਾਈ ਹੋਈ ਪਰੰਪਰਾ ਅਨੁਸਾਰ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਦੋ ਦਿਨਾ ਛਿੰਝ ਮੇਲਾ ਸਮਾਪਤ ਹੋ ਗਿਆ | ਛਿੰਝ ਮੇਲੇ ਦੇ ਪਹਿਲੇ ਦਿਨ ਪਿੜ ਕੱਢਿਆ | ਦੂਜੇ ਦਿਨ ਇਨਾਮੀ ਕੁਸ਼ਤੀਆਂ ਕਰਵਾਈਆਂ ਗਈਆਂ, ਜਿਸ ਵਿਚ ਪਟਕੇ ਦੀ ਕੁਸ਼ਤੀ ਮਿਰਜ਼ਾ ਇਰਾਨ ਤੇ ਦਿਨੇਸ਼ ਗੁਲੀਆ ਵਿਚਕਾਰ 'ਆਪ' ਦੇ ਵਿਧਾਨ ਸਭਾ ਹਲਕਾ ਬੰਗਾ ਦੇ ਇੰਚਾਰਜ ਕੁਲਜੀਤ ਸਿੰਘ ਸਰਹਾਲ, ਚੌਧਰੀ ਮੋਹਣ ਸਿੰਘ ਸਾਬਕਾ ਵਿਧਾਇਕ ਬੰਗਾ, ਪ੍ਰਬੰਧਕ ਨੰਬਰਦਾਰ ਜਥੇ. ਰਣਜੀਤ ਸਿੰਘ ਝਿੰਗੜ, ਛਿੰਝ ਕਮੇਟੀ ਪ੍ਰਧਾਨ ਬਲਵਿੰਦਰ ਸਿੰਘ ਝਿੰਗੜ, ਬਹਾਦਰ ਸਿੰਘ ਸ਼ੇਰਗਿੱਲ ਯੂ. ਕੇ., ਹਰਜਿੰਦਰ ਸਿੰਘ ਹੈਪੀ ਕੈਨੇਡਾ, ਸੰਤੋਖ ਸਿੰਘ ਯੂ. ਐਸ. ਏ, ਕੁਲਵਿੰਦਰ ਸਿੰਘ ਕੈਨੇਡਾ, ਸਰਬਜੀਤ ਸਿੰਘ ਸ਼ੇਰਗਿੱਲ ਕੈਨੇਡਾ, ਬਾਬਾ ਜਸਦੀਪ ਸਿੰਘ ਮੰਗਾ ਖਟਕੜ, ਸੰਤੋਖ ਸਿੰਘ ਗਰੇਵਾਲ ਪ੍ਰਧਾਨ ਸਹਿਕਾਰੀ ਸਭਾ, ਨਿਰਮਲ ਸਿੰਘ ਢੰਡਾ, ਪਰਮਜੀਤ ਸਿੰਘ ਗਰੇਵਾਲ, ਲੱਖਾ ਸਿੰਘ, ਜਿੰਦਰ ਸ਼ੇਰਗਿੱਲ ਕੈਨੇਡਾ, ਕਮਲਜੀਤ ਸਿੰਘ ਗੋਨਾ ਕੈਨੇਡਾ, ਠੇਕੇਦਾਰ ਪਰਸ ਰਾਮ, ਸੁਰਜੀਤ ਸਿੰਘ ਬੰਬੇ, ਨਿਰਮਲ ਸਿੰਘ ਮਹਿਮੀ, ਕਸ਼ਮੀਰ ਸਿੰਘ ਪੱਪੂ, ਅਧਿਕਾਰਤ ਪੰਚ ਬਹਾਦਰ ਸਿੰਘ ਮਹਿਮੀ, ਦਵਿੰਦਰ ਪਾਲ ਬਿੱਲਾ, ਜਸਵਿੰਦਰ ਸਿੰਘ ਢੰਡਾ ਸਕੱਤਰ ਸਹਿਕਾਰੀ ਸਭਾ, ਕੁਲਦੀਪ ਰਾਮ ਝਿੰਗੜ, ਨੰਬਰਦਾਰ ਬਾਵਾ ਸਿੰਘ ਸ਼ੇਰਗਿੱਲ, ਗੁਰਮੀਤ ਸਿੰਘ ਤੇ ਸਰਬਣ ਸਿੰਘ, ਅਵਤਾਰ ਸਿੰਘ ਸ਼ੇਰਗਿੱਲ, ਤਰਸੇਮ ਲਾਲ ਪੰਚ, ਬਲਵਿੰਦਰ ਰਾਮ ਮਾਹਲ ਸਾਬਕਾ ਚੇਅਰਮੈਨ ਸੰਮਤੀ, ਗੁਰਚੇਤਨ ਸਿੰਘ ਗੜ੍ਹੀ ਸਾਬਕਾ ਸਰਪੰਚ, ਬੁੱਧ ਸਿੰਘ, ਪਿ੍ੰਸੀਪਲ ਤਰਜੀਵਨ ਸਿੰਘ ਗਰਚਾ, ਕਮਲਜੀਤ ਸਿੰਘ ਕੈਰੋਂ, ਪਵਨਜੀਤ ਸਿੰਘ ਸਿੱਧੂ ਗੁਣਾਚੌਰ ਆਪ ਆਗੂ, ਹਰਜਿੰਦਰ ਸਿੰਘ ਸੋਢੀ, ਜੋਗਿੰਦਰ ਸਿੰਘ ਮਾਹਲ ਏ.ਐਸ.ਆਈ, ਬਿਕਰਮਜੀਤ ਵਿੱਕੀ ਰਾਏਪੁਰ ਡੱਬਾ, ਬਲਜਿੰਦਰ ਸਿੰਘ ਸਰਾਂ, ਅਮਰਜੀਤ ਸਿੰਘ ਲੱਲ੍ਹ ਯੂ. ਐਸ. ਏ, ਜੋਗਾ ਸਿੰਘ ਸ਼ੇਰਗਿੱਲ ਪਰਾਗਪੁਰ, ਸੁਖਵਿੰਦਰ ਸਿੰਘ ਛਿੰਦਾ, ਸੁਰਿੰਦਰ ਸਿੰਘ ਛਿੰਦਾ, ਗੁਰਦੇਵ ਰਾਮ ਪੰਚ, ਕਿ੍ਸ਼ਨ ਕੁਮਾਰ, ਬਿਸ਼ਨ ਝਿੰਗੜ, ਦਿਲਾਵਰ ਰਾਮ, ਸੰਦੀਪ ਸਿੰਘ ਸ਼ੇਰਗਿੱਲ, ਭੋਲਾ ਰਾਮ, ਜਿੰਮੀ ਸ਼ੇਰਗਿੱਲ, ਅਤਿੰਦਰਜੀਤ ਸਿੰਘ ਤਿੰਦਾ, ਅਮਰਜੀਤ ਸਿੰਘ ਆਦਿ ਪਤਵੰਤੇ ਸੱਜਣਾਂ ਵਲੋਂ ਸਾਂਝੇ ਤੌਰ 'ਤੇ ਸ਼ੁਰੂ ਕਰਵਾਈ | ਜਿਸ 'ਚ ਮਿਰਜ਼ਾ ਇਰਾਨ ਜੇਤੂ ਰਿਹਾ | ਦੋ ਨੰਬਰ ਦੀ ਕੁਸ਼ਤੀ 'ਚ ਦਾਦਾ ਸੇਲਕੇ, ਤਿੰਨ ਨੰਬਰ ਦੀ ਕੁਸ਼ਤੀ 'ਚ ਜੋਂਟੀ ਗੁਜ਼ਰ ਤੇ ਮੇਜਰ ਡੇਰਾ ਬਾਬਾ ਨਾਨਕ ਨੇ ਕਾਲੂ ਬਾਹੜੋਵਾਲ ਨੂੰ ਹਰਾ ਕੇ ਇਨਾਮੀ ਕੁਸ਼ਤੀ 'ਤੇ ਜਿੱਤ ਪ੍ਰਾਪਤ ਕੀਤੀ | ਪ੍ਰਬੰਧਕਾਂ ਨੇ ਦੱਸਿਆ ਕਿ ਛਿੰਝ ਮੇਲੇ 'ਚ ਜਥੇਦਾਰ ਰਣਜੀਤ ਸਿੰਘ ਝਿੰਗੜ ਤੇ ਤੀਰਥ ਸਿੰਘ ਸ਼ੇਰਗਿੱਲ ਜਰਮਨ ਵਲੋਂ 2 ਲੱਖ ਰੁਪਏ, ਹਰਜਿੰਦਰ ਸਿੰਘ ਹੈਪੀ ਕੈਨੇਡਾ, ਕਮਲਜੀਤ ਸਿੰਘ ਗੋਨਾ ਕੈਨੇਡਾ, ਕੁਲਵਿੰਦਰ ਸਿੰਘ ਕੈਨੇਡਾ ਵਲੋਂ 2 ਬੁਲਟ ਮੋਟਰਸਾਈਕਲ ਤੇ 5000 ਰੁਪਏ, ਸੁਰਜੀਤ ਸਿੰਘ ਬੰਬੇ ਵਲੋਂ 106000 ਰੁਪਏ, ਜਗਦੀਪ ਸਿੰਘ, ਨਰਿੰਦਰ ਸਿੰਘ ਵਲੋਂ ਦੋ ਸੋਨੇ ਦੀਆਂ ਮੁੰਦਰੀਆਂ, ਸੋਢੀ ਸਿੰਘ ਸ਼ੇਰਗਿੱਲ ਕੈਨੇਡਾ 50000 ਰੁਪਏ, ਮੇਜਰ ਸਿੰਘ ਇਟਲੀ 25000 ਰੁਪਏ, ਬਲਵਿੰਦਰ ਸਿੰਘ ਝਿੰਗੜ ਪ੍ਰਧਾਨ ਛਿੰਝ ਕਮੇਟੀ ਤੇ ਤੀਰਥ ਸਿੰਘ ਸ਼ੇਰਗਿੱਲ ਇਟਲੀ ਵਲੋਂ 2100, ਜਤਿੰਦਰਜੀਤ ਸਿੰਘ ਜਿੰਦਾ ਸ਼ੇਰਗਿੱਲ ਯੂ. ਕੇ ਪੁੱਤਰ ਤੀਰਥ ਸਿੰਘ ਸ਼ੇਰਗਿੱਲ 21000 ਰੁਪਏ ਤੇ ਹੋਰ ਦਾਨੀ ਸੱਜਣਾਂ ਵਲੋਂ ਸੇਵਾ ਕੀਤੀ ਗਈ | ਕੁਮੈਂਟਰੀ ਕਰਮਦੀਨ ਚੱਕ ਸਾਬੂ ਤੇ ਬਲਜਿੰਦਰ ਸਿੰਘ ਘੁੰਮਣ ਵਲੋਂ ਕੀਤੀ | ਮੇਲੇ 'ਚ ਆਮ ਆਦਮੀ ਪਾਰਟੀ ਹਲਕਾ ਬੰਗਾ ਦੇ ਇੰਚਾਰਜ ਕੁਲਜੀਤ ਸਿੰਘ ਸਰਹਾਲ ਤੇ ਚੌਧਰੀ ਮੋਹਣ ਸਿੰਘ ਸਾਬਕਾ ਵਿਧਾਇਕ ਬੰਗਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਉਨ੍ਹਾਂ ਸਮੂਹ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਛਿੰਝ ਮੇਲੇ ਤੇ ਦਰਸ਼ਕ ਪ੍ਰੇਮੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਗੁਰਬਖਸ਼ ਰਾਮ, ਮੁਖਤਿਆਰ ਸਿੰਘ, ਸ਼ਮਸ਼ੇਰ ਸਿੰਘ ਜੈਕਸਨ, ਅਸ਼ੋਕ ਕੁਮਾਰ, ਮੰਗਤ ਰਾਏ, ਗੁਰਮੁੱਖ ਸਿੰਘ, ਲਾਲ ਚੰਦ, ਬਿੰਦਾ ਸ਼ੇਰਗਿੱਲ, ਸ਼ਮਸ਼ੇਰ ਸਿੰਘ ਜੈਕਸਨ, ਅਮਰ ਨਾਥ ਮਹਿਮੀ, ਗੁਰਪ੍ਰੀਤ ਸਿੰਘ, ਮੱਖਣ ਮਹਿਮੀ, ਮਨਦੀਪ ਸਿੰਘ, ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ, ਬਾਬਾ ਬੰਤ ਸਿੰਘ, ਜੌਡੀਅਰ ਆਦਿ ਹਾਜ਼ਰ ਸਨ |