ਨਵਾਂਸ਼ਹਿਰ, 20 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਨਵਾਂਸ਼ਹਿਰ ਦੇ ਸਲੋਹ ਰੋਡ ਸਥਿਤ ਵੀ. ਐਸ. ਟੈਲੀਕਾਮ ਦੁਕਾਨ 'ਤੇ ਬੀਤੀ ਰਾਤ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਦੁਕਾਨ ਦੇ ਮਾਲਕ ਸੁਖਦੇਵ ਸ਼ਰਮਾ ਤੇ ਸੌਰਵ ਸ਼ਰਮਾ ਨੇ ਦੱਸਿਆ ਕਿ ਜਦੋਂ ਅਸੀਂ ਸਵੇਰੇ ਦੁਕਾਨ ਖੋਲ੍ਹੀ ਤਾਂ ਧੰੂਆਂ ਹੀ ਧੰੂਆਂ ਸੀ ਤੇ ਸਾਰੀ ਦੁਕਾਨ ਧੰੂਏਾ ਕਾਰਨ ਕਾਲੀ ਹੋ ਚੁੱਕੀ ਸੀ | ਅੱਗ ਲੱਗਣ ਦਾ ਕੋਈ ਪਤਾ ਨਹੀਂ ਲੱਗਿਆ | ਦੁਕਾਨ ਅੰਦਰ ਏ. ਸੀ., ਸੀ. ਸੀ. ਟੀ. ਵੀ. ਕੈਮਰਾ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ | ਉਨ੍ਹਾਂ ਕਿਹਾ ਕਿ ਕਰੀਬ ਲੱਖ ਤੋਂ ਡੇਢ ਲੱਖ ਦਾ ਨੁਕਸਾਨ ਹੋ ਗਿਆ ਹੈ |