-ਕਿਸਾਨ ਨਾਲ 95 ਲੱਖ ਦੀ ਠੱਗੀ ਮਾਰਨ ਦਾ ਮਾਮਲਾ- ਸਾਈਬਰ ਸੈੱਲ ਦੀ ਟੀਮ ਨੇ ਦਿੱਲੀ ਤੋਂ ਗਰੋਹ ਦਾ ਇਕ ਮੈਂਬਰ ਕੀਤਾ ਗਿ੍ਫ਼ਤਾਰ <br/>
ਅਜੀਤ ਡੈਸਕ
30-08-2025
ਕੀ ਹੈ ਮਾਮਲਾ-ਇਸ ਮਾਮਲੇ ਵਿਚ ਸਾਈਬਰ ਸੈੱਲ ਵਲੋਂ 8 ਜੁਲਾਈ 2025 ਨੂੰ ਪਰਮਜੀਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਮਹਾਦੀਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਸਾਈਬਰ ਕ੍ਰਾਈਮ ਪੁਲਿਸ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਨਾਮਾਲੂਮ ਠੱਗਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 318(4), 316(2), 61(2) ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ | 60 ਸਾਲਾ ਪੀੜਤ ਕਿਸਾਨ ਨੇ ਪੁਲਿਸ ਕੋਲ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸਦੇ ਵੱਖ-ਵੱਖ ਬੈਂਕਾਂ ਸਮੇਤ ਕੁੱਲ ਚਾਰ ਖਾਤੇ ਹਨ | ਇਸ ਤੋਂ ਇਲਾਵਾ ਇਕ ਹੋਰ ਖਾਤਾ ਉਸ ਦੀ ਪਤਨੀ ਦੇ ਨਾਂਅ 'ਤੇ ਵੀ ਹੈ | ਸ਼ਿਕਾਇਤ ਕਰਤਾ ਨੇ ਦੱਸਿਆ ਕਿ ਜਨਵਰੀ 2025 ਵਿਚ ਉਸ ਦੇ ਮੋਬਾਈਲ ਨੰਬਰ 'ਤੇ ਮੋਬਾਈਲ ਨੰਬਰ-93551-37812 ਤੋਂ ਕਾਲ ਆਈ | ਜਿਸ ਵਿਚ ਕਿਹਾ ਗਿਆ ਕਿ ਉਹ ਐਚ.ਡੀ.ਐਫ.ਸੀ. ਬੈਂਕ ਮੁੰਬਈ ਤੋਂ ਬੋਲ ਰਿਹਾ ਹੈ | ਤੁਹਾਡੇ ਬੈਂਕ ਖਾਤੇ ਵਿਚ 20 ਹਜ਼ਾਰ ਰੁਪਏ ਦੀ ਪਾਲਿਸੀ ਪਈ ਹੈ, ਜੇ ਤੁਸੀਂ ਇਹ ਪੈਸੇ ਵਾਪਿਸ ਲੈਣਾ ਚਾਹੁੰਦੇ ਹੋ ਤਾਂ ਦੱਸੋ | ਜਿਸ 'ਤੇ ਉਸ ਵਲੋਂ ਹਾਮੀ ਭਰ ਦਿੱਤੀ ਗਈ | ਫਿਰ ਕਿਹਾ ਗਿਆ ਕਿ ਜੇਕਰ ਤੁਸੀਂ 11 ਹਜ਼ਾਰ ਰੁਪਏ ਦਾ ਡਰਾਫ਼ਟ ਭੇਜਦੇ ਹੋ ਤਾਂ ਤੁਹਾਨੂੰ 50 ਹਜ਼ਾਰ ਰੁਪਏ ਮਿਲ ਜਾਣਗੇ | ਉਨ੍ਹਾਂ ਦੇ ਕਹਿਣ 'ਤੇ ਉਸ ਵਲੋਂ ਡਰਾਫ਼ਟ ਬਣਾ ਕੇ ਭੇਜ ਦਿੱਤਾ ਗਿਆ | ਕੁਝ ਦਿਨਾਂ ਬਾਅਦ ਉਸ ਦੇ ਖਾਤੇ ਵਿਚ 50 ਹਜ਼ਾਰ ਰੁਪਏ ਆ ਗਏ | ਉਸੇ ਸਮੇਂ ਦੌਰਾਨ ਫ਼ੋਨ ਨੰਬਰ-93551-37812 ਵਲੋ ਵਾਰ-ਵਾਰ ਫ਼ੋਨ ਕੀਤੇ ਜਾਂਦੇ ਰਹੇ ਕਿ ਤੁਹਾਡੇ ਪੈਸੇ ਟਰੇਡਿੰਗ ਵਿਚ ਲਗਵਾ ਦਿੰਦੇ ਹਾਂ, ਜਿਸ ਵਿਚ ਤੁਹਾਨੂੰ ਕਾਫ਼ੀ ਪਰਾਫਟ ਹੋਵੇਗਾ | ਫਿਰ ਉਸਦਾ ਸੰਪਰਕ ਮੋਬਾਈਲ ਨੰਬਰ-83739-26674 ਅਤੇ ਮੋਬਾਈਲ ਨੰਬਰ- 81304-60951 ਨਾਲ ਕਰਵਾਇਆ ਗਿਆ | ਉਪਰੰਤ ਉਕਤਾਨ ਮੋਬਾਈਲ ਨੰਬਰਾਂ ਦੇ ਨਾ-ਮਾਲੂਮ ਵਿਅਕਤੀਆਂ ਵਲੋਂ ਸੋਚੀ ਸਮਝੀ ਸਾਜ਼ਿਸ਼ ਤਹਿਤ ਉਸ ਤੋਂ ਵੱਖ-ਵੱਖ ਖਾਤਿਆਂ ਵਿਚ ਕੁੱਲ 94 ਲੱਖ 96 ਹਜ਼ਾਰ 543 ਰੁਪਏ ਟਰਾਂਸਫ਼ਰ ਕਰਵਾ ਲਏ ਗਏ ਸਨ | ਨਾ-ਮਾਲੂਮ ਵਿਅਕਤੀਆਂ ਨੇ ਉਸ ਨੂੰ ਲਾਭ ਸਮੇਤ ਸਾਰੀ ਰਾਸ਼ੀ ਜੂਨ ਦੇ ਸ਼ੁਰੂ ਵਿਚ ਖਾਤੇ ਵਿਚ ਆਉਣ ਦਾ ਭਰੋਸਾ ਦਿੱਤਾ ਸੀ, ਪਰ ਪੈਸੇ ਨਹੀਂ ਆਏ | ਇਸ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਇੰਸਪੈਕਟਰ ਸੰਦੀਪ ਸਿੰਘ ਨੂੰ ਸੌਂਪੀ ਗਈ ਸੀ |