ਮੰਡੀ ਗੋਬਿੰਦਗੜ੍ਹ, 29 ਅਗਸਤ (ਰਾਜੇਸ਼ ਸ਼ਰਮਾ)-ਨਗਰ ਕੌਂਸਲ ਗੋਬਿੰਦਗੜ੍ਹ ਹਾਊਸ ਦੀ ਮੀਟਿੰਗ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਦੀ ਅਗਵਾਈ ਤੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਨਿਗਰਾਨੀ ਹੇਠ ਨਗਰ ਕੌਂਸਲ ਮੀਟਿੰਗ ਹਾਲ ਵਿਚ ਹੋਈ, ਮੀਟਿੰਗ ਵਿਚ ਸਮੂਹ ਕੌਂਸਲ ਵਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਕਰੀਬ 12 ਕਰੋੜ 97 ਲੱਖ ਰੁਪਏ ਨਾਲ ਹੋਣ ਵਾਲੇ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ, ਮੀਟਿੰਗ ਵਿਚ ਸਮੂਹ ਕੌਂਸਲਰਾਂ ਵਲੋਂ ਸ਼ਹਿਰ ਵਿਚੋਂ ਪਾਣੀ ਦੀ ਨਿਕਾਸੀ ਤੇ ਸੀਵਰੇਜ ਸਮੱਸਿਆ ਦੇ ਹੱਲ ਲਈ ਚਰਚਾ ਕੀਤੀ ਗਈ ਤੇ ਇਸ ਦੇ ਹੱਲ ਲਈ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਕੌਂਸਲ ਪ੍ਰਧਾਨ, ਵਿਧਾਇਕ ਤੇ ਕਾਰਜਸਾਧਕ ਅਧਿਕਾਰੀ ਵਲੋਂ ਨਿਰਦੇਸ਼ ਜਾਰੀ ਕੀਤੇ ਗਏ | ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਨੇ ਦੱਸਿਆ ਕਿ ਹਾਊਸ ਵਲੋਂ ਬਿਨਾਂ ਕਿਸੇ ਭੇਦ ਭਾਵ ਸ਼ਹਿਰ ਦੇ ਵਿਚ ਹੋਣ ਵਾਲੇ ਕਾਰਜਾਂ 'ਤੇ ਸਹਿਮਤੀ ਪ੍ਰਗਟਾਈ ਗਈ ਹੈ ਅਤੇ ਵਿਧਾਇਕ ਗੈਰੀ ਬੜਿੰਗ ਵਲੋਂ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਸ਼ਹਿਰ ਦੇ ਹਰ ਵਾਰਡ ਤੇ ਮੁਹੱਲਾ ਵਾਸੀਆਂ ਨੂੰ ਕੌਂਸਲ ਵਲੋਂ ਦਿੱਤੀਆਂ ਜਾ ਰਹੀਆਂ ਬੁਨਿਆਦੀ ਸਹੂਲਤਾਂ ਦੇ ਕਾਰਜਾਂ ਨੂੰ ਸਮੇਂ 'ਤੇ ਪੂਰਾ ਕੀਤਾ ਜਾਵੇ ਤੇ ਇਹ ਵਿਕਾਸ ਬਿਨਾਂ ਕਿਸੇ ਭੇਦਭਾਵ ਤੋਂ ਹਰ ਇਲਾਕੇ ਵਿਚ ਕੀਤੇ ਜਾਣ | ਉਨ੍ਹਾਂ ਕਿਹਾ ਕਿ ਇਸ ਸਮੇਂ ਸ਼ਹਿਰ ਦੀ ਸੱਭ ਤੋਂ ਵੱਡੀ ਸਮੱਸਿਆ ਸੀਵਰੇਜ ਦੀ ਹੈ ਜਿਸ ਦੇ ਹੱਲ ਲਈ ਸੀਵਰੇਜ ਬੋਰਡ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸ਼ਹਿਰ ਦੀ ਸੀਵਰੇਜ ਪ੍ਰਣਾਲੀ ਨੂੰ ਸੁਚਾਰੂ ਕੀਤਾ ਜਾਵੇ ਜਿਸ ਦੇ ਹੱਲ ਲਈ ਨਵੇਂ ਐਸ. ਟੀਪੀ ਨੂੰ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ, ਇਸ ਦੇ ਨਾਲ ਹੀ ਸ਼ਹਿਰ ਦੇ ਸੀਵਰੇਜ ਨੂੰ ਸੁਚਾਰੂ ਰੂਪ ਵਿਚ ਚਲਾਉਣ ਤੇ ਗਾਰਬੇਜ ਨੂੰ ਸੰਭਾਲਣ ਲਈ ਸਥਾਨਕ ਸਰਕਾਰਾਂ ਵਿਭਾਗ ਦੇ ਆਦੇਸ਼ਾਂ ਤੇ ਸਥਾਨਕ ਸ਼ਹਿਰ ਦੇ ਕੂੜੇ ਨੂੰ ਸੌ ਫ਼ੀਸਦੀ ਡਿਸਪੋਜ਼ਲ, ਪ੍ਰੋਸੈਸਿੰਗ ਤੇ ਕੁਲੇਕਸ਼ਨ ਕੀਤੇ ਜਾਣ 'ਤੇ ਸਹਿਮਤੀ ਪ੍ਰਗਟਾਈ ਗਈ | ਇਸ ਮੌਕੇ ਮੀਟਿੰਗ ਦੌਰਾਨ ਨਸਰਾਲੀ ਵਿਚ ਬਣੀ ਕੌਂਸਲ ਦੀ ਗਊਸ਼ਾਲਾ ਵਿਚ ਜਗ੍ਹਾ ਘੱਟ ਹੋਣ ਕਾਰਨ ਗਊਆਂ ਦੀ ਸਾਂਭ ਸੰਭਾਲ ਲਈ ਨਵੀਂ ਗਊਸ਼ਾਲਾ ਅਜਨਾਲੀ ਵਿਚ ਬਣਾਈ ਜਾਵੇਗੀ ਤੇ ਉਕਤ ਗਊਸ਼ਾਲਾ ਨੂੰ ਉਸ ਜਗ੍ਹਾ 'ਤੇ ਬਦਲੀ ਕਰ ਦਿੱਤੇ ਜਾਣ 'ਤੇ ਵੀ ਵਿਚਾਰ ਚਰਚਾ ਕੀਤੀ ਗਈ, ਸ਼ਹਿਰ ਦੇ ਕੁਝ ਰਿਹਾਇਸ਼ੀ ਇਲਾਕਿਆਂ ਦੇ ਮਕਾਨਾਂ ਦੇ ਉੱਪਰੋਂ ਲੰਘਣ ਵਾਲੀ ਬਿਜਲੀ ਦੀਆਂ ਤਾਰਾਂ ਨੂੰ ਤਬਦੀਲ ਕਰਨ ਲਈ ਬਿਜਲੀ ਬੋਰਡ ਨੂੰ ਕੀਤੀ ਜਾਣ ਵਾਲੀ ਅਦਾਇਗੀ ਨੂੰ ਕੌਂਸਲ ਹਾਊਸ ਵਲੋਂ ਪ੍ਰਵਾਨ ਕੀਤਾ ਗਿਆ, ਇਸ ਦੇ ਨਾਲ ਹੀ ਕੌਂਸਲ ਹਾਊਸ ਵਲੋਂ ਇਨ੍ਹਾਂ ਕਾਰਜਾਂ ਤੋਂ ਇਲਾਵਾ ਕੌਂਸਲ ਦੇ ਕਰੀਬ 20 ਹੋਰ ਕਾਰਜਾਂ ਨੂੰ ਪ੍ਰਵਾਨ ਕੀਤਾ ਗਿਆ, ਜਿਨ੍ਹਾਂ ਵਿਚ ਕੌਂਸਲ ਦੇ ਕਰਮਚਾਰੀਆਂ ਦੇ ਨਾਲ ਸੰਬੰਧਿਤ ਕਾਰਜ ਆਦਿ ਹਨ | ਇਸ ਮੀਟਿੰਗ ਵਿਚ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਚੇਤਨ ਸ਼ਰਮਾ, ਲੇਖਾਕਾਰ ਵਿਸ਼ਵ ਕਿਰਤੀ, ਸੁਪਰਡੈਂਟ ਸੈਨੀਟੇਸ਼ਨ ਸੰਦੀਪ, ਸੁਪਰਡੈਂਟ ਪ੍ਰੋਪਰਟੀ ਟੈਕਸ ਕਿਰਨਦੀਪ ਸਿੰਘ, ਗੌਰਵ ਧੀਰ ਜੇ.ਈ. ਵਰਕਸ ਸ਼ਾਖਾ, ਇੰਸਪੈਕਟਰ ਬਿਲਡਿੰਗ ਸ਼ਾਖਾ ਸੁਨੀਲ ਮਿੱਤਲ, ਕੌਂਸਲਰ ਹਰਮੀਤ ਕੌਰ ਭਾਂਬਰੀ, ਰਾਜਿੰਦਰ ਸਿੰਘ ਬਿੱਟੂ, ਪੁਨੀਤ ਗੋਇਲ, ਰਣਧੀਰ ਸਿੰਘ ਹੈਪੀ, ਵਿਨੀਤ ਬਿੱਟੂ, ਸੋਮ ਨਾਥ ਅਜਨਾਲੀ, ਪਰਮਜੀਤ ਵਾਲੀਆ, ਚਰਨਜੀਤ ਸਿੰਘ ਬਾਜਵਾ, ਅਮਿਤ ਜੈ ਚੰਦ, ਅਰਵਿੰਦ ਸਿੰਗਲਾ, ਨਰਿੰਦਰ ਕੌਂਸਲ, ਪੂਜਾ ਸ਼ਰਮਾ, ਟੀਨਾ ਸ਼ਰਮਾ, ਰਮਨਜੀਤ ਕੌਰ ਬੱਲ, ਸੁਖਵਿੰਦਰ ਕੌਰ (ਵਾਰਡ ਨੰ.26), ਲਿਪਸੀ ਪੰਵਰ, ਦਿਲਰਾਜ ਸੋਫਤ, ਸਵਰਨਜੀਤ ਕੌਰ, ਸੁਖਵਿੰਦਰ ਕੌਰ (ਵਾਰਡ ਨੰ. 8), ਭੁਪਿੰਦਰ ਕੌਰ, ਪਰਮਜੀਤ ਕੌਰ, ਵੰਦਨਾ ਬੱਤਾ ਤੋਂ ਇਲਾਵਾ ਜੇ.ਈ. ਬੋਧ ਰਾਜ, ਏਜੰਡਾ ਕਲਰਕ ਅੱਛਰਾ ਰਾਣੀ, ਬਲਕਾਰ ਸਿੰਘ, ਕਮਲ ਕੁਮਾਰ, ਰਾਹੁਲ ਸ਼ਰਮਾ ਤੋਂ ਇਲਾਵਾ ਫਾਇਰ ਬਿ੍ਗੇਡ ਦੇ ਅਧਿਕਾਰੀ ਤੇ ਸੀਵਰੇਜ ਬੋਰਡ ਦੇ ਅਧਿਕਾਰੀ ਮੌਜੂਦ ਰਹੇ |