ਮੰਡੀ ਗੋਬਿੰਦਗੜ੍ਹ, 29 ਅਗਸਤ (ਇਕਬਾਲਦੀਪ ਸੰਧੂ)-ਇੱਥੋਂ ਦੇ ਵਾਰਡ ਨੰਬਰ-23 ਸੰਤ ਨਗਰ ਵਿਖੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਅਗਵਾਈ ਵਿਚ ਇਕ ਮੀਟਿੰਗ ਮੁਹੱਲਾ ਵਾਸੀਆਂ ਅਤੇ ਬਲਾਕ ਪ੍ਰਧਾਨ ਦਲਜੀਤ ਸਿੰਘ ਵਿਰਕ, ਜਗਦੀਸ਼ ਸਿੰਘ ਗੋਲਡੀ ਘੁੰਮਣ ਵਾਰਡ ਇੰਚਾਰਜ ਦੀ ਅਗਵਾਈ ਵਿਚ ਕੀਤੀ ਗਈ | ਮੀਟਿੰਗ ਦੌਰਾਨ ਇਕੱਠੇ ਹੋਏ ਆਗੂਆਂ ਨੇ ਭਾਜਪਾ ਵਲੋਂ ਪਹਿਲਾਂ ਵੋਟ ਚੋਰੀ ਤੇ ਹੁਣ ਨੀਲੇ ਕਾਰਡ ਧਾਰਕਾਂ ਦੇ ਹੱਕਾਂ 'ਤੇ ਡਾਕਾ ਮਾਰਨਾ ਆਦਿ ਨੀਤੀਆਂ ਦਾ ਡੱਟ ਕੇ ਵਿਰੋਧ ਕੀਤਾ | ਇਸ ਮੌਕੇ ਬਲਜੀਤ ਕੌਰ, ਰਮਨਜੀਤ ਸਿੰਘ, ਗੱਗੀ ਸੰਤ ਨਗਰ, ਨੇਹਾ ਆਦਿ ਵਾਰਡ ਵਾਸੀ ਹਾਜ਼ਰ ਸਨ |