ਜਖਵਾਲੀ, 29 ਅਗਸਤ (ਨਿਰਭੈ ਸਿੰਘ)-ਡੇਰਾ ਬਾਬਾ ਅਤਰ ਦਾਸ ਵਲੋਂ 31 ਅਗਸਤ ਦਿਨ ਐਤਵਾਰ ਤੋਂ ਪਿੰਡ ਭਮਾਰਸੀ ਜ਼ੇਰ ਵਿਖੇ 64ਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਮਸ਼ਹੂਰ ਅਕੈਡਮੀਆਂ ਪਹੁੰਚ ਰਹੀਆਂ ਹਨ ਤੇ ਕੁਸ਼ਤੀ ਮੁਕਾਬਲੇ ਕਰਵਾਏ ਜਾ ਰਹੇ ਹਨ | ਪ੍ਰਬੰਧਕਾਂ ਨੇ ਦੱਸਿਆ ਕਿ ਇਹ ਟੂਰਨਾਮੈਂਟ 64 ਸਾਲਾਂ ਤੋਂ ਕਰਵਾਇਆ ਜਾ ਰਿਹਾ ਹੈ, ਵਿਚ ਐਨ.ਆਰ.ਆਈਜ਼ ਵਲੋਂ ਬਹੁਤ ਸਹਿਯੋਗ ਦਿੱਤਾ ਜਾਂਦਾ ਹੈ | ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਹੋਣਗੇ | ਇਸ ਮੌਕੇ ਨਰਿੰਦਰ ਸਿੰਘ ਸਰਪੰਚ, ਰਣਜੀਤ ਸਿੰਘ ਪਨਾਗ, ਜਗਜੀਤ ਸਿੰਘ ਚੇਅਰਮੈਨ ਮੰਡੀ ਗੋਬਿੰਦਗੜ੍ਹ, ਅਵਤਾਰ ਸਿੰਘ ਨਾਗਰਾ, ਅਮਰ ਸਿੰਘ, ਸਰਬਜੀਤ ਸਿੰਘ, ਬਰਿੰਦਰ ਸਿੰਘ ਬੱਬਲ, ਵਿਸ਼ਾਲ ਵਰਮਾ ਮੌਜੂਦ ਸਨ |