ਅਮਲੋਹ, 30 ਅਗਸਤ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਦੇ ਮਾਰਗਦਰਸ਼ਨ ਹੇਠ, ਡੀ.ਬੀ.ਯੂ. ਦੇ ਡੈਂਟਲ ਸਾਇੰਸਜ਼ ਫੈਕਲਟੀ ਨੇ ਸੰਸਥਾ ਦੀ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ 'ਦੰਦਾਂ ਦੇ ਵਿਗਿਆਨ ਵਿਚ ਨਵੀਨਤਾ ਪ੍ਰਮਾਣਿਕਤਾ' 'ਤੇ ਇਕ ਲੈਕਚਰ ਕਰਵਾਇਆ | ਸੈਸ਼ਨ ਦਾ ਉਦਘਾਟਨ ਡਾ. ਹਰਸ਼ ਸਦਾਵਰਤੀ ਵਾਈਸ ਚਾਂਸਲਰ, ਡਾ. ਵਿਕਰਮ ਬਾਲੀ ਪਿ੍ੰਸੀਪਲ ਡੈਂਟਲ ਕਾਲਜ ਤੇ ਹਸਪਤਾਲ ਅਤੇ ਡਾ. ਤੇਜਵੀਰ ਸਿੰਘ ਵਾਈਸ ਪਿ੍ੰਸੀਪਲ ਦੁਆਰਾ ਕੀਤਾ ਗਿਆ | ਇਸ ਸੈਸ਼ਨ ਦਾ ਸੰਚਾਲਨ ਡਾ. ਵਿਭੂਤੀ ਸਹਾਇਕ ਪ੍ਰੋਫੈਸਰ ਦੁਆਰਾ ਕੀਤਾ ਗਿਆ ਜਿਨ੍ਹਾਂ ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ | ਡਾ. ਵਿਭੂਤੀ ਨੇ ਦੰਦਾਂ ਦੇ ਇਲਾਜ ਵਿਚ ਨਵੀਨਤਾ ਦੇ ਮੁੱਖ ਪਹਿਲੂਆਂ 'ਤੇ ਜ਼ੋਰ ਦਿੱਤਾ ਜਿਸ ਵਿਚ ਨਵੀਆਂ ਤਕਨੀਕਾਂ, ਸਮੱਗਰੀਆਂ, ਡਿਜੀਟਲ ਔਜ਼ਾਰ ਅਤੇ ਉਪਕਰਨ ਸ਼ਾਮਿਲ ਹਨ ਜੋ ਕਲੀਨੀਕਲ ਅਭਿਆਸ ਵਿਚ ਕ੍ਰਾਂਤੀ ਲਿਆਉਣ ਦੀ ਸਮਰੱਥਾ ਰੱਖਦੇ ਹਨ | ਇਸ ਲੈਕਚਰ ਦਾ ਸਮਾਪਨ ਇੰਸਟੀਚਿਊਟ ਦੀ ਇਨੋਵੇਸ਼ਨ ਕੌਂਸਲ ਦੀ ਉੱਭਰਦੇ ਨਵੀਨਤਾਕਾਰਾਂ ਨੂੰ ਸਲਾਹ ਦੇਣ, ਸਰੋਤਾਂ ਦੀ ਪੇਸ਼ਕਸ਼ ਕਰਨ ਅਤੇ ਖੋਜ ਅਤੇ ਨਵੀਨਤਾ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦੇ ਨਾਲ ਹੋਇਆ |