30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸ਼ਬਦ ਚੌਂਕੀ ਸੇਵਕ ਜਥਾ ਫ਼ਤਹਿਗੜ੍ਹ ਸਾਹਿਬ ਵਲੋਂ ਦਿੱਲੀ ਯਾਤਰਾ ਲਈ ਜਥਾ ਰਵਾਨਾ

ਧਾਰਮਿਕ ਯਾਤਰਾ ਲਈ ਜਥੇ ਨੂੰ ਰਵਾਨਾ ਕਰਨ ਸਮੇਂ ਮੈਨੇਜਰ ਭਾਈ ਰਣਜੀਤ ਸਿੰਘ ਤੇ ਪ੍ਰਬੰਧਕ | ਤਸਵੀਰ: ਕਰਨ <br/> 31-08-2025
ਫ਼ਤਹਿਗੜ੍ਹ ਸਾਹਿਬ, 30 ਅਗਸਤ (ਮਨਪ੍ਰੀਤ ਸਿੰਘ)-ਸ਼ਬਦ ਚੌਂਕੀ ਸੇਵਕ ਜਥਾ ਫ਼ਤਹਿਗੜ੍ਹ ਸਾਹਿਬ ਅਤੇ ਜੋਤੀ ਸਰੂਪ ਸਾਹਿਬ ਵਲੋਂ ਸਾਂਝੇ ਤੌਰ 'ਤੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਦਿੱਲੀ ਦੇ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨਾਂ ਦੇ ਲਈ ਜਥਾ ਰਵਾਨਾ ਕੀਤਾ ਗਿਆ ਜਿਸ ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਭਾਈ ਰਣਜੀਤ ਸਿੰਘ ਨੇ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਗਿਆਨੀ ਅਤਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਲੋਂ ਅਰਦਾਸ ਕੀਤੀ ਗਈ | ਸ਼ਬਦ ਚੌਂਕੀ ਸੇਵਕ ਜਥਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਤਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਬਦ ਚੌਂਕੀ ਵਲੋਂ ਆਪਣੇ ਸਾਲਾਨਾ ਪ੍ਰੋਗਰਾਮ ਦੇ ਤਹਿਤ ਸੰਗਤਾਂ ਨੂੰ ਦਿੱਲੀ ਦੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ, ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਮਜਨੂੰ ਕਾ ਟਿੱਲਾ, ਗੁਰਦੁਆਰਾ ਮਾਤਾ ਸਾਹਿਬ ਕੌਰ ਦੇ ਦਰਸ਼ਨ ਕਰਵਾਏ ਜਾਣਗੇ ਤੇ ਸੰਗਤ ਦੀ ਵਾਪਸੀ 31 ਨੂੰ ਸ਼ਾਮ ਤੱਕ ਹੋਵੇਗੀ | ਇਸ ਮੌਕੇ ਗੁਰਦੁਆਰਾ ਮੈਨੇਜਰ ਭਾਈ ਰਣਜੀਤ ਸਿੰਘ ਨੇ ਸ਼ਬਦ ਚੌਂਕੀ ਸੇਵਕ ਜਥੇ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਜਸਵੀਰ ਸਿੰਘ ਚੱਢਾ, ਪਲਵਿੰਦਰ ਸਿੰਘ ਭੱਟੀ, ਪਰਵਿੰਦਰ ਸਿੰਘ ਬਿੰਦਰ, ਹਰਮੀਤ ਸਿੰਘ ਬੱਤਰਾ, ਅਜੈਬ ਸਿੰਘ, ਮਨਜੀਤ ਸਿੰਘ, ਸਤਿੰਦਰ ਸਿੰਘ, ਜਗਦੀਸ਼ ਸਿੰਘ, ਦਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਹੜ੍ਹਾਂ ਕਾਰਨ ਪੰਜਾਬ 'ਚ ਹਾਲਾਤ ਗੰਭੀਰ, ਕੇਂਦਰ 'ਰਾਸ਼ਟਰੀ ਆਫ਼ਤ' ਦਾ ਐਲਾਨ ਕਰੇ-ਡਾ. ਢੋਲੇਵਾਲ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਜੀ.ਪੀ.ਐਸ. ਦੀਆਂ ਜ਼ੋਨਲ ਟੀਮਾਂ ਦੀ ਸ਼ਾਨਦਾਰ ਜਿੱਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।