27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

1988 ਤੋਂ ਵੀ ਵੱਡਾ ਹੜ੍ਹ ਆਉਣ ਕਰਕੇ ਸਰਹੱਦੀ ਇਲਾਕੇ 'ਚ ਹਾਹਾਕਾਰ

ਅਜੀਤ ਡੈਸਕ 30-08-2025
ਧਿਆਨਪੁਰ, 29 ਅਗਸਤ (ਕੁਲਦੀਪ ਸਿੰਘ ਸੋਨੂੰ)-1988 ਤੋਂ ਵੀ ਵੱਡਾ ਹੜ੍ਹ ਆਉਣ ਕਰਕੇ ਸਰਹੱਦੀ ਇਲਾਕੇ ਦੇ ਲੋਕਾਂ ਵਿਚ ਮਦਦ ਲਈ ਹਾਹਾਕਾਰ ਮਚੀ ਹੋਈ ਹੈ | ਇ ਸਮੇਂ ਪਿੰਡ ਧਾਰੋਵਾਲੀ ਦੀਆਂ ਮੜੀਆਂ ਦੇ ਨਜ਼ਦੀਕ ਇਲਾਕਾ ਨਿਵਾਸੀ ਲਕੋਾਂ ਨੇ ਦੱਸਿਆ ਕਿ 1988 ਵਿਚ ਇਸ ਥਾਂ 'ਤੇ ਇੰਨਾਂ ਪਾਣੀ ਨਹੀਂ ਸੀ ਆਇਆ, ਪਰ ਹੁਣ ਸਵੇਰ ਤੋਂ ਹੀ ਪਾਣੀ ਦੀ ਰਫ਼ਤਾਰ ਕਰਕੇ ਇਸ ਸੜਕ ਤੋਂ ਲੰਘਣ ਦੀ ਕਿਸੇ ਤੋਂ ਵੀ ਹਿੰਮਤ ਨਹੀਂ ਪੈ ਰਹੀ | ਉਨ੍ਹਾਂ ਕਿਹਾ ਕਿ ਪਿੰਡ ਧਾਰੋਵਾਲੀ, ਤਾਰੂਵਾਲੀ, ਪੱਡੇ, ਉਦੋਵਾਲੀ, ਸ਼ਾਹਪੁਰ, ਜਾਜਨ, ਹਵੇਲੀਆਂ ਕਲਾਂ ਸਮੇਤ ਪਿੰਡਾਂ ਦੀ ਜ਼ਮੀਨ 'ਤੇ ਇੰਨਾ ਪਾਣੀ ਆਉਣ ਦਾ ਸਭ ਤੋਂ ਵੱਡਾ ਕਾਰਨ ਸਰਕਾਰ ਦੀ ਅਣਗਹਿਲੀ ਹੈ, ਕਿਉਂਕਿ ਧੁੱਸੀ ਬੰਨ ਦੀ ਮਜ਼ਬੂਤੀ ਕਰਨ ਲਈ ਵੱਡੀ ਕੁਤਾਹੀ ਕੀਤੀ ਗਈ ਹੈ | ਉਥੇ ਪਿਛਲੇ 2 ਦਹਾਕਿਆਂ ਤੋਂ ਸੱਕੀ ਡਰੇਨ ਨਾਲੇ ਦੀ ਸਫ਼ਾਈ ਨਹੀਂ ਕੀਤੀ ਗਈ | ਸਰਹੱਦੀ ਇਲਾਕੇ ਦੇ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਭਾਵੇਂ ਹੁਣ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਖ-ਵੱਖ ਪਿੰਡਾਂ ਦੇ ਸਰਪੰਚ, ਸ਼ੋ੍ਰਮਣੀ ਕਮੇਟੀ ਦਿੱਲੀ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਅਤੇ ਪੰਜਾਬ ਸਰਕਾਰ ਸਮੇਤ ਬਹੁਤ ਸਾਰੇ ਲੋਕ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਨ, ਪਰ ਬਹੁਤ ਸਾਰੇ ਇਲਾਕੇ ਇਹੋ ਜਿਹੇ ਹਨ ਜਿੱਥੇ ਅਜੇ ਤੱਕ ਕੋਈ ਵੀ ਸਹਾਇਤਾ ਨਹੀਂ ਪਹੁੰਚੀ ਅਤੇ ਨਾ ਹੀ ਉਨ੍ਹਾਂ ਬਾਰੇ ਪਤਾ ਚੱਲ ਰਿਹਾ ਹੈ ਕਿ ਕਿਸ ਹਾਲ ਵਿਚ ਹਨ | ਸਮੁੱਚੇ ਇਲਾਕੇ ਦੇ ਮੋਹਤਬਰ ਸਰਪੰਚ ਹਰਜਿੰਦਰ ਸਿੰਘ ਧਾਰੋਵਾਲੀ, ਉੱਘੇ ਸਮਾਜ ਸੇਵਕ ਡਾ. ਇਕਬਾਲ ਸਿੰਘ ਧਾਰੋਵਾਲੀ, ਉਘੇ ਸਮਾਜ ਸੇਵਕ ਹਰਪਾਲ ਸਿੰਘ ਧਾਰੋਵਾਲੀ, ਨਵਜੀਤ ਸਿੰਘ ਉਦੋਵਾਲੀ, ਸਰਪੰਚ ਤਜਿੰਦਰ ਸਿੰਘ ਸ਼ਾਹਪੁਰ ਜਾਜਨ, ਸਰਪੰਚ ਰਣਧੀਰ ਸਿੰਘ ਉਦੋਵਾਲੀ, ਸਰਪੰਚ ਕਮਲਜੋਤ ਸਿੰਘ ਨਵੀਂ ਆਬਾਦੀ ਉਦੋਵਾਲੀ ਅਕਾਲੀ ਦਲ ਦੇ ਜ਼ਿਲ੍ਹਾ ਯੂਥ ਪ੍ਰਧਾਨ ਜਗਰੂਪ ਸਿੰਘ ਸ਼ਾਹਪੁਰ ਜਾਜਨ, ਸਰਪੰਚ ਰਣਜੀਤ ਸਿੰਘ ਰਾਣਾ, ਸਰਬਜੀਤ ਸਿੰਘ ਰੰਧਾਵਾ ਨੇ ਕਿਹਾ ਕਿ 1988 ਦੇ ਵੇਲੇ ਇੰਨਾਂ ਪਾਣੀ ਨਹੀਂ ਸੀ ਆਇਆ, ਜਿੰਨਾਂ ਹੁਣ ਆ ਗਿਆ ਹੈ | ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਐੱਮ.ਪੀ. ਸੁੱਖਜਿੰਦਰ ਸਿੰਘ ਰੰਧਾਵਾ ਅਤੇ ਐੱਮ.ਐੱਲ. ਗੁਰਦੀਪ ਸਿੰਘ ਰੰਧਾਵਾ ਨੂੰ ਅਪੀਲ ਕੀਤੀ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਵੱਡੇ ਪ੍ਰਬੰੰਧ ਕੀਤੇ ਜਾਣ ਤਾਂ ਜੋ ਹਜ਼ਾਰਾਂ ਫਸੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਣ |
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਫਾਦਰ ਜੋਸ ਪਡਿਆਟੀ ਵਲੋਂ ਤੂਫ਼ਾਨੀ ਦੌਰਾ ਕਰਕੇ ਰਾਹਤ ਸਮੱਗਰੀ ਅਤੇ ਦਵਾਈਆਂ ਭੇਟ ਅਗਲੀ ਖ਼ਬਰ ਹੜ੍ਹਾਂ ਦੇ ਮੱਦੇਨਜ਼ਰ ਬੱਬੇਹਾਲੀ ਛਿੱਝ ਮੇਲੇ ਦੇ ਪ੍ਰੋਗਰਾਮ 'ਚ ਕੀਤਾ ਵੱਡਾ ਫੇਰਬਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।