27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਹੜ੍ਹ ਦੇ ਪਾਣੀ ਦੀ ਵਧੀ ਤਾਦਾਦ ਨੂੰ ਲੈ ਕੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਹੜ੍ਹ ਪੀੜਤ ਲੋਕਾਂ 'ਚ ਮਾਯੂਸੀ ਦੀ ਲਹਿਰ

ਅਜੀਤ ਡੈਸਕ 30-08-2025
ਫ਼ਤਹਿਗੜ੍ਹ ਚੂੜੀਆਂ, 28 ਅਗਸਤ (ਅਵਤਾਰ ਸਿੰਘ ਰੰਧਾਵਾ)-ਪਿਛਲੇ ਦਿਨਾਂ ਤੋਂ ਹੁਣ ਤੱਕ ਦਰਿਆ ਰਾਵੀ ਦੇ ਪਾਣੀ ਦੀ ਮਾਰ ਹੇਠ ਆ ਰਹੇ ਡੇਰਾ ਬਾਬਾ ਨਾਨਕ ਅਤੇ ਨਾਲ ਲੱਗਦੇ ਖੇਤਰ ਦੇ ਲੋਕਾਂ ਦੀ ਸਥਿਤੀ ਗੰਭੀਰ ਬਣ ਕੇ ਰਹਿ ਗਈ ਹੈ | ਅੱਜ ਰਾਤੋ-ਰਾਤ ਡੇਰਾ ਬਾਬਾ ਨਾਨਕ ਤੋਂ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਖੇਤਰ ਵੱਲ ਨੂੰ ਵੱਧ ਰਹੇ ਹੜ੍ਹ ਦੇ ਪਾਣੀ ਦੀ ਭਰਮਾਰ ਨੇ ਦਰਜਨਾਂ ਹੋਰ ਪਿੰਡ ਆਪਣੀ ਲਪੇਟ ਵਿਚ ਲੈ ਲਏ ਹਨ | ਹੜ੍ਹ ਦੀ ਮਾਰ ਵਿਚ ਫਸੇ ਵੱਖ-ਵੱਖ ਪਿੰਡਾਂ ਅੰਦਰ ਅਤੇ ਬਾਹਰ ਡੇਰਿਆਂ ਉੱਪਰ ਵੱਸਦੇ ਲੋਕਾਂ ਨੇ ਅੱਜ ਤਕਰੀਬਨ ਚੌਥੀ ਰਾਤ ਵੱਡੇ ਸਹਿਮ ਵਿਚ ਗੁਜ਼ਾਰਨੀ ਹੈ | ਇਸ ਖੇਤਰ ਵਿਚ ਮੁਕੰਮਲ ਫ਼ਸਲਾਂ ਦਾ ਨੁਕਸਾਨ ਹੋ ਚੁੱਕਾ ਅਤੇ ਨੀਵੀਆਂ ਥਾਵਾਂ 'ਤੇ 10-10 ਫੁੱਟ ਪਾਣੀ ਚੜ੍ਹ ਜਾਣ ਕਰਕੇ ਲੋਕਾਂ ਦੇ ਘਰਾਂ, ਮਾਲ ਡੰਗਰ, ਘਰੇਲੂ ਕੀਮਤੀ ਸਮਾਨ, ਵੱਡੀ ਲਾਗਤ ਨਾਲ ਬਣਾਈਆਂ ਕੋਠੀਆਂ, ਘਰ ਤਬਾਹ ਹੋ ਗਏ ਹਨ | ਹਾਲਾਤ ਇੰਨੇ ਨਾਜ਼ੁਕ ਬਣੇ ਹੋਏ ਹਨ ਕਿ ਹੜ੍ਹ ਦੇ ਪਾਣੀ ਵਿਚ ਫਸੇ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਸੀਬ ਨਹੀਂ ਹੋ ਰਿਹਾ ਕਿਉਂਕਿ ਪਾਣੀ ਦੀ ਜ਼ਿਆਦਾ ਭਰਮਾਰ ਹੋਣ ਕਰਕੇ ਪੀੜ੍ਹਤ ਲੋਕਾਂ ਤੱਕ ਪਹੁੰਚਣਾ ਮੁਸ਼ਕਿਲ ਹੋਇਆ ਪਿਆ ਹੈ | ਬੇਸ਼ੱਕ ਕਿਤੇ ਨਾ ਕਿਤੇ ਬੇੜਿਆਂ ਰਾਹੀਂ ਐਨ.ਡੀ.ਆਰ.ਐਫ. ਵਲੋਂ ਪਿੰਡਾਂ ਤੇ ਬਾਹਰ ਡੇਰਿਆਂ ਉੱਪਰ ਫਸੇ ਹੋਏ ਲੋਕਾਂ ਨੂੰ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ, ਪਰ ਜ਼ਿਆਦਾ ਖੇਤਰ ਵਿਚ ਜ਼ਿਆਦਾ ਪਾਣੀ ਹੋਣ ਕਰਕੇ ਮੁਕੰਮਲ ਪ੍ਰਬੰਧ ਢਿੱਲੇ ਪਏ ਹੋਏ ਹਨ | ਨਜ਼ਦੀਕੀ ਨਿਕੋਸਰਾਂ, ਕਠਿਆਲਾ, ਤਲਵੰਡੀ ਰਾਮਾ, ਪੱਤੀ ਤਲਵੰਡੀ, ਪੱਬਾਂਰਾਲੀ, ਸ਼ਾਹਪੁਰ ਜਾਜਨ, ਰੂਪੋਵਾਲੀ ਸਮੇਤ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਰਾਤੋ-ਰਾਤ ਹੜ ਦੇ ਪਾਣੀ ਨੇ ਕਈ ਕਿਲੋਮੀਟਰ ਦਾ ਫ਼ਾਸਲਾ ਤੈਅ ਕਰਕੇ ਅਗਲੇ ਪਿੰਡਾਂ ਨੂੰ ਕਲਾਵੇ ਵਿਚ ਲਪੇਟ ਵਿਚ ਲੈਂਦਿਆਂ ਹੋਇਆਂ ਨਿਰੰਤਰ ਅੱਗੇ ਵਧਣਾ ਚਾਲੂ ਰੱਖਿਆ ਹੈ | ਪਿੰਡ ਰੱਤਾ ਨੇੜੇ ਨਹਿਰਾਂ ਦੀ ਹੈੱਡ ਕੋਲ ਖੜੇ੍ਹ ਲੋਕਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਾਲੇ ਤੱਕ ਕਿਸੇ ਵੀ ਪਾਸਿਓਾ ਪਾਣੀ ਦੀ ਤਦਾਦ ਦਾ ਘੱਟ ਹੋਣ ਦੀ ਆਸ ਨਹੀਂ ਹੈ, ਜਿਸ ਕਰਕੇ ਲੋਕਾਂ ਵਿਚ ਪਹਿਲਾਂ ਨਾਲੋਂ ਵੀ ਜ਼ਿਆਦਾ ਸਹਿਮ ਪਾਇਆ ਜਾ ਰਿਹਾ ਹੈ |
ਰਾਤ ਸਮੇਂ ਵੱਡੀ ਗਿਣਤੀ ਵਿਚ ਘੁੰਮਦੇ ਅਨਸਰਾਂ ਤੋਂ ਲੋਕ ਖਾ ਰਹੇ ਨੇ ਖੌਫ਼, ਇਸ ਮੌਕੇ ਪਿੰਡ ਨਿਕੋਸਰਾਂ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਪਹੁੰਚੀ ਹੋਈ ਅਜੀਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕਰੀਬ 4 ਦਿਨਾਂ ਤੋਂ ਜਿੱਥੇ ਲੋਕ ਹੜ੍ਹ ਦੇ ਪਾਣੀ ਤੋਂ ਪੀੜ੍ਹਤ ਹਨ ਉੱਥੇ, ਸੜਕ ਦੇ ਨਾਲ ਲੱਗਦੇ ਘਰਾਂ ਨੇੜੇ ਰਾਤ ਸਮੇਂ ਗਰੁੱਪਾਂ ਵਿਚ ਫਿਰਦੇ ਅਨਸਰਾਂ ਕੋਲੋਂ ਲੋਕ ਖੌਫ਼ ਖਾ ਰਹੇ ਹਨ | ਉਨ੍ਹਾਂ ਕਿਹਾ ਕਿ ਇਕ ਤਾਂ ਉਨ੍ਹਾਂ ਦਾ ਉਜਾੜਾ ਹੋ ਗਿਆ ਹੈ ਦੂਸਰੇ ਪਾਸੇ ਰਾਤ ਸਮੇਂ ਮੁੰਢੀਰ ਕਿਲਕਾਰੀਆਂ ਮਾਰਦੀ ਹੈ ਅਤੇ ਸੁੰਨੇ ਪਏ ਕਈ ਘਰਾਂ ਦੇ ਵਿਚੋਂ ਸਮਾਨ ਦੀ ਚੋਰੀ ਹੋਣ ਦਾ ਵੀ ਡਰ ਫ਼ੈਲਿਆ ਹੋਇਆ ਹੈ, ਜਿਸ ਕਰਕੇ ਲੋਕ ਆਪਣੇ ਘਰਾਂ ਤੋਂ ਦੂਰ ਜਾਣਾ ਅÏਖਾ ਮਹਿਸੂਸ ਕਰ ਰਹੇ ਹਨ | ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕੀਤੀ ਹੈ ਕਿ ਰਾਤ ਸਮੇਂ ਦੀ ਚੌਕਸੀ ਵਧਾਈ ਜਾਵੇ ਤਾਂ ਕਿ ਉਹ ਅਤੇ ਉਨ੍ਹਾਂ ਦੇ ਘਰਾਂ ਅੰਦਰ ਪਿਆ ਸਮਾਨ ਸੁਰੱਖਿਅਤ ਰਹਿ ਸਕੇ | ਇਸ ਤੋਂ ਇਲਾਵਾ ਉਨ੍ਹਾਂ ਨੇ ਮੁੱਖ ਮੰਗ ਰੱਖੀ ਹੈ ਕਿ ਹੜ੍ਹ ਦੇ ਪਾਣੀ ਵਿਚ ਫਸੇ ਹੋਏ ਲੋਕਾਂ ਅਤੇ ਪਸ਼ੂਆਂ ਨੂੰ ਬਾਹਰ ਲਿਆਉਣ ਵਿਚ ਮੁਸ਼ਤੈਦੀ ਵਰਤੀ ਜਾਵੇ ਜੇਕਰ ਦੇਰ ਹੋ ਗਈ ਤਾਂ ਸਭ ਕੁਝ ਉੱਜੜ ਕੇ ਰਹਿ ਜਾਵੇਗਾ |
ਪਿਛਲੀ ਖ਼ਬਰ ਵੈਟਰਨਰੀ ਡਾਕਟਰਾਂ ਵਲੋਂ ਪਸ਼ੂ ਪਾਲਕਾਂ ਦੇ ਘਰ-ਘਰ ਜਾ ਕੇ ਕੀਤਾ ਜਾ ਰਿਹਾ ਹੜ੍ਹ ਪੀੜਤ ਪਸ਼ੂਆਂ ਦਾ ਇਲਾਜ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਫਾਦਰ ਜੋਸ ਪਡਿਆਟੀ ਵਲੋਂ ਤੂਫ਼ਾਨੀ ਦੌਰਾ ਕਰਕੇ ਰਾਹਤ ਸਮੱਗਰੀ ਅਤੇ ਦਵਾਈਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।