27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਵੈਟਰਨਰੀ ਡਾਕਟਰਾਂ ਵਲੋਂ ਪਸ਼ੂ ਪਾਲਕਾਂ ਦੇ ਘਰ-ਘਰ ਜਾ ਕੇ ਕੀਤਾ ਜਾ ਰਿਹਾ ਹੜ੍ਹ ਪੀੜਤ ਪਸ਼ੂਆਂ ਦਾ ਇਲਾਜ

ਅਜੀਤ ਡੈਸਕ 30-08-2025
ਪਠਾਨਕੋਟ, 29 ਅਗਸਤ (ਵਿਨੋਦ)-ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਦੇ ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਰਾਹੁਲ ਭੰਡਾਰੀ ਦੇ ਆਦੇਸ਼ ਮੁਤਾਬਿਕ ਜ਼ਿਲ੍ਹਾ ਪਠਾਨਕੋਟ ਵਿਚ ਡਿਪਟੀ ਡਾਇਰੈਕਟਰ ਮੁਕੇਸ਼ ਮਿੱਤਲ ਦੀ ਅਗਵਾਈ ਵਿਚ ਹੜ੍ਹ ਪੀੜਤ ਪਸ਼ੂ ਪਾਲਕਾਂ ਨੂੰ ਫੀਡ ਵੰਡੀ ਜਾ ਰਹੀ ਹੈ ਅਤੇ ਘਰ-ਘਰ ਜਾ ਕੇ ਉਨ੍ਹਾਂ ਦੇ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਵੈਟਰਨਰੀ ਅਫ਼ਸਰ ਡਾ: ਵਿਜੇ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿਚ ਹੜ੍ਹ ਨਾਲ ਪੀੜਤ ਪਸ਼ੂ ਪਾਲਕਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਪਸ਼ੂ ਬਿਮਾਰ ਹੋ ਗਏ ਹਨ | ਜਿਸ ਦੇ ਚੱਲਦੇ ਪੰਜਾਬ ਸਰਕਾਰ ਵਲੋਂ ਪਸ਼ੂ ਪਾਲਕਾਂ ਦੇ ਪਸ਼ੂਆਂ ਲਈ ਫੀਡ ਭੇਜੀ ਗਈ ਅਤੇ ਡਾਕਟਰਾਂ ਦੀ ਟੀਮ ਵਲੋਂ ਪਸ਼ੂਆਂ ਦਾ ਘਰ-ਘਰ ਜਾ ਕੇ ਪਿੰਡ-ਪਿੰਡ ਜਾ ਕੇ ਇਹ ਇਲਾਜ ਕੀਤਾ ਜਾ ਰਿਹਾ ਹੈ, ਤਾਂ ਜੋ ਪਸ਼ੂ ਪਾਲਕਾਂ ਨੂੰ ਸੁਵਿਧਾ ਮਿਲ ਸਕੇ | ਇਸ ਮੌਕੇ ਡਾ: ਗੁਲਸ਼ਨ ਕੁਮਾਰ, ਡਾ: ਅਮਨਦੀਪ, ਡਾ: ਵਿਸ਼ਾਲ, ਡਾ: ਅੰਕੁਰ, ਡਾ: ਸੰਕੇਤ ਸ਼ਰਮਾ, ਡਾ: ਵਿਕਾਸ, ਡਾ: ਸੁਰਿੰਦਰ ਪਾਲ, ਡਾ: ਅਵਨੀਤ, ਡਾ: ਅੰਮਿ੍ਤ ਪਾਲ, ਕੁਲਦੀਪ ਰਾਜ ਵੈਟਰਨਰੀ ਇੰਸਪੈਕਟਰ, ਇਕਬਾਲ ਮਾਣਿਕ ਨੰਦਾ, ਅਮਰੀਸ਼, ਅੰਕੁਸ਼ ਬਿਰਦੀ, ਮੰਗਾ, ਪ੍ਰੇਮ ਪਾਲ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਲਿਆ ਰਾਵੀ ਦਰਿਆ ਦਾ ਜਾਇਜ਼ਾ ਅਗਲੀ ਖ਼ਬਰ ਹੜ੍ਹ ਦੇ ਪਾਣੀ ਦੀ ਵਧੀ ਤਾਦਾਦ ਨੂੰ ਲੈ ਕੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਹੜ੍ਹ ਪੀੜਤ ਲੋਕਾਂ 'ਚ ਮਾਯੂਸੀ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।