27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਪੀੜਤਾਂ ਦੇ ਦੋਸ਼, ਹੈੱਡ ਵਰਕਸ ਦੇ ਗੇਟ ਨਾ ਖੁੱਲ੍ਹਣ ਕਾਰਨ, ਓਵਰਫ਼ਲੋ ਯੂ.ਬੀ.ਡੀ.ਸੀ. ਨਹਿਰ ਨੇ ਪਠਾਨਕੋਟ ਜ਼ਿਲ੍ਹੇ ਵਿਚ ਕੀਤੀ ਤਬਾਹੀ

ਅਜੀਤ ਡੈਸਕ 30-08-2025
ਪਠਾਨਕੋਟ/ਮਾਧੋਪੁਰ 29 ਅਗਸਤ (ਵਿਨੋਦ/ਮਹਿਰਾ)-ਜ਼ਿਲ੍ਹਾ ਪਠਾਨਕੋਟ ਵਿਚ ਹੜ੍ਹ ਦੀ ਮਾਰਾਂ ਦੇ ਚੱਲਦੇ ਕਈ ਮਾਵਾਂ ਦੀ ਗੋਦ ਉੱਜੜ ਗਈ ਅਤੇ ਕਈਆਂ ਦੇ ਸਿਰ ਤੋਂ ਛੱਤ ਉੱਡ ਗਈ | ਜਿਸ ਲਈ ਲੋਕਾਂ ਨੇ ਇਨ੍ਹਾਂ ਹੜ੍ਹਾਂ ਲਈ ਸਿੰਚਾਈ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਉਨ੍ਹਾਂ ਦੇ ਉੱਪਰ ਐਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਗਈ ਹੈ | ਲੋਕਾਂ ਨੂੰ ਪ੍ਰਸ਼ਾਸਨ ਵਲੋਂ ਗਰਾਊਾਡ ਲੈਵਲ ਦੇ ਮਦਦ ਨਾ ਮਿਲਣ ਦੇ ਚੱਲਦੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਪਠਾਨਕੋਟ ਦੇ ਪਿੰਡ ਅਤੇਪੁਰ ਦਾ ਇਕ ਨੌਜਵਾਨ ਹੜ੍ਹਾਂ ਦੀ ਮਾਰ ਹੇਠ ਆ ਕੇ ਪਾਣੀ ਵਿਚ ਡੁੱਬ ਕੇ ਮਰ ਗਿਆ | ਉੱਥੇ ਹੀ ਪਿੰਡ ਬਹੇੜੀਆਂ ਬਜ਼ੁਰਗ ਵਿਚ ਪਾਣੀ ਲੋਕਾਂ ਦੇ ਘਰਾਂ ਵਿਚ ਜਾ ਵੜਿਆ | ਜਿਸ ਕਾਰਨ ਇਕ ਗ਼ਰੀਬ ਘਰ ਦੀ ਛੱਤ ਡਿੱਗ ਗਈ ਅਤੇ ਉਹ ਬਾਲ ਬਾਲ ਬਚੇ, ਜਦੋਂ ਘਰ ਦੀ ਮਾਲਕ ਤਾਰੋ ਦੇਵੀ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਆਪਣੇ ਤਿੰਨ ਮਜ਼ਦੂਰ ਬੇਟਿਆਂ ਨਾਲ ਰਹਿੰਦੀ ਹੈ, ਉਹ ਹੁਣ ਰੋਟੀ ਤੋਂ ਆਤਰ ਹਨ | ਕੋਈ ਵੀ ਉਨ੍ਹਾਂ ਦੀ ਸਾਰ ਨਹੀਂ ਲੈਣ ਆਇਆ, ਦੂਜੇ ਪਾਸੇ ਰੋਸ ਕਰਦੇ ਹੋਏ ਲੋਕਾਂ ਨੇ ਦੱਸਿਆ ਕਿ ਜੇਕਰ ਰਾਵੀ ਦਰਿਆ ਦੇ ਬਣੇ ਹੈਡਵਰਕਸ ਦੇ ਗੇਟ ਸਿੰਚਾਈ ਵਿਭਾਗ ਦੇ ਅਧਿਕਾਰੀ ਸਮੇਂ ਸਿਰ ਖ਼ੋਲ ਦਿੰਦੇ ਤਾਂ ਯੂ.ਬੀ.ਡੀ.ਸੀ. ਨਹਿਰ ਓਵਰਫ਼ਲੋ ਨਹੀਂ ਹੁੰਦੀ | ਉਨ੍ਹਾਂ ਦੇ ਪਿੰਡ ਅਤੇ ਕਸਬੇ ਹੜ੍ਹ ਦੀ ਮਾਰ ਤੋਂ ਬਚ ਜਾਂਦੇ | ਲੋਕਾਂ ਨੇ ਦੱਸਿਆ ਕਿ 1988 ਵਿਚ ਵੀ ਹੜ੍ਹ ਆਏ ਸਨ, ਪਰ ਐਡਾ ਵੱਡਾ ਨੁਕਸਾਨ ਨਹੀਂ ਹੋਇਆ ਸੀ, ਜਿਹੜਾ ਹੁਣ ਹੋਇਆ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਸਮੇਂ-ਸਮੇਂ ਸਿਰ ਰਾਵੀ ਦਰਿਆ ਦੇ ਗੇਟਾਂ ਦੀ ਰਿਪੇਅਰ ਲਈ ਫ਼ੰਡ ਆਉਂਦੇ ਹਨ | ਪਰ ਅਧਿਕਾਰੀਆਂ ਵਲੋਂ ਇਨ੍ਹਾਂ ਦੀ ਰਿਪੇਅਰ ਨਾ ਕਰਵਾਉਣ ਦੇ ਚੱਲਦੇ ਇਹ ਗੇਟ ਨਹੀਂ ਖੁੱਲ੍ਹ ਸਕੇ | ਜਦੋਂ ਖੁੱਲੇ੍ਹ ਵੀ ਤਾਂ ਟੁੱਟ ਗਏ, ਇਸ ਲਈ ਇਨ੍ਹਾਂ ਅਧਿਕਾਰੀਆਂ 'ਤੇ ਲੋਕਾਂ ਦੀ ਜਾਨ ਮਾਲ ਦੇ ਕੇਸ 'ਚ ਐਫ.ਆਈ.ਆਰ. ਦਰਜ ਕਰਕੇ ਇਕ ਜਾਂਚ ਕਮੇਟੀ ਬਿਠਾਉਣੀ ਚਾਹੀਦੀ ਹੈ, ਤਾਂ ਜੋ ਸੱਚਾਈ ਸਾਹਮਣੇ ਆ ਸਕੇ ਕਿ ਆਖਰ ਇਨ੍ਹਾਂ ਹੜ੍ਹਾਂ ਦਾ ਜ਼ਿੰਮੇਵਾਰ ਕੌਣ ਹੈ ਤੇ ਕਿੰਨਾ ਹੈ |
ਪਿਛਲੀ ਖ਼ਬਰ ਕੈਬਨਿਟ ਮੰਤਰੀ ਪੰਜਾਬ ਨੇ ਹੜ੍ਹ ਪ੍ਰਭਾਵਿਤ ਪਿੰਡ ਪੰਮਾ 'ਚ ਹੜ੍ਹ ਨਾਲ ਹੋਏ ਨੁਕਸਾਨ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਲਿਆ ਰਾਵੀ ਦਰਿਆ ਦਾ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।