ਘਰੋਟਾ, 30 ਅਗਸਤ (ਸੰਜੀਵ ਗੁਪਤਾ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਵੱਡੇ ਭਰਾ ਆਰ.ਪੀ. ਸ਼ਰਮਾ ਦੇ ਹੋਏ ਅਕਾਲ ਚਲਾਣੇ 'ਤੇ ਇਲਾਕੇ 'ਚ ਵੱਖ-ਵੱਖ ਸੰਸਥਾਵਾਂ ਨੇ ਸੋਗ ਪ੍ਰਗਟ ਕੀਤਾ ਹੈ | ਸਾਬਕਾ ਸੰਮਤੀ ਚੇਅਰਮੈਨ ਰਕੇਸ਼ ਕੁਮਾਰੀ, ਮੰਡਲ ਪ੍ਰਧਾਨ ਸੰਜੀਵ ਪਠਾਨੀਆ, ਜਨਰਲ ਸਕੱਤਰ ਦੇਸ ਰਾਜ, ਜ਼ਿਲ੍ਹਾ ਉਪ ਪ੍ਰਧਾਨ ਬਲਵਾਨ ਸਿੰਘ, ਕਿਸਾਨ ਆਗੂ ਠਾਕੁਰ ਸੁਭਾਸ਼ ਸਿੰਘ, ਸਾਬਕਾ ਇੰਡਸਟਰੀਅਲ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਅੰਦੋਤਰਾ, ਸਰਪੰਚ ਸੁਖਜਿੰਦਰ ਸਿੰਘ, ਭਾਜਪਾ ਆਗੂ ਮਨਜੀਤ ਮੰਜੋਤਰਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਡਾ: ਬਚਨ ਲਾਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਰਮਲ ਸਿੰਘ, ਕੰਸਰਾਜ ਸੈਣੀ, ਮਹਿਲਾ ਆਗੂ ਰੇਖਾ ਸ਼ਰਮਾ, ਸਾਬਕਾ ਸਰਪੰਚ ਨੱਥਾ ਰਾਮ, ਬੂਥ ਪ੍ਰਧਾਨ ਰੋਹਿਤ ਸ਼ਰਮਾ ਭੀਮਪੁਰ, ਪ੍ਰਸ਼ੋਤਮ ਸਿੰਘ, ਰਵਿੰਦਰ ਸਿੰਘ ਬਿੰਕੁ, ਨਰਿੰਦਰ ਸੈਣੀ, ਮਹਿੰਦਰ ਸਿੰਘ, ਸੁਰਜੀਤ ਸਿੰਘ, ਸਰਪੰਚ ਰਕੇਸ਼ ਕੁਮਾਰ, ਸਾਬਕਾ ਸਰਪੰਚ ਨਰੇਸ਼ ਕੁਮਾਰ, ਸਿਟੀ ਪ੍ਰਧਾਨ ਬਲਵੀਰ ਸਿੰਘ, ਸਾਬਕਾ ਸਰਪੰਚ ਲਖਵਿੰਦਰ ਸਿੰਘ, ਰਵਿੰਦਰ ਰਿੰਕੂ, ਗੁਰਜੀਤ ਜੱਗਾ ਆਦਿ ਨੇ ਅਸ਼ਵਨੀ ਸ਼ਰਮਾ ਨਾਲ ਸੋਗ ਪ੍ਰਗਟ ਕੀਤਾ ਹੈ |