29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਸ੍ਰੀਮਤੀ ਰਮਾ ਚੋਪੜਾ ਮਹਾਂਵਿਦਿਆਲਿਆ ਦੇ ਬੀ.ਏ. ਦੂਜੇ ਸਮੈਸਟਰ ਦੀ ਜੈਸਮੀਨ ਜ਼ਿਲ੍ਹੇ 'ਚੋਂ ਪਹਿਲੇ ਸਥਾਨ 'ਤੇ ਰਹੀ

ਅਜੀਤ ਡੈਸਕ 20-09-2025
ਪਠਾਨਕੋਟ, 19 ਸਤੰਬਰ (ਸੰਧੂ)-ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਿਆ ਦੇ ਬੀ.ਏ. ਦੂਜੇ ਸਮੈਸਟਰ ਦਾ ਨਤੀਜਾ 100 ਫੀਸਦੀ ਰਿਹਾ | ਜਾਣਕਾਰੀ ਦਿੰਦੇ ਹੋਏ ਕਾਲਜ ਪਿ੍ੰਸੀਪਲ ਡਾ: ਸ਼ੋਭਾ ਪਰਾਸ਼ਰ ਨੇ ਦੱਸਿਆ ਕਿ ਜੈਸਮੀਨ ਨੇ 8.29 ਐਸ.ਜੀ.ਪੀ.ਏ. ਨਾਲ ਪਠਾਨਕੋਟ ਜ਼ਿਲ੍ਹੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ, ਵਾਣੀ ਤੇ ਸ਼ੀਤਲ ਦੋਵਾਂ ਨੇ 7.88 ਐਸ.ਜੀ.ਪੀ.ਏ. ਨਾਲ ਕਲਾਸ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸਾਮੀਆ ਨੇ 7.67 ਐਸ.ਜੀ.ਪੀ.ਏ. ਨਾਲ ਕਲਾਸ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਪ੍ਰਾਪਤੀ 'ਤੇ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਕਾਲਜ ਦੇ ਪਿ੍ੰਸੀਪਲ ਡਾ: ਸ਼ੋਭਾ ਪਰਾਸ਼ਰ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਪ੍ਰੋ: ਗੁਰਮੀਤ ਕੌਰ, ਪ੍ਰੋ: ਰਜਨੀ ਬਾਲਾ, ਪ੍ਰੋ: ਨੀਰੂ, ਪ੍ਰੋ: ਹੇਮਾ, ਪ੍ਰੋ: ਰਜਨੀ, ਪ੍ਰੋ: ਹਰਪ੍ਰੀਤ ਨੂੰ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਦੇ ਮਾਪਿਆਂ ਨੂੰ ਵੀ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਡਾ. ਇੰਦਰਜੀਤ ਨੇ ਚੀਨੀ ਦੂਤਾਵਾਸ ਵਿਖੇ ਜਪਾਨੀ ਹਮਲੇ ਤੇ ਚੀਨ ਦੀ ਜਿੱਤ ਦੀ 80ਵੀਂ ਵਰ੍ਹੇਗੰਢ ਨੂੰ ਸਮਰਪਿਤ ਸੈਮੀਨਾਰ 'ਚ... ਅਗਲੀ ਖ਼ਬਰ ਹਵਲਦਾਰ ਮਦਨ ਲਾਲ ਸ਼ਰਮਾ ਨੇ ਪਾਕਿ-ਸਿਖਲਾਈ ਪ੍ਰਾਪਤ ਅੱਤਵਾਦੀਆਂ ਨਾਲ ਲੜਦੇ ਹੋਏ ਜਾਨ ਕੁਰਬਾਨ ਕਰ ਦਿੱਤੀ, ਮਰਨ ਉਪਰੰਤ ਸੈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।