29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਡਾ. ਇੰਦਰਜੀਤ ਨੇ ਚੀਨੀ ਦੂਤਾਵਾਸ ਵਿਖੇ ਜਪਾਨੀ ਹਮਲੇ ਤੇ ਚੀਨ ਦੀ ਜਿੱਤ ਦੀ 80ਵੀਂ ਵਰ੍ਹੇਗੰਢ ਨੂੰ ਸਮਰਪਿਤ ਸੈਮੀਨਾਰ 'ਚ ਕੀਤੀ ਸ਼ਿਰਕਤ <br/>

ਅਜੀਤ ਡੈਸਕ 20-09-2025
ਲੁਧਿਆਣਾ, 19 ਸਤੰਬਰ (ਡਾ. ਤਰਲੋਚਨ ਸਿੰਘ)-ਡਾ. ਕੋਟਨਿਸ ਐਕਿਊਪੰਕਚਰ ਹਸਪਤਾਲ, ਸਲੇਮ ਟਾਬਰੀ, ਲੁਧਿਆਣਾ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੇ ਨਵੀਂ ਦਿੱਲੀ ਸਥਿਤ ਚੀਨੀ ਦੂਤਾਵਾਸ ਵਿਖੇ ਜਾਪਾਨੀ ਹਮਲੇ 'ਤੇ ਚੀਨ ਦੀ ਜਿੱਤ ਦੀ 80ਵੀਂ ਵਰ੍ਹੇਗੰਢ ਨੂੰ ਸਮਰਪਿਤ ਕਰਵਾਏ ਸੈਮੀਨਾਰ ਵਿਚ ਸ਼ਿਰਕਤ ਕੀਤੀ | ਸੈਮੀਨਾਰ ਦੀ ਪ੍ਰਧਾਨਗੀ ਚੀਨੀ ਰਾਜਦੂਤ, ਸੂ ਫੇਹੋਂਗ ਨੇ ਕੀਤੀ | ਇਸ ਸੈਮੀਨਾਰ ਵਿਚ ਪ੍ਰਮੁੱਖ ਪੱਤਰਕਾਰ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਦੇ ਨਾਲ-ਨਾਲ ਡਾ. ਕੋਟਨਿਸ ਦੇ ਪਰਿਵਾਰ ਤੋਂ ਮੰਗੇਸ਼ ਬੋਰਕਰ ਅਤੇ ਡਾ. ਬਿਜੋਏ ਕੁਮਾਰ ਬਾਸੂ ਦੇ ਚੇਲੇ ਡਾ. ਇੰਦਰਜੀਤ ਸਿੰਘ ਨੇ ਵੀ ਸਰਿਕਤ ਕੀਤੀ | ਸੈਮੀਨਾਰ ਦੌਰਾਨ ਚੀਨੀ ਰਾਜਦੂਤ ਸੂ ਫੇਹੋਂਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਡੇ ਵਿਚਕਾਰ ਕੁਝ ਲੋਕ ਇਤਿਹਾਸ ਨਾਲ ਡੂੰਘਾਈ ਨਾਲ ਜੁੜੇ ਹੋਏ ਹਨ | ਉਨ੍ਹਾਂ ਵਿਚੋਂ ਡਾ. ਕੋਟਨਿਸ ਦੇ ਭਤੀਜੇ ਮੰਗੇਸ਼ ਬੋਰਕਰ ਅਤੇ ਡਾ. ਬਾਸੂ ਦੇ ਚੇਲੇ ਡਾ. ਇੰਦਰਜੀਤ ਸਿੰਘ ਪ੍ਰਮੁੱਖ ਹਨ | ਇਸ ਮੌਕੇ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਡਾ. ਕੋਟਨਿਸ ਅਤੇ ਡਾ. ਬਾਸੂ ਨੇ ਨਾ ਸਿਰਫ਼ ਸਰਹੱਦਾਂ ਪਾਰ ਕੀਤੀਆਂ ਸਗੋਂ ਮਨੁੱਖਤਾ ਦੀ ਸੇਵਾ ਕਰਦੇ ਹੋਏ ਦਵਾਈ ਦੇ ਖੇਤਰ ਵਿਚ ਇਕ ਨਵਾਂ ਇਤਿਹਾਸ ਵੀ ਰਚਿਆ | ਉਨ੍ਹਾਂ ਕਿਹਾ ਕਿ ਚੀਨ ਅਤੇ ਭਾਰਤ ਦੇ ਲੋਕ ਅੱਜ ਵੀ ਇਕ ਡੂੰਘਾ ਬੰਧਨ ਬਣਾਏ ਹੋਏ ਹਨ | ਉਨ੍ਹਾਂ ਕਿਹਾ ਕਿ ਇਕ ਡਾਕਟਰ ਹੋਣ ਦੇ ਨਾਤੇ ਮੈਂ ਜਾਣਦਾ ਹਾਂ ਕਿ ਇਲਾਜ ਸਿਰਫ਼ ਸਰੀਰ ਬਾਰੇ ਨਹੀਂ ਹੈ, ਸਗੋਂ ਆਤਮਾ ਬਾਰੇ ਵੀ ਹੈ | ਉਨ੍ਹਾਂ ਕਿਹਾ ਕਿ ਇਕ ਬਿਹਤਰ ਭਵਿੱਖ ਲਈ ਡਾ. ਵਾਸੂ ਅਤੇ ਡਾ. ਕੋਟਨਿਸ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ | ਇਸ ਮੌਕੇ ਚੀਨੀ ਸਰਕਾਰ ਵਲੋਂ ਡਾ. ਕੋਟਨਿਸ ਅਤੇ ਡਾ. ਬਾਸੂ ਦੇ ਮਹਾਨ ਬਲੀਦਾਨ ਦੀ ਯਾਦ ਵਿਚ ਡਾ. ਇੰਦਰਜੀਤ ਅਤੇ ਮੰਗੇਸ਼ ਬੋਰਕਰ ਨੂੰ ਚੀਨ ਦੇ ਸਭ ਤੋਂ ਉੱਚੇ ਸੋਨੇ ਦੇ ਤਗਮੇ ਨਾਲ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਵਿਧਾਇਕਾ ਛੀਨਾ ਵਲੋਂ ਢੰਡਾਰੀ 'ਚ ਆਧੁਨਿਕ ਖੇਡ ਪਾਰਕ ਦੇ ਨਿਰਮਾਣ ਕਾਰਜਾਂ ਦੀ ਸਮੀਖਿਆ <br/> ਅਗਲੀ ਖ਼ਬਰ ਸ੍ਰੀਮਤੀ ਰਮਾ ਚੋਪੜਾ ਮਹਾਂਵਿਦਿਆਲਿਆ ਦੇ ਬੀ.ਏ. ਦੂਜੇ ਸਮੈਸਟਰ ਦੀ ਜੈਸਮੀਨ ਜ਼ਿਲ੍ਹੇ 'ਚੋਂ ਪਹਿਲੇ ਸਥਾਨ 'ਤੇ ਰਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।