18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪਿੰਡ ਬੜੋਈ ਵਿਖੇ ਛਿੰਝ ਮੇਲਾ ਕਰਵਾਇਆ

ਅਜੀਤ ਡੈਸਕ 21-09-2025
ਮਾਧੋਪੁਰ, 20 ਸਤੰਬਰ (ਮਹਿਰਾ)-ਪਿੰਡ ਬੜੋਈ ਨਿਚਲੀ ਵਿਖੇ ਦੋ ਰੋਜ਼ਾ ਛਿੰਝ ਮੇਲਾ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਹੇਠ ਕਰਵਾਇਆ ਗਿਆ | ਜਿਸ 'ਚ ਵਿਸ਼ੇਸ਼ ਤੌਰ 'ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਪਹੁੰਚੇ | ਇਸ ਸੰਬੰਧੀ ਛਿੰਝ ਮੇਲਾ ਪ੍ਰਬੰਧਕ ਲਖਵਿੰਦਰ ਸਿੰਘ ਲੱਖਾ ਨੇ ਕਿਹਾ ਕਿ ਇਹ ਛਿੰਝ ਮੇਲਾ ਪਿਛਲੇ 200 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਬਾਬਾ ਗੁਰ ਭੱਜ ਸਿੰਘ ਦੀ ਯਾਦ ਵਿਚ ਕਰਵਾਇਆ ਜਾ ਰਿਹਾ ਹੈ | ਅੱਜ ਕਰਵਾਏ ਛਿੰਝ ਮੇਲੇ 'ਚ ਪੰਜਾਬ ਤੋਂ ਇਲਾਵਾ ਹਰਿਆਣਾ, ਦਿੱਲੀ ਤੇ ਜੰਮੂ-ਕਸ਼ਮੀਰ ਤੋਂ ਆਏ 500 ਦੇ ਕਰੀਬ ਪਹਿਲਵਾਨਾਂ ਨੇ ਹਿੱਸਾ ਲਿਆ | ਇਸ ਮੌਕੇ ਮਾਲੀ ਦੀ ਕੁਸ਼ਤੀ ਪਹਿਲਵਾਨ ਬਿਨੀਆਂ ਜੰਮੂ ਤੇ ਪਹਿਲਵਾਨ ਜੱਸਾ ਪੱਟੀ ਦਰਮਿਆਨ ਕਰਵਾਈ ਗਈ ਜੋ ਕਿ ਜੱਦੋ ਜਹਿਦ ਕਰਨ ਤੋਂ ਬਾਅਦ ਕੁਸ਼ਤੀ 'ਚ ਜੱਸਾ ਪੱਟੀ ਪਹਿਲਵਾਨ ਜੇਤੂ ਰਿਹਾ ਤੇ ਉਨ੍ਹਾਂ ਨੂੰ ਛਿੰਝ ਮੇਲਾ ਕਮੇਟੀ ਮੈਂਬਰਾਂ ਵਲੋਂ ਇਨਾਮ ਵਜੋਂ ਨਕਦ ਇਨਾਮ ਦਿੱਤਾ ਗਿਆ | ਇਸ ਮੌਕੇ ਪ੍ਰਬੰਧਕਾਂ ਮੇਲੇ 'ਚ ਹੋਏ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਛਿੰਝ ਮੇਲੇ ਸਾਡੇ ਵਿਰਾਸਤ ਤੇ ਸੱਭਿਆਚਾਰ ਦਾ ਹਿੱਸਾ ਹਨ | ਮੌਕੇ ਛਿੰਝ ਮੇਲਾ ਕਮੇਟੀ ਮੈਂਬਰ ਡਾ: ਅਮਰਜੀਤ ਸਿੰਘ, ਰਮਨਜੀਤ ਸਿੰਘ, ਬਲਵਿੰਦਰ ਸਿੰਘ ਆਦਿ ਕਮੇਟੀ ਮੈਂਬਰ ਮੌਜੂਦ ਸਨ |
ਪਿਛਲੀ ਖ਼ਬਰ ਪਠਾਨਕੋਟ ਬਲੱਡ ਡੋਨਰਜ਼ ਨੇ ਸਵੈ-ਇੱਛਤ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਮਹਾਜਨ ਯੂਥ ਵਿੰਗ ਦੇ ਵਿਸ਼ਾਲ ਮਹਾਜਨ ਬਣੇ ਜ਼ਿਲ੍ਹਾ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।