18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਮਹਾਜਨ ਯੂਥ ਵਿੰਗ ਦੇ ਵਿਸ਼ਾਲ ਮਹਾਜਨ ਬਣੇ ਜ਼ਿਲ੍ਹਾ ਪ੍ਰਧਾਨ

ਅਜੀਤ ਡੈਸਕ 21-09-2025
ਪਠਾਨਕੋਟ, 20 ਸਤੰਬਰ (ਸੰਧੂ)-ਮਹਾਜਨ ਯੂਥ ਵਿੰਗ ਵਲੋਂ ਪ੍ਰੋਜੈਕਟ ਚੇਅਰਮੈਨ ਸੁਧੀਰ ਗੁਪਤਾ ਦੀ ਨਿਗਰਾਨੀ ਹੇਠ ਸਮਾਗਮ ਕਰਵਾਇਆ ਗਿਆ ਸੀ | ਜਿਸ ਵਿਚ ਸੰਸਥਾਪਕ ਸੰਜੂ ਮਹਾਜਨ, ਜ਼ੋਨਲ ਚੇਅਰਮੈਨ ਰਾਕੇਸ਼ ਮਹਾਜਨ ਅਤੇ ਜ਼ੋਨਲ ਪ੍ਰਧਾਨ ਅਜੇ ਗੁਪਤਾ ਅਤੇ ਐਡਵੋਕੇਟ ਲਵਨੀਸ਼ ਮਹਾਜਨ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸਮਾਗਮ ਦੌਰਾਨ ਵਿਸ਼ਾਲ ਮਹਾਜਨ ਨੂੰ ਮਹਾਜਨ ਯੂਥ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਸਰਵਸੰਮਤੀ ਨਾਲ ਨਿਯੁਕਤ ਕੀਤਾ ਗਿਆ | ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਉਨ੍ਹਾਂ ਨੂੰ ਹਾਰ ਪਹਿਨਾਏ ਅਤੇ ਵਧਾਈ ਦਿੱਤੀ | ਵਿਸ਼ਾਲ ਮਹਾਜਨ ਨੇ ਅਹੁਦੇਦਾਰਾਂ ਦਾ ਮਹੱਤਵਪੂਰਨ ਜ਼ਿੰਮੇਵਾਰੀ ਸੌਂਪਣ ਲਈ ਤਹਿ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਉਹ ਮਹਾਜਨ ਭਾਈਚਾਰੇ ਦੇ ਵਿਕਾਸ ਤੇ ਸਮਾਜ ਸੇਵਾ ਲਈ ਇਕੱਠੇ ਕੰਮ ਕਰਦੇ ਰਹਿਣਗੇ | ਉਨ੍ਹਾਂ ਆਪਣੀ ਕਾਰਜਕਾਰੀ ਕਮੇਟੀ ਦਾ ਵੀ ਐਲਾਨ ਕੀਤਾ | ਜਿਸ ਵਿਚ ਸੀਨੀਅਰ ਉਪ ਪ੍ਰਧਾਨ ਰੋਹਿਤ ਮਹਾਜਨ, ਉਪ ਪ੍ਰਧਾਨ ਗੌਰਵ ਮਹਾਜਨ, ਜਨਰਲ ਸਕੱਤਰ ਐਡਵੋਕੇਟ ਕੇਤਨ ਮਹਾਜਨ, ਐਡਵੋਕੇਟ ਰਿਸ਼ੂ ਮਹਾਜਨ, ਰਾਜੂ ਮਹਾਜਨ ਸੁਜਾਨਪੁਰ, ਖ਼ਜ਼ਾਨਚੀ ਪੰਕਜ ਮਹਾਜਨ, ਦੱਖਣੀ ਡਿਵੀਜ਼ਨ ਪ੍ਰਧਾਨ ਵਿਸ਼ਾਲ ਗੁਪਤਾ ਅਤੇ ਉੱਤਰੀ ਡਿਵੀਜ਼ਨ ਪ੍ਰਧਾਨ ਸੌਰਭ ਮਹਾਜਨ ਨੂੰ ਨਿਯੁਕਤ ਕੀਤਾ ਗਿਆ | ਇਸ ਮੌਕੇ ਜ਼ੋਨਲ ਪ੍ਰੋਜੈਕਟ ਚੇਅਰਮੈਨ ਅਮਰਜੀਤ ਮਹਾਜਨ, ਸ਼ਹਿਰੀ ਪ੍ਰਧਾਨ ਰਾਕੇਸ਼ ਮਹਾਜਨ, ਜ਼ਿਲ੍ਹਾ ਉਪ ਚੇਅਰਮੈਨ ਰੋਹਿਤ ਮਹਾਜਨ ਸ਼ਾਮਿਲ ਸਨ |
ਪਿਛਲੀ ਖ਼ਬਰ ਪਿੰਡ ਬੜੋਈ ਵਿਖੇ ਛਿੰਝ ਮੇਲਾ ਕਰਵਾਇਆ ਅਗਲੀ ਖ਼ਬਰ ਵਪਾਰ ਮੰਡਲ ਨੇ ਟੈਕਸੇਸ਼ਨ ਬਾਰ ਐਸੋਸੀਏਸ਼ਨ ਨਾਲ ਜਾਗਰੂਕਤਾ ਸੈਮੀਨਾਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।