ਪਠਾਨਕੋਟ, 20 ਸਤੰਬਰ (ਸੰਧੂ)-ਕੇਂਦਰ ਸਰਕਾਰ ਦੁਆਰਾ ਐਲਾਨੇ ਦੋ ਵੱਡੇ ਜੀ.ਐਸ.ਟੀ ਬਦਲਾਅ 22 ਸਤੰਬਰ ਨੂੰ ਲਾਗੂ ਕੀਤੇ ਜਾ ਰਹੇ ਹਨ | ਇਨ੍ਹਾਂ ਬਦਲਾਵਾਂ ਬਾਰੇ ਵਪਾਰੀਆਂ ਵਿਚ ਕਾਫ਼ੀ ਭੰਬਲਭੂਸਾ ਪੈਦਾ ਹੋਇਆ ਹੈ | ਵਪਾਰ ਮੰਡਲ ਪਠਾਨਕੋਟ ਨੇ ਪ੍ਰਧਾਨ ਦੀਪੇਂਦਰ ਸਿੰਘ ਅਰੋੜਾ ਦੀ ਪ੍ਰਧਾਨਗੀ ਹੇਠ ਟੈਕਸੇਸ਼ਨ ਬਾਰ ਐਸੋਸੀਏਸ਼ਨ ਨਾਲ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ | ਪ੍ਰੋਗਰਾਮ ਵਿਚ ਸੂਬਾ ਜਨਰਲ ਸਕੱਤਰ ਐਲ ਆਰ ਸੋਢੀ, ਸੂਬਾ ਸਕੱਤਰ ਸੁਨੀਲ ਮਹਾਜਨ, ਜ਼ਿਲ੍ਹਾ ਇੰਚਾਰਜ ਭਾਰਤ ਮਹਾਜਨ, ਜ਼ਿਲ੍ਹਾ ਚੇਅਰਮੈਨ ਚਾਚਾ ਵੇਦ ਪ੍ਰਕਾਸ਼ ਅਤੇ ਜ਼ਿਲ੍ਹਾ ਵਾਈਸ ਚੇਅਰਮੈਨ ਨਰੇਸ਼ ਅਰੋੜਾ ਮੌਜੂਦ ਸਨ | ਇਸ ਮੌਕੇ ਪ੍ਰਧਾਨ ਦੀਪੇਂਦਰ ਸਿੰਘ ਅਰੋੜਾ ਦੀ ਅਗਵਾਈ ਹੇਠ ਟੈਕਸੇਸ਼ਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੀ.ਪੀ ਜੰਡਿਆਲ ਸਮੇਤ ਮੈਂਬਰਾਂ ਅਤੇ 30 ਤੋਂ ਵੱਧ ਵਪਾਰਕ ਸੰਗਠਨਾਂ ਦੇ ਪ੍ਰਧਾਨਾਂ ਅਤੇ ਉਨ੍ਹਾਂ ਦੀਆਂ ਟੀਮਾਂ ਦਾ ਸਵਾਗਤ ਕੀਤਾ | ਪ੍ਰਧਾਨ ਦੀਪੇਂਦਰ ਸਿੰਘ ਅਰੋੜਾ ਨੇ ਕਿਹਾ ਕਿ 22 ਸਤੰਬਰ ਤੋਂ ਦੇਸ਼ ਭਰ ਵਿਚ ਲਾਗੂ ਹੋ ਰਹੇ ਜੀਐਸਟੀ 2.0 ਨੂੰ ਲੈ ਕੇ ਆਮ ਵਪਾਰੀਆਂ ਵਿਚ ਸ਼ੰਕਾ ਹੈ ਕਿਉਂਕਿ ਇਹ ਵਪਾਰੀ ਸਿੱਧੇ ਤੌਰ 'ਤੇ ਆਮ ਲੋਕਾਂ ਨਾਲ ਜੁੜੇ ਹੋਏ ਹਨ | ਇਸ ਮੌਕੇ ਟੈਕਸੇਸ਼ਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸੀ.ਪੀ ਜੰਡਿਆਲ, ਐਡਵੋਕੇਟ ਜਗਦੀਸ਼ ਰਾਜ ਗੁਪਤਾ, ਸੀ.ਏ ਪੰਕਜ ਮਹਾਜਨ, ਐਡਵੋਕੇਟ ਅਭਿਨਵ ਜੰਡਿਆਲ ਨੇ ਵਪਾਰੀਆਂ ਨੂੰ ਨਵੇਂ ਜੀ.ਐਸ.ਟੀ ਬਦਲਾਵਾਂ ਬਾਰੇ ਜਾਣੂ ਕਰਵਾਇਆ | ਸਾਰੇ ਵਪਾਰੀਆਂ ਲਈ ਇਨ੍ਹਾਂ ਬਦਲਾਵਾਂ ਬਾਰੇ ਜਾਣੂ ਹੋਣਾ ਬਹੁਤ ਜ਼ਰੂਰੀ ਹੈ | ਇਸ ਮੌਕੇ ਪ੍ਰਧਾਨ ਦੀਪੇਂਦਰ ਅਰੋੜਾ, ਸੂਬਾ ਜਨਰਲ ਸਕੱਤਰ ਐਲ.ਆਰ.ਸੋਢੀ, ਸੂਬਾ ਸਕੱਤਰ ਸੁਨੀਲ ਮਹਾਜਨ, ਜ਼ਿਲ੍ਹਾ ਇੰਚਾਰਜ ਭਰਤ ਮਹਾਜਨ, ਚਾਚਾ ਵੇਦ ਪ੍ਰਕਾਸ਼, ਨਰੇਸ਼ ਅਰੋੜਾ, ਪ੍ਰੋਜੈਕਟ ਚੇਅਰਮੈਨ ਰਜਨੀਸ਼ ਮਹਾਜਨ, ਸਾਬਕਾ ਪ੍ਰਧਾਨ ਅਮਿਤ ਨਈਅਰ, ਮਨੂੰ ਮਹਾਜਨ, ਸਰਪ੍ਰਸਤ ਦਵਿੰਦਰ ਸਿੰਘ ਮਿੰਟੂ, ਮੁੱਖ ਜਥੇਬੰਦਕ ਸਕੱਤਰ ਕਰਨ ਕੁੰਦਰਾ, ਪੀ.ਆਰ.ਓ ਰਾਜੇਸ਼ ਭਾਟੀਆ, ਸੰਦੀਪ ਧਵਨ, ਸੁਰਿੰਦਰ ਚੋਪੜਾ, ਸੁਰੇਸ਼ ਮਹਾਜਨ, ਰਮੇਸ਼ ਕੁਮਾਰ, ਮਲਕੀਤ ਸਿੰਘ, ਵਪਾਰ ਮੰਡਲ ਮਾਮੂਨ ਸੰਜੀਵ ਮਹਾਜਨ, ਕੈਮਿਸਟ ਐਸੋਸੀਏਸ਼ਨ ਅਜੈ ਸੂਦ, ਹੋਲਸੇਲ ਰੈਡੀਮੇਡ ਐਸੋਸੀਏਸ਼ਨ ਮਨਮੋਹਨ ਕਾਲਾ, ਕੂਲਰ ਐਂਡ ਫ਼ਰਨੀਚਰ ਐਸੋਸੀਏਸ਼ਨ ਦੇ ਰਾਜੇਸ਼ ਖੰਨਾ, ਕੱਪੜਾ ਐਸੋਸੀਏਸ਼ਨ ਕਮਲ ਸ਼ਰਮਾ, ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਰਾਕੇਸ਼ ਔਲ਼, ਬੁੱਕ ਐਂਡ ਸਟੇਸ਼ਨਰੀ ਐਸੋਸੀਏਸ਼ਨ ਅਮਿਤ, ਟੈਂਟ ਐਂਡ ਡੈਕੋਰੇਸ਼ਨ ਰਜਤ ਬਾਲੀ, ਟਿੰਬਰ ਐਸੋਸੀਏਸ਼ਨ ਕਮਲ ਬਹਿਲ, ਫੁਟਵੀਅਰ ਐਸੋਸੀਏਸ਼ਨ ਕੇਵਲ, ਸੀਏ ਸੁਖਦੀਪ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ |