ਤਰਨ ਤਾਰਨ, 30 ਅਗਸਤ (ਇਕਬਾਲ ਸਿੰਘ ਸੋਢੀ)-ਸ਼ਹੀਦ ਬਾਬਾ ਜੀਵਨ ਸਿੰਘ ਜੀ ਸੇਵਾ ਸੁਸਾਇਟੀ ਵਲੋਂ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 26ਵਾਂ ਚੇਤਨਾ ਮਾਰਚ ਗੁਰੂ ਦੁਆਰਾ ਸ਼ਹੀਦਾਂ ਸਾਹਿਬ ਅੰਮਿ੍ਤਸਰ ਤੋਂ 1 ਸਤੰਬਰ ਤੋਂ ਰਵਾਨਾ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਚੇਤਨਾ ਮਾਰਚ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੁਸਾਇਟੀ ਦੇ ਚੇਅਰਮੈਨ ਅਮਨਦੀਪ ਸਿੰਘ ਤਰਨ ਤਾਰਨ ਅਤੇ ਜਰਨਲ ਸਕੱਤਰ ਜੱਗ ਚਾਨਣ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਚੇਤਨਾ ਮਾਰਚ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਲਿਜਾਇਆ ਜਾਂਦਾ ਹੈ | 1 ਸਤੰਬਰ ਨੂੰ ਸਵੇਰੇ 8:30 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਇਹ ਨਗਰ ਕੀਰਤਨ ਅੰਮਿ੍ਤਸਰ ਤੋਂ ਹੁੰਦਾ ਹੋਇਆ ਤਰਨ ਤਾਰਨ, ਜੰਡਿਆਲਾ ਗੁਰੂ, ਬਿਆਸ, ਜਲੰਧਰ ਲੁਧਿਆਣਾ ਤੋਂ ਹੁੰਦਾ ਹੋਇਆ ਦੇਰ ਰਾਤ ਅੰਬਾਲਾ ਦੇ ਗੁਰੂ ਦੁਆਰਾ ਸਾਹਿਬ ਮੰਜੀ ਸਾਹਿਬ ਵਿਖੇ ਠਹਿਰੇਗਾ | ਦੋ ਸਤੰਬਰ ਨੂੰ ਸਵੇਰੇ ਉਹ ਤਾਂ ਚੇਤਨਾ ਮਾਰਚ ਅਗਲੇ ਪੜਾ ਹਰਿਆਣਾ ਪਾਣੀਪਤ ਸੋਨੀਪਤ ਤੋਂ ਹੁੰਦਾ ਹੋਇਆ ਦਿੱਲੀ ਦੇ ਗੁਰਦੁਆਰਾ ਮਜਨੂੰ ਦਾ ਟਿੱਲਾ ਵੇਖੇ ਵਿਸ਼ਰਾਮ ਕਰੇਗਾ | ਜਦ ਕਿ ਤਿੰਨ ਸਤੰਬਰ ਨੂੰ ਇਹ ਚੇਤਨਾ ਮਾਰਚ ਪੈਦਲ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਪਹੁੰਚੇਗਾ | ਚੇਅਰਮੈਨ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਚੇਤਨਾ ਮਾਰਚ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ, ਜਿਸ ਵਿਚ ਕਈ ਧਾਰਮਿਕ ਅਤੇ ਰਾਜਨੀਤਿਕ ਆਗੂ ਵੀ ਆਪਣੀ ਹਾਜ਼ਰੀ ਲਗਾਉਣਗੇ | ਉਨ੍ਹਾਂ ਨੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਚੇਤਨਾ ਮਾਰਚ ਵਿਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ | ਇਸ ਚੇਤਨਾ ਮਾਰਚ ਲਈ ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨ ਲੈ ਕੇ ਇਸ ਚੇਤਨਾ ਮਾਰਚ ਵਿਚ ਸ਼ਾਮਿਲ ਹੋਣ | ਇਸ ਮੌਕੇ ਖਜਾਨਚੀ ਗੁਰਪ੍ਰੀਤ ਸਿੰਘ ਸਰਪੰਚ ਸੰਘਣਾ, ਭਜਨ ਸਿੰਘ ਮਾਹਲ, ਬਲਵਿੰਦਰ ਸਿੰਘ ਸਾਬਕਾ ਮੈਨੇਜ਼ਰ, ਸੁਰਜੀਤ ਸਿੰਘ ਮਾਹਲ, ਕੇਬਲ ਸਿੰਘ ਪੰਡੋਰੀ, ਮਨਦੀਪ ਸਿੰਘ, ਸੁਖਵਿੰਦਰ ਸਿੰਘ ਬੁੱਗਾ, ਮਨਕੀਰਤ ਸਿੰਘ, ਸਤਨਾਮ ਸਿੰਘ ਕੱਦ ਗਿੱਲ, ਗੁਰਪ੍ਰੀਤ ਸਿੰਘ ਕੱਦ ਗਿੱਲ, ਸਤਨਾਮ ਸਿੰਘ ਸੋਹਲ ਆਦੀ ਮੌਜੂਦ ਸਨ |