ਲੁਧਿਆਣਾ, 29 ਅਗਸਤ (ਜਤਿੰਦਰ ਭੰਬੀ)-ਆਲ ਇੰਡੀਆ ਸਾਈਕਲ ਮੈਨੂੰਫੈਕਚਰਜ਼ ਐਸੋਸੀਏਸ਼ਨ (ਏ.ਆਈ.ਸੀ.ਐਮ.ਏ) ਵਲੋਂ ਪ੍ਰਸਿੱਧ ਚੌਥਾ (ਐਕਮਾ) ਐਵਾਰਡ ਸਮਾਗਮ ਕਰਵਾਇਆ ਜਾ ਰਿਹਾ ਹੈ, ਜੋ ਕਿ ਇਕ ਇਤਿਹਾਸਿਕ ਮੌਕਾ ਜੋ ਨਾ ਸਿਰਫ ਨਵੀਨਤਾ ਅਤੇ ਉਤਕਿ੍ਸ਼ਟਤਾ ਦਾ ਜਸ਼ਨ ਮਨਾਏਗਾ, ਸਗੋਂ ਭਾਰਤ ਦੀ ਸਾਈਕਲ ਉਦਯੋਗ ਦੇ ਸਭ ਤੋਂ ਵੱਡੇ ਆਵਾਜ਼ਾਂ ਨੂੰ ਇਕੱਠਾ ਕਰਕੇ ਭਵਿੱਖ ਦੀ ਵਿਕਾਸ ਯੋਜਨਾ 'ਤੇ ਵਿਚਾਰ-ਚਰਚਾ ਵੀ ਕਰੇਗਾ | ਇਹ ਸਮਾਗਮ ਸਾਈਕਲ ਉਦਯੋਗ ਦੀ ਭੂਮਿਕਾ ਨੂੰ ਇਕ ਸਿਹਤਮੰਦ, ਹਰੇ-ਭਰੇ ਅਤੇ ਟਿਕਾਊ ਭਾਰਤ ਦੀ ਰਚਨਾ ਵਿਚ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਸਾਬਤ ਹੋਵੇਗਾ | ਇਸ ਸਬੰਧੀ ਕਰਵਾਈ ਗਈ ਪ੍ਰੈਸ ਵਾਰਤਾ ਵਿਚ ਓਾਕਾਰ ਸਿੰਘ ਪਾਹਵਾ (ਪਦਮ ਸ਼੍ਰੀ ਸਨਮਾਨਿਤ, ਚੇਅਰਮੈਨ ਏਵਨ ਸਾਈਕਲਜ਼), ਗੌਰਵ ਮੁੰਜਾਲ (ਮੈਨੇਜਿੰਗ ਡਾਇਰੈਕਟਰ, ਕ੍ਰਾਸ ਬਾਈਕਸ), ਐਸ.ਕੇ. ਰਾਏ (ਮੈਨੇਜਿੰਗ ਡਾਇਰੈਕਟਰ ਹੀਰੋ ਸਾਈਕਲਜ਼), ਡਾ. ਕੇ.ਬੀ. ਠਾਕੁਰ (ਸੈਕਰੇਟਰੀ ਜਨਰਲ ਐਕਮਾ ਭਾਰਤ ਸਰਕਾਰ ਦੇ ਪੂਰਵ ਡਾਇਰੈਕਟਰ), ਜੀ.ਐਸ. ਢਿੱਲੋਂ (ਮੈਨੇਜਿੰਗ ਡਾਇਰੈਕਟਰ, ਉਡਾਨ ਮੀਡੀਆ ਐਂਡ ਕਮਿਊਨਿਕੇਸ਼ਨਜ਼ ਪ੍ਰਾਈਵੇਟ ਲਿਮਿਟਡ) ਸ਼ਾਮਿਲ ਸਨ | ਇਸ ਸਬੰਧੀ ਗੱਲਬਾਤ ਕਰਦਿਆਂ ਓਾਕਾਰ ਸਿੰਘ ਪਾਹਵਾ ਨੇ ਕਿਹਾ ਕਿ ਇਹ ਐਵਾਰਡ ਉਦਯੋਗ ਦੀ ਲਚੀਲਤਾ ਅਤੇ ਬਦਲਦੇ ਸਮਿਆਂ ਵਿਚ ਅਨੁਕੂਲਤਾ ਨੂੰ ਦਰਸਾਉਂਦੇ ਹਨ | ਉਨ੍ਹਾਂ ਨਵੀਨਤਾ ਅਤੇ ਗੁਣਵੱਤਾ ਨੂੰ ਭਾਰਤ ਦੀ ਗਲੋਬਲ ਮਾਰਕੀਟ ਵਿਚ ਵੱਧ ਰਹੀ ਮੌਜੂਦਗੀ ਦੇ ਮੂਲ ਤੱਤ ਵਜੋਂ ਉਜਾਗਰ ਕੀਤਾ | ਗੌਰਵ ਮੁੰਜਾਲ ਨੇ ਕਿਹਾ ਕਿ ਭਾਰਤੀ ਸਾਈਕਲ ਉਦਯੋਗ ਇਕ ਬਦਲਾਅ ਦੇ ਨਾਜੁਕ ਮੋੜ 'ਤੇ ਖੜਾ ਹੈ | ਸਰਕਾਰ ਵੱਲੋਂ ਟਿਕਾਊ ਅਤੇ ਪਰਿਆਵਰਨ-ਮਿੱਤਰ ਆਵਾਜਾਈ 'ਤੇ ਧਿਆਨ ਅਤੇ ਲੋਕਾਂ ਵਿਚ ਫਿਟਨੈੱਸ ਪ੍ਰਤੀ ਵੱਧ ਰਹੀ ਰੁਚੀ ਦੇ ਚਲਦੇ ਇਹ ਉਦਯੋਗ ਅਣਪਛਾਤੀ ਵਾਧੂ ਸੰਭਾਵਨਾ ਰੱਖਦਾ ਹੈ | ਉਨ੍ਹਾਂ ਐਕਸਪੋਰਟ ਨੂੰ ਇੱਕ ਵੱਡਾ ਮੌਕਾ ਦੱਸਿਆ | ਐਸ.ਕੇ. ਰਾਏ ਨੇ ਕਿਹਾ ਕਿ ਸਾਈਕਲਿੰਗ ਹੁਣ ਸਿਰਫ਼ ਆਵਾਜਾਈ ਦਾ ਸਾਧਨ ਨਹੀਂ, ਸਗੋਂ ਸਿਹਤ, ਟਿਕਾਊ ਜੀਵਨਸ਼ੈਲੀ ਅਤੇ ਫਿਟਨੈੱਸ ਦੀ ਗੱਲਬਾਤ ਦਾ ਕੇਂਦਰ ਬਣ ਚੁੱਕੀ ਹੈ | ਡਾ. ਕੇ.ਬੀ. ਠਾਕੁਰ ਨੇ (ਐਕਮਾ) ਦੀ ਭੂਮਿਕਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਹ ਐਵਾਰਡ ਸਮਾਰੋਹ ਨਿੱਜੀ ਉਤਕਿ੍ਸ਼ਟਤਾ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਭਾਰਤ ਨੂੰ ਇੱਕ ਗਲੋਬਲ ਸਾਈਕਲ ਮੈਨੂੰਫੈਕਚਰਿੰਗ ਹੱਬ ਬਣਾਉਣ ਦੀ ਸਾਂਝੀ ਵਚਨਬੱਧਤਾ ਨੂੰ ਮਜ਼ਬੂਤ ਕਰੇਗਾ | ਮਿਸ ਪੱਲਵੀ ਗੁਪਤਾ (ਹੀਰੋ ਸਾਈਕਲਜ਼ ਦੀ ਮਾਰਕੀਟਿੰਗ ਹੈੱਡ) ਨੇ ਕਿਹਾ ਕਿ 'ਸਾਈਕਲ ਸਿਰਫ਼ ਇੱਕ ਉਤਪਾਦ ਨਹੀਂ, ਅਸੀਂ ਸਾਈਕਲਿੰਗ ਦੇ ਲਾਭਾਂ ਨੂੰ ਮਾਰਕੀਟ ਕਰਦੇ ਹਾਂ, ਸਾਈਕਲ ਵੇਚਣਾ ਸਿਰਫ ਇਕ ਦੂਜਾ ਪੱਖ ਹੈ |' ਉਨ੍ਹਾਂ ਮੀਡੀਆ ਨੂੰ ਨਾਗਰਿਕਾਂ ਅਤੇ ਨੀਤੀ-ਨਿਰਧਾਰਕਾਂ ਨੂੰ ਸੰਵੇਦਨਸ਼ੀਲ ਬਣਾਉਣ ਦੀ ਜ਼ਿੰਮੇਵਾਰੀ ਯਾਦ ਦਿਵਾਈ | ਜੀ.ਐਸ. ਢਿੱਲੋਂ ਨੇ (ਐਕਮਾ) ਨਾਲ ਭਾਈਚਾਰੇ ਦੀ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਇਹ ਸਾਂਝ ਸਾਈਕਲਿੰਗ ਜਾਗਰੂਕਤਾ, ਨਵੀਨਤਾ ਅਤੇ ਟਿਕਾਊ ਭਵਿੱਖ ਦੀ ਰਚਨਾ ਲਈ ਹੈ | ਇਹ ਸਮਾਗਮ 30 ਅਗਸਤ ਨੂੰ ਪਾਰਕ ਪਲਾਜ਼ਾ ਵਿਖੇ ਹੋਵੇਗਾ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਲਾਈਫਟਾਈਮ ਸਰਵਿਸ ਐਵਾਰਡ (ਸਾਈਕਲ ਬਿਜ਼ਨਸ ਪਰਸਨ), ਲਾਈਫਟਾਈਮ ਸਰਵਿਸ ਐਵਾਰਡ (ਸਾਈਕਲ ਐਗਜੀਕਿਊਟਿਵ), ਆਉਟਸਟੈਂਡਿੰਗ ਸਰਵਿਸ ਐਵਾਰਡ (ਸਾਈਕਲ ਕਾਰਨ), ਅੰਗਦ ਸਿੰਘ ਮੈਮੋਰੀਅਲ ਇਨੋਵੇਸ਼ਨ ਐਵਾਰਡ (ਸਾਈਕਲ ਅਤੇ ਪਾਰਟਸ), ਮੋਸਟ ਇੰਪੈਕਟਫੁਲ ਸਟਾਰਟ-ਅੱਪ ਆਫ਼ ਦਿ ਯੀਅਰ-2024, ਆਉਟਸਟੈਂਡਿੰਗ ਸਾਈਕਲ ਸਪੋਰਟਸਪਰਸਨ ਆਫ਼ ਦਿ ਯੀਅਰ (ਐਕਮਾ) ਨੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕੀਤਾ |