ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਂਦਾ ਹੈ ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ ਕੋਟਾਂ
ਅਜੀਤ ਡੈਸਕ
30-08-2025
ਕਾਲਜ ਦਾ ਵਿਸ਼ਾਲ ਕੈਂਪਸ ਸਾਫ਼-ਸੁਥਰੇ ਤੇ ਖੁੱਲ੍ਹੇ-ਡੁੱਲ੍ਹੇ ਵਾਤਾਵਰਨ ਵਿਚ ਹੈ | ਕਾਲਜ ਵਿਚ ਅਤਿ-ਆਧੁਨਿਕ ਉਪਕਰਨਾਂ ਨਾਲ ਲੈਸ ਜੀਵ ਵਿਗਿਆਨ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਹੋਮ ਸਾਇੰਸ, ਫ਼ੈਸ਼ਨ ਡਿਜ਼ਾਈਨਿੰਗ, ਕੰਪਿਊਟਰ ਸਾਇੰਸ, ਭਾਸ਼ਾ ਪ੍ਰਯੋਗਸ਼ਾਲਾਵਾਂ ਹਨ | ਪੁਸਤਕਾਂ ਦੇ ਵਿਸ਼ਾਲ ਭੰਡਾਰ ਅਤੇ ਇੰਟਰਨੈੱਟ ਦੀ ਸੁਵਿਧਾ ਪ੍ਰਾਪਤ ਜਥੇਦਾਰ ਦਯਾ ਸਿੰਘ ਯਾਦਗਾਰੀ ਲਾਇਬ੍ਰੇਰੀ ਕਾਲਜ ਦੀ ਸ਼ਾਨ ਹੈ | ਕਾਲਜ ਵਿਚ ਕੈਰੀਅਰ ਗਾਈਡੈਂਸ ਸੈੱਲ, ਪਲੇਸਮੈਂਟ ਸੈੱਲ, ਇਨੋਵੇਸ਼ਨ ਸੈੱਲ, ਇਕੁਅਲ ਓਪਰਚੁਨਿਟੀ ਸੈੱਲ ਅਤੇ ਰੈੱਡ ਰਿਬਨ ਕਲੱਬ ਆਦਿ ਵੀ ਸਥਾਪਿਤ ਹਨ | ਗੁਰਮਤਿ ਸਭਾ, ਪੰਜਾਬੀ ਸਾਹਿਤ ਸਭਾ, ਅੰਗਰੇਜ਼ੀ ਸਾਹਿਤ ਸੁਸਾਇਟੀ, ਵਾਤਾਵਰਨ ਅਤੇ ਵਰਮੀ ਕਲਚਰ ਕਲੱਬ, ਅਰਥਸ਼ਾਸਤਰ ਅਤੇ ਕਾਮਰਸ ਸੁਸਾਇਟੀ, ਸਪੋਰਟਸ ਕਲੱਬ, ਹੋਮ-ਸਾਇੰਸ ਸੁਸਾਇਟੀ, ਹਿਸਟਰੀ ਸੁਸਾਇਟੀ, ਗਣਿਤ ਸੁਸਾਇਟੀ, ਸੁਰ ਅਤੇ ਸੰਗੀਤ ਸਭਾ, ਸਮਾਜ ਸ਼ਾਸਤਰ ਸੁਸਾਇਟੀ, ਰਾਜਨੀਤੀ ਸ਼ਾਸਤਰ ਸੁਸਾਇਟੀ, ਐਨ. ਸੀ. ਸੀ, ਐਨ. ਐੱਸ. ਐੱਸ. ਕੰਮ ਕਰ ਰਹੇ ਹਨ¢ ਨਵੀਂ ਸਿੱਖਿਆ ਨੀਤੀ 2020 ਅਨੁਸਾਰ ਕੋਰਸ ਨਿਰਧਾਰਿਤ ਕਰਵਾਏ ਗਏ ਹਨ ਤਾਂ ਜੋ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾ ਸਕੇ¢
ਮਾਤਾ ਗੰਗਾ ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੀ ਸਥਾਪਨਾ ਵੀ ਕੀਤੀ ਗਈ, ਜਿੱਥੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਆਰਟਸ, ਕਾਮਰਸ, ਮੈਡੀਕਲ, ਨਾਨ-ਮੈਡੀਕਲ, ਕੰਪਿਊਟਰ ਵਿਭਾਗਾਂ ਦੇ ਹਰ ਵਿਸ਼ੇ ਦੀ ਵਿੱਦਿਆ ਮੁਹੱਈਆ ਕਰਵਾਈ ਜਾਂਦੀ ਹੈ | ਵਿਦਿਆਰਥੀਆਂ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ ਹਰ ਵਰ੍ਹੇ 100% ਰਹਿੰਦੇ ਹਨ | ਧਾਰਮਿਕ ਪ੍ਰੀਖਿਆ ਵਿਚ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਜ਼ੀਫ਼ੇ ਦਿੱਤੇ ਜਾਂਦੇ ਹਨ | ਗੁਰੂ ਗੋਬਿੰਦ ਸਿੰਘ ਜੀ ਸਟੱਡੀ ਸਰਕਲ ਵਲੋਂ ਵਿਦਿਆਰਥੀਆਂ ਦੀ ਹਰ ਸਾਲ ਨੈਤਿਕ ਪ੍ਰੀਖਿਆ ਲਈ ਜਾਂਦੀ ਹੈ¢ ਇਹ ਕਾਲਜ ਵਿਦਿਆਰਥੀਆਂ ਦੇ ਚੰਗੇ ਭਵਿੱਖ ਦਾ ਜਾਮਣ ਹੈ¢
-ਹਰਜਿੰਦਰ ਸਿੰਘ ਲਾਲ