ਫੁੱਲਾਂਵਾਲ, 29 ਅਗਸਤ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਿੰਡ ਠੱਕਰਵਾਲ ਵਾਸੀ ਸਵ. ਬਚਿੱਤਰ ਸਿੰਘ ਗਰੇਵਾਲ ਸਪੁੱਤਰ ਸਵ. ਜੱਥੇਦਾਰ ਹਰਦਿੱਤ ਸਿੰਘ ਠੱਕਰਵਾਲ, ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਿਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਗੁਰਦੁਆਰਾ ਪਾਤਸ਼ਾਹੀ ਪਹਿਲੀ ਨਾਨਕਸਰ ਠੱਕਰਵਾਲ ਵਿਖੇ ਹੋਇਆ, ਜਿਸ ਦੌਰਾਨ ਰਾਗੀ ਜੱਥਾ ਭਾਈ ਸੂਰਜ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਦੇ ਜੱਥੇ ਨੇ ਵੈਰਾਗਮਈ ਕੀਰਤਨ ਕਥਾ ਰਾਹੀਂ ਜਨਮ ਮਰਨ ਦੇ ਦੁਨਿਆਵੀ ਚੱਕਰਵਿਊ ਬਾਰੇ ਚਾਨਣਾ ਪਾਇਆ ਅਤੇ ਅੰਤਿਮ ਅਰਦਾਸ ਕੀਤੀ, ਜਿਸ ਉਪਰੰਤ 'ਆਪ' ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਵਲੋਂ ਬਚਿੱਤਰ ਸਿੰਘ ਗਰੇਵਾਲ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪਰਿਵਾਰ ਵਲੋਂ ਇਸ ਦੁੱਖ ਦੀ ਘੜੀ 'ਚ ਸ਼ਾਮਿਲ ਹੋਣ 'ਤੇ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਜਗਦੇਵ ਸਿੰਘ, ਜੋਗਿੰਦਰ ਸਿੰਘ, ਸਰਪੰਚ ਆਤਮਾ ਸਿੰਘ ਠੱਕਰਵਾਲ, ਜੋਗਾ ਸਿੰਘ ਯੂਥ ਆਗੂ, ਕੈਪਟਨ ਇੰਦਰਪਾਲ ਸਿੰਘ, ਸਤਪਾਲ ਸਿੰਘ ਕੈਨੇਡਾ, ਜਗਜੀਤ ਸਿੰਘ ਕੈਨੇਡਾ, ਹਰਸ਼ਦੀਪ ਸਿੰਘ ਕੈਨੇਡਾ, ਹਰਜਿੰਦਰ ਸਿੰਘ ਕੈਨੇਡਾ, ਦਿਆਵੰਤ ਸਿੰਘ ਆਸਟੇ੍ਰਲੀਆ, ਅਵਤਾਰ ਸਿੰਘ ਸਾਬਕਾ ਪੰਚ, ਡਾ. ਗੁਰਮੀਤ ਸਿੰਘ, ਵਿਧਾਇਕ ਜੀਵਨ ਸਿੰਘ ਸੰਗੋਵਾਲ, ਲਾਡੀ ਸੰਗੋਵਾਲ, ਸੋਨੀ ਗਿੱਲ, ਜਸਵੀਰ ਸਿੰਘ ਜੱਸੀ ਪੀ.ਏ, ਰਵੀ ਝੰਮਟ, ਕੇਵਲ ਸਿੰਘ ਮਹਿਮੀ, ਚਰਨਜੀਤ ਸਿੰਘ ਆੜ੍ਹਤੀਆ ਲਲਤੋਂ ਕਲਾਂ, ਬਿੱਟੂ ਲਲਤੋਂ ਖੁਰਦ, ਹਰਵਿੰਦਰ ਸਿੰਘ, ਚਰਨਜੀਤ ਸਿੰਘ ਭੰਗੂ, ਹਰਬੰਸ ਸਿੰਘ ਧੂਰੀ, ਪ੍ਰੀਤਮ ਸਿੰਘ ਚੰਨੀ, ਆਰਫ ਮੁਹੰਮਦ ਮਲੇਰਕੋਟਲਾ, ਮਾਸਟਰ ਅਨਵਰ ਮਲੇਰਕੋਟਲਾ, ਨੰਬਰਦਾਰ ਰੂਪ ਸਿੰਘ ਧਾਂਦਰਾ, ਦਿਆ ਸਿੰਘ ਧਾਂਦਰਾ ਕੋਆਰਡੀਨੇਟਰ 'ਆਪ' ਯੂਥ, ਰਘਬੀਰ ਸਿੰਘ ਬੀਰੂ ਸਰਪੰਚ ਖੇੜੀ, ਪ੍ਰਭਜੋਤ ਸਿੰਘ, ਕੁਲਵਿੰਦਰ ਸਿੰਘ ਹਿਮਾਯੂਪੁਰਾ ਪ੍ਰਧਾਨ ਕਿਸਾਨ ਵਿੰਗ ਹਲਕਾ ਗਿੱਲ, ਰਜਿੰਦਰ ਕੁਮਾਰ ਸਰਕਲ ਪ੍ਰਧਾਨ, ਚਰਨ ਸਿੰਘ ਗਰੇਵਾਲ, ਸਰਪੰਚ ਜਗਜੀਤ ਸਿੰਘ ਜੱਗੀ ਦੌਲੋਂ ਖੁਰਦ, ਸਾਬਕਾ ਸਰਪੰਚ ਤਰਲੋਚਨ ਸਿੰਘ ਲਲਤੋਂ ਕਲਾਂ, ਜੱਥੇਦਾਰ ਭੁਪਿੰਦਰ ਸਿੰਘ ਧਾਂਦਰਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਬੱਗਾ, ਸਾਬਕਾ ਬਲਾਕ ਸੰਮਤੀ ਮੈਂਬਰ ਪਰਮਜੀਤ ਸਿੰਘ ਪੰਮਾ ਮੋਤੀ ਬਾਗ ਕਾਲੋਨੀ, ਜਸਪ੍ਰੀਤ ਸਿੰਘ, ਜੱਗੀ ਆਸੀ ਕਲਾਂ, ਸਰਪੰਚ ਜਗਦੇਵ ਸਿੰਘ ਹਿਮਾਯੁਪੁਰਾ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਠੱਕਰਵਾਲ, ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਰਾਜਨੀਤਕ, ਸਮਾਜਸੇਵੀ ਅਤੇ ਧਾਰਮਿਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਬਚਿੱਤਰ ਸਿੰਘ ਗਰੇਵਾਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ |