16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਵਿਧਾਇਕ ਸੰਗੋਵਾਲ ਨੇ ਕੀਤਾ ਸਤਲੁਜ ਦਰਿਆ ਦਾ ਦੌਰਾ <br/>

ਅਜੀਤ ਡੈਸਕ 31-08-2025
ਲਾਡੋਵਾਲ, 30 ਅਗਸਤ (ਬਲਬੀਰ ਸਿੰਘ ਰਾਣਾ)-ਸਤਲੁਜ ਦਰਿਆ ਵਿਚ ਚੱਲ ਰਿਹਾ ਜਲ ਸਤਰ ਹਾਲੇ ਸਤਲੁਜ ਦਰਿਆ ਦੇ ਵਿਚ ਹੀ ਵਗ ਰਿਹਾ, ਜਿਸ ਦਾ ਆਸ-ਪਾਸ ਦੇ ਪਿੰਡਾਂ ਨੂੰ ਹਾਲ ਦੀ ਘੜੀ ਕੋਈ ਖ਼ਤਰਾ ਨਹੀਂ ਹੈ ਕਿਉਂਕਿ ਸਤਲੁਜ ਦਰਿਆ ਵਿਚ ਛੱਡਿਆ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਬੇਹੱਦ ਥੱਲੇ ਵੱਗ ਰਿਹਾ ਹੈ | ਇਹ ਵਿਚਾਰ ਵਿਧਾਨ ਸਭਾ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਸਤਲੁਜ ਦਰਿਆ ਦੇ ਜਲ ਸਤਰ, ਬੰਨਾ ਅਤੇ ਪਿੰਡਾਂ ਦਾ ਦੌਰਾ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ | ਵਿਧਾਇਕ ਸੰਗੋਵਾਲ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਪਹਿਲਾਂ ਹੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਸਤਲੁਜ ਦੇ ਆਸ-ਪਾਸ ਦੇ ਪਿੰਡਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ ਲ ਵਿਧਾਇਕ ਸੰਗੋਵਾਲ ਨੇ ਕਿਹਾ ਕਿ ਲੋਕਾਂ ਵਿਚ ਗ਼ਲਤ ਅਨਸਰਾਂ ਵਲੋਂ ਬੜੀ ਤੇਜ਼ੀ ਨਾਲ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਸਤਲੁਜ ਦਰਿਆ ਵਿਚ ਪਾਣੀ ਦਾ ਜਲ ਸਤਰ ਬੇਹੱਦ ਵੱਧ ਚੁੱਕਾ ਹੈ, ਜਦ ਕਿ ਸਚਾਈ ਇਹ ਹੈ ਕਿ ਸਤਲੁਜ ਦਰਿਆ ਅੱਜ ਵੀ ਖ਼ਤਰੇ ਦੇ ਨਿਸ਼ਾਨ ਤੋਂ ਥੱਲੇ ਹੀ ਵੱਗ ਰਿਹਾ ਹੈ | ਇਸ ਲਈ ਲੋਕ ਝੂਠੀਆਂ ਅਫ਼ਵਾਹਾਂ ਤੋਂ ਬਚਣ, ਜੇਕਰ ਸਤਲੁਜ ਦਰਿਆ ਵਿਚ ਜਲ ਸਤਰ ਵਧਦਾ ਹੈ ਤਾਂ ਸਤਲੁਜ ਦਰਿਆ ਦੇ ਆਸ ਪਾਸ ਦੇ ਲੋਕਾਂ ਨੂੰ ਸਰਕਾਰ ਵਲੋਂ ਤੁਰੰਤ ਸੂਚਿਤ ਕੀਤਾ ਜਾਵੇਗਾ | ਇਸ ਮੌਕੇ ਵਿਧਾਇਕ ਸੰਗੋਵਾਲ ਨੇ ਵਿਸ਼ਵਾਸ ਦਵਾਇਆ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਇਲਾਕਾ ਨਿਵਾਸੀਆਂ ਦੇ ਨਾਲ ਮੋੜੇ ਨਾਲ ਮੋਢਾ ਲਾ ਕੇ ਖੜੀ ਹੈ | ਇਸ ਮੌਕੇ ਸਰਪੰਚ ਬੀਬੀ ਹਰਜਿੰਦਰ ਕੌਰ, ਸਰਪੰਚ ਦੇ ਪਤੀ ਸੁਰਜੀਤ ਸਿੰਘ ਤਲਵੰਡੀ, ਅਜਮੇਰ ਸਿੰਘ ਸਿਮਰਨਦੀਪ ਰਾਜ ਕੁਮਾਰ ਵਿਕਰਮਜੀਤ ਸਿੰਘ (ਸਾਰੇ ਪੰਚ) ਜਗਰੂਪ ਸਿੰਘ ਜਰਖੜ, ਸਕੂਲ ਦੇ ਚੇਅਰਮੈਨ ਰਜਿੰਦਰਪਾਲ ਸਿੰਘ, ਯੋਗਰਾਜ ਸਿੰਘ, ਰਿੱਕੀ ਤਲਵੰਡੀ, ਬਲਾਕ ਪ੍ਰਧਾਨ ਲੱਕੀ ਤਲਵੰਡੀ, ਚੌਧਰੀ ਅਮਰਦਾਸ ਤਲਵੰਡੀ, ਸਾਬਕਾ ਪੰਚ ਮੁਲਖ ਰਾਜ, ਮੇਜਰ ਸਿੰਘ, ਗੋਪਾਲ ਸਿੰਘ, ਰਕੇਸ਼ ਕੁਮਾਰ ਅਤੇ ਬਿੱਲਾ ਤਲਵੰਡੀ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਇਕਾ ਛੀਨਾ ਵਲੋਂ ਓਸਵਾਲ ਐਗਰੋ ਤੋਂ ਮੇਨ ਹਾਈਵੇ ਤੱਕ ਮੁੱਖ ਸੜਕ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ <br/> ਅਗਲੀ ਖ਼ਬਰ ਗਲਾਡਾ ਵਲੋਂ ਅਰਬਨ ਅਸਟੇਟ ਦੇ ਡਿਫਾਲਟਰ ਪਲਾਟ ਅਲਾਟੀਆਂ ਨੂੰ ਬਕਾਇਆ ਜਮ੍ਹਾ ਕਰਵਾਉਣ ਲਈ ਨੋਟਿਸ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।