ਲੁਧਿਆਣਾ, 30 ਅਗਸਤ (ਜਗਮੀਤ ਸਿੰਘ)-ਆਪਣੇ ਘਰ ਦੇ ਬਾਹਰ ਹੀ ਗੈਰਕਾਨੂੰਨੀ ਤਰੀਕੇ ਨਾਲ ਸ਼ਰਾਬ ਦੀ ਸਪਲਾਈ ਕਰਨ ਵਾਲੇ ਇਕ ਸ਼ਰਾਬ ਤਸਕਰ ਨੂੰ ਥਾਣਾ ਜਮਾਲਪੁਰ ਦੀ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ, ਜਿਸ ਕੋਲੋਂ ਪੁਲਿਸ ਨੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਰਘਬੀਰ ਸਿੰਘ ਦੀ ਪੁਲਿਸ ਟੀਮ ਨੇ ਭਾਮੀਆਂ ਕਲਾਂ ਦੀ ਜੈਨ ਕਾਲੋਨੀ ਦੀ ਗਲੀ ਨੰਬਰ 1 'ਚੋਂ ਸਾਹਿਲ ਨਾਰੰਗ ਪੁੱਤਰ ਨੀਰਜ ਲਾਲ ਨੂੰ ਗਾਹਕਾਂ ਦੀ ਉਡੀਕ ਕਰਦੇ ਹੋਏ 6 ਬੋਤਲਾਂ ਰਾਇਲ ਸਟੈਗ, 12 ਬੋਤਲਾਂ ਰਾਇਲ ਚੈਲੰਜ ਅਤੇ 6 ਬੋਤਲਾਂ ਟਿ੍ਪਲ 9 ਸ਼ਰਾਬ ਬਰਾਮਦ ਕੀਤੀ | ਪੁਲਿਸ ਨੇ ਸਾਹਿਲ ਦੇ ਖ਼ਿਲਾਫ਼ ਆਬਕਾਰੀ ਐਕਟ ਦੇ ਤਹਿਤ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਹੈ |