16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਹਰਪ੍ਰੀਤ ਸਿੰਘ ਸ਼ਿਵਾਲਿਕ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ ਅੱਜ <br/>

ਅਜੀਤ ਡੈਸਕ 31-08-2025
ਹੰਬੜਾਂ, 30 ਅਗਸਤ (ਮੇਜਰ ਹੰਬੜਾਂ)-ਸਮਾਂ ਤੇ ਸਮੁੰਦਰ ਦੀ ਲਹਿਰ ਕਿਸੇ ਦੀ ਉਡੀਕ ਨਹੀਂ ਕਰਦੇ, ਅਜਿਹਾ ਹੀ ਵਾਪਰਿਆ ਸ਼ਿਵਾਲਿਕ ਪਰਿਵਾਰ ਨਾਲ ਜਦ ਪਿਛਲੇ ਵਰ੍ਹੇ ਦਰਸ਼ਨ ਸਿੰਘ ਸ਼ਿਵਾਲਿਕ, ਪਰਮਜੀਤ ਕੌਰ ਸ਼ਿਵਾਲਿਕ ਦਾ ਲਖਤ-ਏ-ਜਿਗਰ ਹਰਪ੍ਰੀਤ ਸਿੰਘ ਸ਼ਿਵਾਲਿਕ ਜਵਾਨੀ 'ਚ ਅਕਾਲ ਚਲਾਣਾ ਕਰ ਗਿਆ | ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਕੌਂਸਲਰ ਪਰਮਜੀਤ ਕੌਰ, ਡਾ: ਸੋਨੀਆ ਸ਼ਿਵਾਲਿਕ ਪੂਰਾ ਪਰਿਵਾਰ, ਨੇੜਲੇ ਰਿਸ਼ਤੇਦਾਰ, ਸਨੇਹੀਆਂ ਨਾਲ ਰਲ ਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਪ੍ਰੀਤ ਸਿੰਘ ਸ਼ਿਵਾਲਿਕ ਦੀ ਸਾਲਾਨਾ ਨਿੱਘੀ ਯਾਦ 'ਚ ਕਈ ਰੋਜ਼ ਤੋਂ ਆਰੰਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ, ਵੈਰਾਗਮਈ ਕੀਰਤਨ ਅੱਜ ਐਤਵਾਰ 31 ਅਗਸਤ ਨੂੰ ਗੁਰਦੁਆਰਾ ਸਾਹਿਬ ਮਾਈ ਬਿਸ਼ਨ ਕੌਰ ਪ੍ਰੋਫੈਸਰ ਕਲੋਨੀ ਬਾੜੇਵਾਲ ਲੁਧਿਆਣਾ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗਾ | ਸਵ: ਹਰਪ੍ਰੀਤ ਸਿੰਘ ਸ਼ਿਵਾਲਿਕ ਦੀ ਯਾਦ 'ਚ ਸਾਲਾਨਾ ਸਮਾਗਮ ਵਿਚ ਧਾਰਮਿਕ, ਸਮਾਜਿਕ, ਰਾਜਨੀਤਿਕ ਆਗੂ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਵੰਡਾਉਣਗੇ |

ਪਿਛਲੀ ਖ਼ਬਰ ਕੌਂਸਲਰ ਪਤੀ ਬੋਪਾਰਾਏ ਨੇ ਢੰਡਾਰੀ ਖ਼ੁਰਦ ਦੀਆਂ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ <br/> ਅਗਲੀ ਖ਼ਬਰ ਡਾ. ਦੀਪਕ ਮੰਨਣ ਦੇ ਸਹਿਯੋਗ ਨਾਲ ਸਾਈ ਪਬਲਿਕ ਸਕੂਲ 'ਚ ਮੁਫ਼ਤ ਚੈੱਕਅਪ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।