29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਇੰਟਰਨ ਵੈਟਰਨਰੀ ਡਾਕਟਰਾਂ ਵਲੋਂ ਯੂਨੀਵਰਸਿਟੀ 'ਚ ਅਣਮਿਥੇ ਸਮੇਂ ਲਈ ਹੜਤਾਲ ਦਾ ਐਲਾਨ <br/>

ਅਜੀਤ ਡੈਸਕ 20-09-2025
ਲੁਧਿਆਣਾ, 19 ਸਤੰਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵੈਟਰਨਰੀ ਵਿਦਿਆਰਥੀ ਯੂਨੀਅਨ ਨੇ ਬੀ.ਵੀ.ਐਸ.ਸੀ. ਅਤੇ ਏ.ਐਚ. ਇੰਨਟਰਨਾਂ ਨੂੰ ਦਿੱਤੇ ਜਾ ਰਹੇ ਮੌਜੂਦਾ ਸਟਾਈਪੈਂਡ ਨਾਲ ਅਸੰਤੁਸ਼ਟੀ ਜ਼ਾਹਿਰ ਕਰਦਿਆਂ 25 ਸਤੰਬਰ ਤੋਂ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ | ਯੂਨੀਅਨ ਵਲੋਂ ਜਾਰੀ ਬਿਆਨ ਵਿਚ ਵਿਦਿਆਰਥੀਆਂ ਨੇ ਮੌਜੂਦਾ ਸਟਾਈਪੈਂਡ ਨੂੰ ਲੈ ਕੇ ਗੰਭੀਰ ਚਿੰਤਾ ਅਤੇ ਨਿਰਾਸ਼ਾ ਜ਼ਾਹਿਰ ਕੀਤੀ | ਉਨ੍ਹਾਂ ਕਿਹਾ ਕਿ ਇਹ ਮੌਜੂਦਾ ਭੱਤਾ ਗੁਆਂਢੀ ਰਾਜਾਂ ਦੀਆਂ ਵੈਟਰਨਰੀ ਯੂਨੀਵਰਸਿਟੀਆਂ - ਲੂਵਾਸ (ਹਰਿਆਣਾ), ਰਾਜੂਵਾਸ (ਰਾਜਸਥਾਨ) ਅਤੇ ਬੀ.ਐਚ.ਯੂ. (ਵਾਰਾਣਸੀ) ਨਾਲੋਂ ਕਾਫ਼ੀ ਘੱਟ ਹੈ | ਇਸ ਤੋਂ ਇਲਾਵਾ ਪੰਜਾਬ ਵਿਚ ਐਮ.ਬੀ.ਬੀ.ਐਸ. ਅਤੇ ਬੀ.ਡੀ.ਐਸ. ਇੰਨਟਰਨਾਂ ਨਾਲੋਂ ਵੀ ਕਾਫ਼ੀ ਘੱਟ ਹੈ | ਪਿਛਲੇ ਕਈ ਮਹੀਨਿਆਂ ਦੌਰਾਨ ਯੂਨੀਅਨ ਪ੍ਰਤੀਨਿਧੀਆਂ ਨੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿੱਤ ਮੰਤਰੀ ਹਰਪਾਲ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਯੂਨੀਵਰਸਿਟੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਪਰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ | ਯੂਨੀਅਨ ਨੇ 19 ਸਤੰਬਰ ਨੂੰ ਵਾਈਸ ਚਾਂਸਲਰ, ਕਾਲਜ ਆਫ਼ ਵੈਟਰਨਰੀ ਸਾਇੰਸ ਦੇ ਡੀਨ ਅਤੇ ਟੀਚਿੰਗ ਵੈਟਰਨਰੀ ਕਲੀਨੀਕਲ ਕੰਪਲੈਕਸ (ਟੀ.ਵੀ.ਸੀ.ਸੀ.) ਦੇ ਮੁਖੀ ਨੂੰ ਅਧਿਕਾਰਕ ਹੜਤਾਲ ਨੋਟਿਸ ਭੇਜਿਆ ਹੈ | ਹੜਤਾਲ ਯੂਨੀਵਰਸਿਟੀ ਦੇ ਟੀ.ਵੀ.ਸੀ.ਸੀ. ਕੰਪਲੈਕਸ 'ਚ ਕੀਤੀ ਜਾਵੇਗੀ | ਯੂਨੀਅਨ ਆਗੂਆਂ ਨੇ ਕਿਹਾ ਕਿ ਵੈਟਰਨਰੀ ਇੰਨਟਰਨਾਂ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਨਿਆਪੂਰਨ ਅਤੇ ਜ਼ਰੂਰੀ ਹੱਕਾਂ ਦੀ ਆਵਾਜ਼ ਬੁਲੰਦ ਕਰਨਾ ਲਾਜ਼ਮੀ ਬਣ ਗਿਆ ਹੈ |

ਪਿਛਲੀ ਖ਼ਬਰ ਮਾਲ ਮੰਤਰੀ ਮੁੰਡੀਆਂ ਨੇ 2 ਕਰੋੜ 19 ਲੱਖ ਦੀ ਲਾਗਤ ਨਾਲ ਬਣਨ ਵਾਲੇ 6 ਮੁੱਖ ਸੜਕੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ... ਅਗਲੀ ਖ਼ਬਰ ਮਾਲਵਾ ਸੈਂਟਰਲ ਕਾਲਜ ਵਿਖੇ ਕਰਵਾਏ ਟੈਲੰਟ ਹੰਟ ਮੁਕਾਬਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।