27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਜ਼ਿਲ੍ਹਾ ਅਤੇ ਸੈਸ਼ਨ ਕੋਰਟ ਚੰਡੀਗੜ੍ਹ 'ਚ ਲਗਾਤਾਰ 13 ਦਿਨਾਂ ਲਈ ਲੋਕ ਅਦਾਲਤ ਜਾਰੀ

ਅਜੀਤ ਡੈਸਕ 31-08-2025
ਚੰਡੀਗੜ੍ਹ, 30 ਅਗਸਤ (ਮਾਰਕੰਡਾ)-ਜ਼ਿਲ੍ਹਾ ਅਤੇ ਸੈਸ਼ਨ ਕੋਰਟ ਸੈਕਟਰ-43 ਚੰਡੀਗੜ੍ਹ ਵਿਖੇ ਵੱਖ-ਵੱਖ ਸ਼੍ਰੇਣੀਆਂ ਦੇ ਮਾਮਲਿਆਂ ਦੇ ਨਿਪਟਾਰੇ ਲਈ ਰਾਸ਼ਟਰੀ ਲੋਕ ਅਦਾਲਤ 13 ਸਤੰਬਰ ਨੂੰ ਲਗਾਈ ਜਾ ਰਹੀ ਹੈ | ਜਿਸ ਵਿਚ ਟ੍ਰੈਫ਼ਿਕ ਚਲਾਨਾਂ ਦੇ ਲੰਬਿਤ ਮਾਮਲਿਆਂ 'ਚ ਕਈ ਗੁਣਾ ਵਾਧਾ ਹੋਇਆ ਹੈ, ਇਸ ਲਈ ਵੱਡੀ ਗਿਣਤੀ ਵਿਚ ਉਲੰਘਣਾ ਕਰਨ ਵਾਲਿਆਂ ਦੇ 13 ਸਤੰਬਰ ਨੂੰ ਟਰੈਫ਼ਿਕ ਚਲਾਨਾਂ ਦੇ ਨਿਪਟਾਰੇ ਕੀਤੇ ਜਾਣਗੇ | ਇਸੇ ਉਪਰੰਤ ਲੋਕਾਂ ਦੀ ਆਮਦ ਨੂੰ ਕੰਟਰੋਲ ਕਰਨ, ਟਰੈਫ਼ਿਕ ਚਲਾਨਾਂ ਦੇ ਲੰਬਿਤ ਮਾਮਲਿਆਂ ਨੂੰ ਘਟਾਉਣ ਅਤੇ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਜੁਡੀਸ਼ੀਅਲ ਮੈਜਿਸਟਰੇਟ ਦੁਆਰਾ ਟਰੈਫ਼ਿਕ ਚਲਾਨਾਂ ਦੇ ਨਿਪਟਾਰੇ ਲਈ 1 ਸਤੰਬਰ ਤੋਂ 12 ਸਤੰਬਰ (ਕਾਰਜਕਾਰੀ ਦਿਨਾਂ 'ਤੇ) ਤੱਕ ਲੋਕ ਅਦਾਲਤ ਲਗਾਈ ਜਾਵੇਗੀ |

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਚੋਣਾਂ 'ਚ 2 ਜਥੇਬੰਦੀਆਂ ਨੇ ਕੀਤਾ ਸਮਝੌਤਾ <br/> ਅਗਲੀ ਖ਼ਬਰ ਅਜਨਾਲਾ ਅਤੇ ਰਮਦਾਸ ਖੇਤਰਾਂ 'ਚ ਹੜ੍ਹਾਂ ਕਾਰਨ ਤਬਾਹੀ ਲਗਾਤਾਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।