25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਕਸ਼ੇਤਰੀਆ ਪੰਜਾਬ ਖਾਦੀ ਮੰਡਲ ਖਰੜ ਨੇ ਮੁੱਖ ਮੰਤਰੀ ਰਾਹਤ ਫ਼ੰਡ ਲਈ 51 ਹਜ਼ਾਰ ਦਾ ਚੈੱਕ ਐਸ. ਡੀ. ਐਮ. ਨੂੰ ਸੌਂਪਿਆ <br/>

ਅਜੀਤ ਡੈਸਕ 20-09-2025
ਖਰੜ, 19 ਸਤੰਬਰ (ਗੁਰਮੁੱਖ ਸਿੰਘ ਮਾਨ)-ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਫ਼ੰਡ ਵਿਚ ਕਸ਼ੇਤਰੀਆ ਪੰਜਾਬ ਖਾਦੀ ਮੰਡਲ ਖਰੜ ਵਲੋਂ 51 ਹਜ਼ਾਰ ਰੁ. ਦਾ ਯੋਗਦਾਨ ਪਾਇਆ ਗਿਆ ਹੈ | ਖਾਦੀ ਮੰਡਲ ਖਰੜ ਦੇ ਨੁਮਾਇੰਦਿਆਂ ਵਲੋਂ ਇਸ ਰਾਸ਼ੀ ਦਾ ਚੈੱਕ ਐਸ. ਡੀ. ਐਮ. ਖਰੜ ਦਿਵਿਆ ਪੀ ਨੂੰ ਸੌਂਪਿਆ ਗਿਆ | ਇਸ ਮੌਕੇ ਸਕੱਤਰ ਸੋਹਨ ਲਾਲ ਸੈਣੀ ਨੇ ਦੱਸਿਆ ਕਿ ਖਾਦੀ ਮੰਡਲ ਖਰੜ ਦੇ ਸਮੂਹ ਕਰਮਚਾਰੀਆਂ ਵਲੋਂ ਇਕ ਦਿਨ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫ਼ੰਡ ਲਈ ਦਿੱਤੀ ਗਈ ਹੈ | ਇਸ ਮੌਕੇ ਸ਼ਕਤੀ ਚੰਦ, ਸੁਭਾਸ਼ ਸ਼ਰਮਾ, ਮਾਂਗੇ ਰਾਮ, ਮਨਜੀਤ ਸਿੰਘ, ਐਸ. ਡੀ. ਐਮ. ਦੇ ਰੀਡਰ ਪ੍ਰਦੀਪ ਕੁਮਾਰ ਰਤਨ ਤੇ ਰਣਵਿੰਦਰ ਸਿੰਘ ਸਮੇਤ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ |


ਪਿਛਲੀ ਖ਼ਬਰ ਰੰਗੀ ਪੈਲੇਸ ਵਿਖੇ 51 ਲੋੜਵੰਦ ਧੀਆਂ ਦੇ ਸਮੂਹਿਕ ਵਿਆਹ 22 ਨੂੰ - ਦੀਪਕ ਸ਼ਰਮਾ ਦੀਪੂ <br/> ਅਗਲੀ ਖ਼ਬਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਾਅਵਿਆਂ ਦੇ ਬਾਵਜੂਦ ਬਲਾਕ ਮਾਜਰੀ ਖੇਤਰ 'ਚ ਰਾਤ ਸਮੇਂ ਨਾਜਾਇਜ਼ ਮਾਈਨਿੰਗ ਦਾ ਗੋਰਖਧੰਦਾ ਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।