25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਚੰਡੀਗੜ੍ਹ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਵਿਦਿਆਰਥੀਆਂ ਨੇ ਹੈਦਰਾਬਾਦ ਵਿਖੇ ਹੋਈ ਇਨੋਵੇਸ਼ਨ ਮੈਰਾਥੌਨ 'ਚ ਪਹਿਲਾ ਇਨਾਮ ਜਿੱਤਿਆ <br/>

ਹੈਦਰਾਬਾਦ ਵਿਖੇ ਕਰਵਾਈ ਇਨੋਵੇਸ਼ਨ ਮੈਰਾਥੌਨ 'ਬ੍ਰੇਨ ਬੋਲਟ : ਦਾ ਇੰਜੀਨੀਅਰਜ਼ ਸਪਿ੍ੰਟ' 'ਚ 2 ਲੱਖ ਰੁ. ਦਾ ਪਹਿਲਾ ਇਨਾਮ ਤੇ ਟਰਾਫ਼ੀ ਹਾਸਲ ਕਰਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਦੇ ਵਿਦਿਆਰਥੀ | ਅਜੀਤਤਸਵੀਰ <br/> 20-09-2025
ਐੱਸ. ਏ. ਐੱਸ. ਨਗਰ, 19 ਸਤੰਬਰ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਹੈਦਰਾਬਾਦ ਵਿਖੇ ਹੋਈ ਇਨੋਵੇਸ਼ਨ ਮੈਰਾਥੌਨ 'ਬ੍ਰੇਨ ਬੋਲਟ : ਦਾ ਇੰਜੀਨੀਅਰਜ਼ ਸਪਿ੍ੰਟ' 'ਚ ਪਹਿਲਾ ਇਨਾਮ ਜਿੱਤ ਕੇ ਕੌਮੀ ਪੱਧਰ 'ਤੇ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕੀਤਾ ਹੈ | ਜ਼ਿਕਰਯੋਗ ਹੈ ਕਿ ਇਸ ਮੈਰਾਥੌਨ 'ਚ ਦੇਸ਼ ਭਰ ਦੇ 49 ਇੰਜੀਨੀਅਰਿੰਗ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ਨੂੰ ਪਛਾੜਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ 2 ਲੱਖ ਰੁ. ਦਾ ਪਹਿਲਾ ਇਨਾਮ ਜਿੱਤਿਆ ਹੈ | ਇਹ ਪ੍ਰੋਗਰਾਮ ਅਮਰੀਕਨ ਸੁਸਾਇਟੀ ਆਫ਼ ਮਕੈਨੀਕਲ ਇੰਜੀਨੀਅਰਜ਼ (ਏ. ਐਸ. ਐਮ. ਈ.) ਵਲੋਂ ਹੈਦਰਾਬਾਦ 'ਚ ਕੌਮਾਂਤਰੀ ਮਕੈਨੀਕਲ ਇੰਜੀਨੀਅਰਿੰਗ ਕਾਂਗਰਸ ਅਤੇ ਪ੍ਰਦਰਸ਼ਨੀ (ਏ. ਐਸ. ਐਮ. ਈ-ਆਈ. ਐਮ. ਈ. ਸੀ. ਈ-2025) ਦੇ ਹਿੱਸੇ ਵਜੋਂ ਕਰਵਾਇਆ ਗਿਆ ਸੀ | ਇਸ ਇਨੋਵੇਸ਼ਨ ਮੈਰਾਥੌਨ 'ਚ ਚੰਡੀਗੜ੍ਹ ਦੀ 'ਮੈੱਕ ਮਾਈਾਡਜ਼ ਯੂਨਾਈਟਿਡ' ਨਾਂਅ ਦੀ ਪੰਜ ਮੈਂਬਰੀ ਟੀਮ ਨੇ ਹਿੱਸਾ ਲਿਆ ਸੀ, ਜਿਸ 'ਚ ਮਕੈਨੀਕਲ ਇੰਜੀਨੀਅਰਿੰਗ ਦੇ ਆਖਰੀ ਸਾਲ ਦੇ ਵਿਦਿਆਰਥੀ ਐਸ. ਐਮ. ਨਫ਼ੀਸ ਅਹਿਮਦ, ਮੋਹਿਤ ਮਿਸ਼ਰਾ, ਅਖੰਡ ਪ੍ਰਤਾਪ ਰਾਣਾ, ਵਿਸ਼ਵ ਰਾਜ ਸਿੰਘ ਅਤੇ ਕਿ੍ਸ਼ਨਾ ਕੁਮਾਰ ਝਾਅ ਸ਼ਾਮਿਲ ਸਨ | ਚੰਡੀਗੜ੍ਹ ਯੂਨੀਵਰਸਿਟੀ ਦੀ ਇਸ ਟੀਮ ਨੇ ਭਾਰਤ ਭਰ ਦੇ ਪ੍ਰਮੁੱਖ ਇੰਜੀਨੀਅਰਿੰਗ ਕਾਲਜਾਂ ਦੇ 230 ਤੋਂ ਵੱਧ ਇੰਜੀਨੀਅਰਿੰਗ ਵਿਦਿਆਰਥੀਆਂ ਦੀਆਂ 49 ਟੀਮਾਂ ਨੂੰ ਪਛਾੜ ਕੇ ਪਹਿਲੇ ਸਥਾਨ 'ਤੇ ਕਬਜ਼ਾ ਕੀਤਾ ਹੈ | ਇਸ ਮੈਰਾਥੌਨ ਨੂੰ ਜਿੱਤਣ ਵਾਲੇ ਵਿਦਿਆਰਥੀਆਂ ਲਈ ਪਹਿਲਾ ਇਨਾਮ 2 ਲੱਖ ਰੁ., ਦੂਜਾ ਇਨਾਮ 1 ਲੱਖ ਰੁ. ਅਤੇ ਤੀਜਾ ਇਨਾਮ 50 ਹਜ਼ਾਰ ਰੁ. ਰੱਖਿਆ ਗਿਆ ਸੀ | ਇਸ ਮੁਕਾਬਲੇ ਦੌਰਾਨ ਵਿਦਿਆਰਥੀਆਂ ਦੀ ਰਚਨਾਤਮਿਕਤਾ, ਸਿਰਜਨਾਤਮਿਕਤਾ ਅਤੇ ਅਸਲ ਸੰਸਾਰ ਦੀਆਂ ਸਮੱਸਿਆਂ ਨੂੰ ਹੱਲ ਕਰਨ ਲਈ ਉਨ੍ਹਾਂ ਦਾ ਦਿਮਾਗ਼ੀ ਪੱਧਰ ਪਰਖਣ ਲਈ ਉਨ੍ਹਾਂ ਨੂੰ ਪੇਚੀਦਾ ਟਾਸਕ ਦਿੱਤੇ ਗਏ ਸਨ, ਜਿਨ੍ਹਾਂ ਨੂੰ ਇਕ ਤੈਅ ਸਮੇਂ ਦੌਰਾਨ ਪੂਰਾ ਕਰਨ ਲਈ ਕਿਹਾ ਗਿਆ ਸੀ | ਇਸ ਪ੍ਰਾਪਤੀ ਦਾ ਖੁਸ਼ੀ ਦਾ ਇਜ਼ਹਾਰ ਕਰਦਿਆਂ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ 'ਬ੍ਰੇਨ ਬੋਲਟ-ਦਾ ਇੰਜੀਨੀਅਰਜ਼ ਸਪਿ੍ੰਟ' 'ਚ ਇਹ ਜਿੱਤ ਸਾਡੇ ਵਿਦਿਆਰਥੀਆਂ ਦੀ ਨਵੀਨਤਾ ਅਤੇ ਟੀਮ ਵਰਕ ਦੀ ਭਾਵਨਾ ਨੂੰ ਦਰਸਾਉਂਦੀ ਹੈ | ਉਨ੍ਹਾਂ ਕਿਹਾ ਕਿ 2 ਲੱਖ ਰੁ. ਤੋਂ ਵੱਧ ਦੀ ਇਨਾਮੀ ਰਾਸ਼ੀ ਨਾਲ ਇਸ ਰਾਸ਼ਟਰੀ ਪੱਧਰ ਦੇ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕਰਨਾ ਇਕ ਵੱਡੀ ਪ੍ਰਾਪਤੀ ਹੈ, ਜੋ ਕਿ ਵਿਦਿਆਰਥੀਆਂ ਅਤੇ ਚੰਡੀਗੜ੍ਹ ਯੂਨੀਵਰਸਿਟੀ ਲਈ ਮਾਣ ਦੀ ਗੱਲ ਹੈ | ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਮਰੀਕਨ ਸੁਸਾਇਟੀ ਆਫ਼ ਮਕੈਨੀਕਲ ਇੰਜੀਨੀਅਰਜ਼ ਸਪਿ੍ੰਟ (ਏ. ਐਸ. ਐਮ. ਈ.) ਨੂੰ 1880 'ਚ ਉਸ ਸਮੇਂ ਦੇ ਮੋਹਰੀ ਉਦਯੋਗਪਤੀਆਂ ਵਲੋਂ ਸਥਾਪਿਤ ਕੀਤਾ ਗਿਆ ਸੀ, ਜਦਕਿ ਮੌਜੂਦਾ ਸਮੇਂ 'ਚ ਇਸ ਸੰਸਥਾ ਨਾਲ 135 ਦੇਸ਼ਾਂ ਤੋਂ 85 ਹਜ਼ਾਰ ਤੋਂ ਵੱਧ ਮੈਂਬਰ ਜੁੜੇ ਹੋਏ ਹਨ |

ਪਿਛਲੀ ਖ਼ਬਰ ਭਾਰਤ ਨੇ ਓਮਾਨ ਨੂੰ 21 ਦੌੜਾਂ ਨਾਲ ਹਰਾਇਆ ਸੁਪਰ 4 'ਚ ਅੱਜ ਸ੍ਰੀਲੰਕਾ ਤੇ ਬੰਗਲਾਦੇਸ਼ ਵਿਚਕਾਰ ਹੋਵੇਗਾ ਮੁਕਾਬਲਾ <... ਅਗਲੀ ਖ਼ਬਰ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ 'ਚ ਨਾਮਜ਼ਦ ਵਿਅਕਤੀ ਅਦਾਲਤ ਵਲੋਂ ਬਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।