25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਭਾਰਤ ਨੇ ਓਮਾਨ ਨੂੰ 21 ਦੌੜਾਂ ਨਾਲ ਹਰਾਇਆ ਸੁਪਰ 4 'ਚ ਅੱਜ ਸ੍ਰੀਲੰਕਾ ਤੇ ਬੰਗਲਾਦੇਸ਼ ਵਿਚਕਾਰ ਹੋਵੇਗਾ ਮੁਕਾਬਲਾ <br/>

ਅਜੀਤ ਡੈਸਕ 20-09-2025

ਦੁਬਈ, 19 ਸਤੰਬਰ (ਪੀ. ਟੀ. ਆਈ.)-ਇਥੋਂ ਦੇ ਸ਼ੇਖ ਜ਼ਾਇਦ ਸਟੇਡੀਅਮ 'ਚ ਭਾਰਤ ਤੇ ਓਮਾਨ ਵਿਚਕਾਰ ਖੇਡੇ ਗਏ ਏਸ਼ੀਆ ਕੱਪ ਦੇ ਗਰੁੱਪ ਪੜਾਅ ਦੇ ਆਖਰੀ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 188 ਦੌੜਾਂ ਬਣਾਈਆਂ | ਉਪ-ਕਪਤਾਨ ਸ਼ੁੱਭਮਨ ਗਿੱਲ 5 ਦÏੜਾਂ ਹੀ ਬਣਾ ਸਕੇ ਜਦਕਿ ਅਭਿਸ਼ੇਕ ਸ਼ਰਮਾ 38 ਦÏੜਾਂ ਬਣਾ ਕੇ ਆਊਟ ਹੋਏ | ਭਾਰਤ ਦੀ ਅੱਧੀ ਟੀਮ 130 ਦੇ ਸਕੋਰ 'ਤੇ ਆਊਟ ਹੋ ਗਈ | ਇਸ ਦੌਰਾਨ ਸੰਜੂ ਸੈਮਸਨ ਨੇ 41 ਗੇਂਦਾਂ 'ਚ ਆਪਣੇ ਟੀ-20 ਕਰੀਅਰ ਦਾ ਤੀਜਾ ਅਰਧ ਸੈਂਕੜਾ ਲਗਾਇਆ | ਸੈਮਸਨ ਦੇ ਅਰਧ ਸੈਂਕੜੇ ਨੇ ਭਾਰਤ ਨੂੰ ਓਮਾਨ ਵਿਰੁੱਧ 20 ਓਵਰਾਂ 'ਚ 8 ਵਿਕਟਾਂ 'ਤੇ 188 ਦÏੜਾਂ ਬਣਾਉਣ 'ਚ ਮਦਦ ਕੀਤੀ | ਜਵਾਬੀ ਪਾਰੀ 'ਚ ਓਮਾਨ ਦੀ ਬੱਲੇਬਾਜ਼ੀ ਭਾਰਤ 'ਤੇ ਭਾਰੀ ਪੈਂਦੀ ਹੋਈ ਨਜ਼ਰ ਆਈ | ਓਮਾਨ ਦੇੇ ਆਮਿਰ ਕਲੀਮ ਨੇ 38 ਗੇਂਦਾਂ 'ਤੇ ਆਪਣਾ ਦੂਜਾ ਟੀ-20 ਅਰਧ ਸੈਂਕੜਾ ਬਣਾਇਆ 'ਤੇ ਉਹ ਚੰਗੀ ਫਾਰਮ 'ਚ ਦਿਖਾਈ ਦਿੱਤੇ | ਹਮਦ ਮਿਰਜ਼ਾ ਨੇ ਵੀ 32 ਗੇਂਦਾਂ 'ਚ 51 ਦੌੜਾਂ ਬਣਾਈਆਂ | ਭਾਰਤੀ ਟੀਮ ਨੂੰ ਸ਼ੁਰੂਆਤ 'ਚ ਵਿਕਟਾਂ ਹਾਸਿਲ ਕਰਨ 'ਚ ਮੁਸ਼ਕਿਲ ਹੋਈ ਪਰ ਅੰਤ ਉਨ੍ਹਾਂ ਓਮਾਨ ਨੂੰ 21 ਦੌੜਾਂ ਨਾਲ ਹਰਾਇਆ | ਓਮਾਨ ਨੇ 4 ਵਿਕਟਾਂ ਦੇ ਨੁਕਸਾਨ 'ਤੇ 167 ਦੌੜਾਂ ਬਣਾਈਆਂ | ਅੱਜ ਗਰੁੱਪ ਪੜਾਅ ਦੇ ਮੈਚ ਖਤਮ ਹੋ ਗਏ ਤੇ ਹੁਣ ਸੁਪਰ 4 'ਚ ਭਾਰਤ, ਸ੍ਰੀਲੰਕਾ, ਬੰਗਲਾਦੇਸ਼ ਅਤੇ ਪਾਕਿਸਤਾਨ ਟਰਾਫੀ ਲਈ ਭਿੜਦੇ ਨਜ਼ਰ ਆਉਣਗੇ | ਸੁਪਰ 4 'ਚ ਸ੍ਰੀਲੰਕਾ ਤੇ ਬੰਗਲਾਦੇਸ਼ ਵਿਚਕਾਰ ਮੁਕਾਬਲਾ 20 ਸਤੰਬਰ ਨੂੰ ਹੋਵੇਗਾ |

ਪਿਛਲੀ ਖ਼ਬਰ ਕੈਨੇਡਾ ਦੀ ਯੂਨੀਵਰਸਿਟੀ 'ਚ ਦਿਲਜੀਤ ਦੋਸਾਂਝ ਨੂੰ ਸਮਰਪਿਤ ਵਿਸ਼ੇਸ਼ ਕੋਰਸ ਹੋਵੇਗਾ ਸ਼ੁਰੂ ਅਗਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਵਿਦਿਆਰਥੀਆਂ ਨੇ ਹੈਦਰਾਬਾਦ ਵਿਖੇ ਹੋਈ ਇਨੋਵੇਸ਼ਨ ਮੈਰਾਥੌਨ 'ਚ ਪਹਿਲਾ ਇਨਾਮ ਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।