11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਦੋ ਵੱਖ-ਵੱਖ ਮਾਮਲਿਆਂ 'ਚ ਇਕ ਵਿਅਕਤੀ ਤੇ ਨੌਜਵਾਨ ਲੜਕੀ ਵਲੋਂ ਖ਼ੁਦਕੁਸ਼ੀ

ਅਜੀਤ ਡੈਸਕ 21-09-2025

ਜ਼ੀਰਕਪੁਰ, 20 ਸਤੰਬਰ (ਮਨਿੰਦਰ ਸਿੰਘ)-ਬੀਤੀ ਰਾਤ ਸ਼ਹਿਰ ਦੀਆਂ ਦੋ ਵੱਖ-ਵੱਖ ਥਾਵਾਂ 'ਤੇ ਇਕ ਵਿਅਕਤੀ ਤੇ ਇਕ ਨੌਜਵਾਨ ਲੜਕੀ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਦੋਵੇਂ ਮਾਮਲਿਆਂ ਵਿਚ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਖੇ ਰਖਵਾ ਦਿੱਤਾ ਹੈ | ਪਹਿਲੀ ਘਟਨਾ ਸਿਲਵਰ ਸਿਟੀ ਐਕਸਟੈਂਸ਼ਨ ਵਿਖੇ ਵਾਪਰੀ, ਜਿਥੇ ਇਕ ਨੌਜਵਾਨ ਲੜਕੀ ਨੇ ਆਪਣੇ ਘਰ ਅੰਦਰ ਹੀ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਖ਼ੁਦਕੁਸ਼ੀ ਕਰਨ ਮੌਕੇ ਲੜਕੀ ਘਰ 'ਚ ਇਕੱਲੀ ਸੀ | ਮਿ੍ਤਕ ਲੜਕੀ ਦੀ ਪਛਾਣ ਮਾਇਆ ਕੁਮਾਰੀ (24) ਮੂਲ ਵਾਸੀ ਰਾਜਸਥਾਨ ਤੇ ਹਾਲ ਵਾਸੀ ਸਿਲਵਰ ਸਿਟੀ ਐਕਸਟੈਂਸ਼ਨ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਮਾਇਆ ਕੁਮਾਰੀ ਦਾ ਵਿਆਹ ਛੇ ਸਾਲ ਪਹਿਲਾਂ ਹਿਸਾਰ (ਹਰਿਆਣਾ) ਵਿਖੇ ਹੋਇਆ ਸੀ | ਪੁਲਿਸ ਨੂੰ ਮੌਕੇ ਤੋਂ ਇਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ, ਜਿਸ ਵਿਚ ਮਾਨਸਿਕ ਤਣਾਅ ਦਾ ਜ਼ਿਕਰ ਕੀਤਾ ਗਿਆ ਹੈ | ਦੂਜੀ ਘਟਨਾ ਸ਼ਹਿਰ ਦੀ ਸ਼ਿਵਾਲਿਕ ਵਿਹਾਰ ਵਿਖੇ ਵਾਪਰੀ, ਜਿਥੇ ਇਕ ਵਿਅਕਤੀ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕ ਦੀ ਪਛਾਣ ਸੰਜੇ ਕੁਮਾਰ (38) ਮੂਲ ਵਾਸੀ ਅੰਬਾਲਾ ਤੇ ਹਾਲ ਵਾਸੀ ਸ਼ਿਵਾਲਿਕ ਵਿਹਾਰ ਵਜੋਂ ਹੋਈ ਹੈ | ਪੁਲਿਸ ਨੇ ਦੋਵਾਂ ਮਾਮਲਿਆਂ ਵਿਚ ਬੀ. ਐਨ. ਐਸ. ਦੀ ਧਾਰਾ 194 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |


ਪਿਛਲੀ ਖ਼ਬਰ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਪਿੰਡ ਮਟੌਰ ਦੇ ਕੁਸ਼ਤੀ ਦੰਗਲ ਦਾ ਪੋਸਟਰ ਜਾਰੀ <br/> ਅਗਲੀ ਖ਼ਬਰ ਕੈਂਸਰ ਦੇ ਇਲਾਜ 'ਚ ਵੱਡੀ ਸਫ਼ਲਤਾ-ਕੈਪੀਟੋਲ ਹਸਪਤਾਲ ਜਲੰਧਰ ਨੇ ਦਿੱਤੀ ਨਵੀਂ ਜ਼ਿੰਦਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।