11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਵੀ.ਆਈ.ਪੀ. ਰੋਡ 'ਤੇ ਇਕੋ ਰਾਤ 4 ਦੁਕਾਨਾਂ 'ਚੋਂ ਲੱਖਾਂ ਰੁ. ਦਾ ਸਾਮਾਨ ਤੇ ਨਕਦੀ ਚੋਰੀ

ਅਜੀਤ ਡੈਸਕ 21-09-2025

ਜ਼ੀਰਕਪੁਰ, 20 ਸਤੰਬਰ (ਮਨਿੰਦਰ ਸਿੰਘ)-ਬੀਤੀ ਰਾਤ ਵੀ.ਆਈ.ਪੀ. ਰੋਡ 'ਤੇ ਚੋਰਾਂ ਨੇ ਚਾਰ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁ. ਦੀ ਨਕਦੀ ਤੇ ਕੀਮਤੀ ਸਾਮਾਨ ਚੋਰੀ ਕਰ ਲਿਆ | ਦੁਕਾਨਦਾਰਾਂ ਨੂੰ ਚੋਰੀ ਦੀ ਘਟਨਾ ਬਾਰੇ ਸਵੇਰੇ 7 ਵਜੇ ਪਤਾ ਚੱਲਿਆ | ਇਸ ਤੋਂ ਬਾਅਦ ਇਕੱਠੇ ਹੋਏ ਦੁਕਾਨਦਾਰਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ | ਪਹਿਲੇ ਮਾਮਲੇ ਵਿਚ ਚੋਰਾਂ ਨੇ ਗੁਰਦੀਪ ਮੋਟਰਜ਼ ਨਾਮਕ ਦੁਕਾਨ ਤੋਂ ਮਹਿੰਗੇ ਆਡੀ ਉਪਕਰਣ, ਛੇ ਬੈਟਰੀਆਂ ਤੇ ਹੋਰ ਕੀਮਤੀ ਪੁਰਜ਼ੇ ਚੋਰੀ ਕਰ ਲਏ | ਦੁਕਾਨ ਮਾਲਕ ਗੁਰਦੀਪ ਸਿੰਘ ਨੇ ਕਿਹਾ ਕਿ ਚੋਰੀ ਹੋਏ ਸਾਮਾਨ ਦੀ ਕੀਮਤ ਲੱਖਾਂ ਰੁ. ਬਣਦੀ ਹੈ | ਇਸੇ ਤਰ੍ਹਾਂ ਚੋਰਾਂ ਨੇ ਨਾਲ ਲਗਦੀ ਵੈਲਡਿੰਗ ਦੀ ਦੁਕਾਨ ਤੋਂ ਇਕ ਡਰਿੱਲ, ਕਟਰ ਤੇ ਵੈਲਡਿੰਗ ਮਸ਼ੀਨ ਚੋਰੀ ਕਰ ਲਈ | ਇਸ ਤੋਂ ਬਾਅਦ ਨੇੜੇ ਹੀ ਲੱਗੇ ਸਰਵਿਸ ਸਟੇਸ਼ਨ 'ਚੋਂ ਕਰੀਬ 1.50 ਲੱਖ ਰੁ. ਦੀ ਨਕਦੀ ਚੋਰੀ ਕਰ ਲਈ ਅਤੇ ਇਕ ਹੋਰ ਦੁਕਾਨ ਨੂੰ ਨਿਸ਼ਾਨ ਬਣਾਉਣ ਤੋਂ ਬਾਅਦ ਚੋਰ ਫ਼ਰਾਰ ਹੋ ਗਏ | ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੁਕਾਨਾਂ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ |


ਪਿਛਲੀ ਖ਼ਬਰ ਡੇਰਾਬੱਸੀ ਪੁਲਿਸ ਹੁਣ ਚਿੱਟੇ ਦਾ ਸੇਵਨ ਕਰਨ ਵਾਲਿਆਂ ਦੇ ਕਰਵਾ ਰਹੀ ਹੈ ਡੋਪ ਟੈਸਟ <br/> ਅਗਲੀ ਖ਼ਬਰ ਸ੍ਰੀ ਵਿਸ਼ਵਕਰਮਾ ਪੂਜਾ ਦਿਵਸ ਨੂੰ ਸਮਰਪਿਤ ਅੱਖਾਂ ਅਤੇ ਹੋਰਨਾਂ ਬਿਮਾਰੀਆਂ ਦੀ ਜਾਂਚ ਸੰਬੰਧੀ ਮੁਫ਼ਤ ਮੈਡੀਕਲ ਕੈਂਪ ਲਗਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।