ਚੰਡੀਗੜ੍ਹ, 20 ਸਤੰਬਰ (ਬਲਜਿੰਦਰ ਸਿੰਘ ਹਾਂਡਾ)-ਯੂ.ਟੀ ਚੰਡੀਗੜ੍ਹ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਅੰਤਰ ਸਕੂਲ ਖੇਡ ਟੂਰਨਾਮੈਂਟ ਬੇਸਬਾਲ 19 ਸਾਲਾ ਲੜਕਿਆਂ ਦੇ ਵਰਗ ਵਿਚ ਸਰਕਾਰੀ ਮਾਡਲ ਦਾ ਸਕੂਲ ਸੈਕਟਰ 37 ਨੇ ਫਾਈਨਲ ਮੈਚ ਵਿਚ ਡੀ.ਏ.ਵੀ ਸਕੂਲ ਸੈਕਟਰ-8 ਦੀ ਟੀਮ ਨੂੰ 9-2 ਅੰਕਾਂ ਦੇ ਫ਼ਰਕ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਡੀ.ਏ.ਵੀ ਸਕੂਲ ਸੈਕਟਰ-8 ਦੂਸਰੇ ਸਥਾਨ ਉੱਤੇ ਰਿਹਾ | ਸਰਕਾਰੀ ਮਾਡਲ ਸਕੂਲ ਸੈਕਟਰ 10 ਨੇ ਰਿਆਨ ਇੰਟਰਨੈਸ਼ਨਲ ਸਕੂਲ ਸੈਕਟਰ-49 ਨੂੰ 10-2 ਅੰਕਾਂ ਦੇ ਫ਼ਰਕ ਨਾਲ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ | ਬੇਸਬਾਲ 14 ਸਾਲਾਂ ਦੇ ਲੜਕਿਆਂ ਦੇ ਵਰਗ 'ਚ ਸਰਕਾਰ ਮਾਡਲ ਸਕੂਲ ਸੈਕਟਰ-10 ਤੇ ਰਿਆਨ ਇੰਟਰਨੈਸ਼ਨਲ ਸਕੂਲ ਸੈਕਟਰ-49 10-0 ਅੰਕਾਂ ਦੇ ਫ਼ਰਕ ਨਾਲ ਹਰਾ ਕੇ ਪਹਿਲਾਂ ਸਥਾਨ ਹਾਸਲ ਕੀਤਾ ਅਤੇ ਰਿਆਨ ਇੰਟਰਨੈਸ਼ਨਲ ਸਕੂਲ ਸੈਕਟਰ-49 ਨੇ ਦੂਸਰਾ ਸਥਾਨ ਹਾਸਲ ਕੀਤਾ | ਸਰਕਾਰੀ ਮਾਡਲ ਸਕੂਲ ਸੈਕਟਰ 16, ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 37 ਨੂੰ ਹਰਾ ਕ | ਤੀਸਰਾ ਸਥਾਨ 'ਤੇ ਰਿਹਾ | ਫ਼ੁੱਟਬਾਲ 19 ਲੜਕਿਆਂ ਦੇ ਵਰਗ ਸੈਮਫਾਈਨਲ ਵਿਚ ਮੁਕਾਬਲਿਆਂ ਵਿਚ ਸੈਂਟ ਜੋਨ ਸੈਕਟਰ-26 ਨੇ ਸ਼ਿਸ਼ੂ ਨਿਕੇਤਨ ਸਕੂਲ ਸੈਕਟਰ-22 ਨੂੰ ਤਿੰਨ ਜੀਰੋ ਗੋਲਾ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਅਤੇ ਦੂਸਰੇ ਸੈਮੀਫਾਈਨਲ ਵਿਚ ਸੈਂਟਰ ਸੋਲਜਰ ਸਕੂਲ ਸੈਕਟਰ-28 ਨੇ ਸਰਕਾਰੀ ਮਾਡਲ ਸਕੂਲ ਸੈਕਟਰ 21 ਨੂੰ 2-0 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ |