29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਨੂਰਪੁਰ ਬੇਦੀ ਦੇ ਨÏਜਵਾਨਾਂ ਨੇ ਗੁਰਦਾਸਪੁਰ ਹੜ੍ਹ ਪ੍ਰਭਾਵਿਤਾਂ ਲਈ ਸਹਾਇਤਾ ਸਮੱਗਰੀ ਭੇਜੀ <br/>

ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਨÏਜਵਾਨ, ਗੁਰਦਾਸਪੁਰ ਨੂੰ ਚਾਰੇ ਦੀਆਂ ਟਰਾਲੀਆਂ ਲੈ ਕੇ ਜਾਂਦੇ ਹੋਏ ਕਿਸਾਨ | ਤਸਵੀਰਾਂ: ਢੀਂਡਸਾ <br/> 31-08-2025
ਨੂਰਪੁਰ ਬੇਦੀ, 30 ਅਗਸਤ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਦੇ ਨÏਜਵਾਨਾਂ ਨੇ ਭਰਾਤਰੀ ਭਾਵਨਾ ਦੀ ਉੱਚੀ ਮਿਸਾਲ ਪੇਸ਼ ਕਰਦਿਆਂ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਵੱਡੀ ਸਹਾਇਤਾ ਭੇਜੀ ਹੈ ¢ ਪਸ਼ੂਆਂ ਲਈ ਚਾਰੇ ਦੀ ਕਮੀ ਨੂੰ ਪੂਰਣ ਕਰਨ ਲਈ ਇਨ੍ਹਾਂ ਵਲੋਂ 6 ਟਰਾਲੀਆਂ ਤੂੜੀ ਦੀਆਂ, ਇਸ ਤੋਂ ਇਲਾਵਾ 100 ਤੋਂ ਵੱਧ ਪੀਣ ਵਾਲੇ ਪਾਣੀ ਦੀਆਂ ਪੇਟੀਆਂ ਅਤੇ ਹੋਰ ਰਾਸ਼ਨ ਸਮੱਗਰੀ ਇਕੱਠੀ ਕਰਕੇ ਗੁਰਦਾਸਪੁਰ ਵੱਲ ਰਵਾਨਾ ਕੀਤੀ ਗਈ ¢ ਇਸ ਮÏਕੇ ਨÏਜਵਾਨ ਜਗਬੀਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਇਹ ਸਾਰੀ ਸਹਾਇਤਾ ਸਮੱਗਰੀ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਸੰਭਵ ਹੋਈ ਹੈ¢ ਉਨ੍ਹਾਂ ਕਿਹਾ ਕਿ ਇਹ ਸਿਰਫ਼ ਸਹਾਇਤਾ ਨਹੀਂ ਸਗੋਂ ਸਾਡੇ ਪਿਆਰ, ਭਰਾਤਰੀ ਭਾਵਨਾ ਅਤੇ ਇਕ-ਦੂਜੇ ਲਈ ਖੜ੍ਹੇ ਹੋਣ ਦਾ ਸੰਦੇਸ਼ ਹੈ¢ਇਸ ਸੇਵਾ ਮੁਹਿੰਮ ਵਿਚ ਮਲਕੀਤ ਸਿੰਘ ਸਰਪੰਚ ਸ਼ਾਹਪੁਰ, ਜਸਵੀਰ ਸਿੰਘ ਨਲਹੋਟੀ, ਧਿਆਨ ਸਿੰਘ ਸਰਾਂ, ਧਰਮਿੰਦਰ ਸਿੰਘ, ਹੈਪੀ, ਦਵਿੰਦਰ ਸਿੰਘ ਚਨੋਲੀ, ਹਰਵਿੰਦਰ ਸਿੰਘ ਆਦਿ ਨÏਜਵਾਨਾਂ ਨੇ ਆਪਣਾ ਸਰਗਰਮ ਯੋਗਦਾਨ ਪਾਇਆ¢ ਅਤੇ ਅੱਜ ਇਹ ਨÏਜਵਾਨ ਟਰੈਕਟਰ ਟਰਾਲੀਆਂ ਦੇ ਵਿਚ ਪਸ਼ੂਆਂ ਦੇ ਚਾਰੇ ਦੇ ਲਈ ਛੇ ਟਰਾਲੀਆਂ ਅਤੇ ਹੋਰ ਰਾਹਤ ਸਮੱਗਰੀ ਲੈ ਕੇ ਗੁਰਦਾਸਪੁਰ ਨੂੰ ਸਵੇਰੇ ਰਵਾਨਾ ਹੋ ਗਿਆ ਗੁਰਦਾਸਪੁਰ ਪਹੁੰਚ ਕੇ ਹੜ ਪ੍ਰਭਾਵਿਤ ਲੋਕਾਂ ਅਤੇ ਪਸ਼ੂਆਂ ਲਈ ਇਹ ਸਮੱਗਰੀ ਸÏਾਪੇਗਾ¢

ਪਿਛਲੀ ਖ਼ਬਰ ਸਿੱਖਿਆ ਬੋਰਡ ਦਾ ਮੁਲਾਜ਼ਮ 6 ਮਹੀਨਿਆਂ ਤੋਂ ਲਾਪਤਾ ਅਗਲੀ ਖ਼ਬਰ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਸ਼ਹੀਦ ਪਰਿਵਾਰ ਦੀ ਯਾਦ 'ਚ ਸਮਾਗਮ ਕਰਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।