28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਭਾਕਿਯੂ (ਰਾਜੇਵਾਲ) ਵਲੋਂ ਮਰਹੂਮ ਸਾਬਕਾ ਗਵਰਨਰ ਸਤਿਆਪਾਲ ਮਲਿਕ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ ਕਰਵਾਇਆ

ਅਜੀਤ ਡੈਸਕ 31-08-2025
ਸ੍ਰੀ ਚਮਕੌਰ ਸਾਹਿਬ, 30 ਅਗਸਤ (ਜਗਮੋਹਣ ਸਿੰਘ ਨਾਰੰਗ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਜ਼ਿਲ੍ਹਾ ਰੂਪਨਗਰ ਵਲੋਂ ਸਥਾਨਕ ਗੁਰਦੁਆਰਾ ਸ੍ਰੀ ਬੁੰਗਾ ਸਾਹਿਬ ਵਿਖੇ ਸਾਬਕਾ ਗਵਰਨਰ ਸਵ:ਸਤਿਆਪਾਲ ਮਲਿਕ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਜਿਸ 'ਚ ਸੂਬਾ ਜ/ਸ ਪਰਮਿੰਦਰ ਸਿੰਘ ਚਲਾਕੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ,ਉਪਰੰਤ ਹੋਈ ਅਰਦਾਸ ਤੋਂ ਬਾਅਦ ਬੁਲਾਰਿਆਂ ਨੇ ਸਵ: ਸਤਿਆਪਾਲ ਮਲਿਕ ਨੂੰ ਇੱਕ ਨਿਡਰ ਤੇ ਕਿਸਾਨ ਹਿਤ ਆਗੂ ਦੱਸਦਿਆਂ ਕਿਹਾ ਕਿ ਸ੍ਰੀ ਮਲਿਕ ਨੇ ਹਮੇਸ਼ਾ ਕਿਸਾਨਾਂ ਦੇ ਹੱਕ ਵਿਚ ਗੱਲ ਕੀਤੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਕਿਸਾਨਾਂ ਦੇ ਹਿਤਾਂ ਵਿਚ ਉਠਾਈ ਆਵਾਜ਼ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਇਸ ਮੌਕੇ ਪਰਮਿੰਦਰ ਸਿੰਘ ਚਲਾਕੀ ਸੂਬਾ ਜ/ਸ ,ਰਣਧੀਰ ਸਿੰਘ ਚੱਕਲ ਜ਼ਿਲ੍ਹਾ ਪ੍ਰਧਾਨ, ਬਹਾਦਰ ਸਿੰਘ ਸੀਨੀਅਰ ਮੀਤ ਪ੍ਰਧਾਨ,ਹਰਬੰਸ ਸਿੰਘ ਵਿੱਤ ਸਕੱਤਰ,ਪਰਮਜੀਤ ਸਿੰਘ ਅਮਰਾਲੀ, ਅਵਤਾਰ ਸਿੰਘ ਸਰਹਾਣਾ,ਕਮਲ ਸਿੰਘ ਗੋਪਾਲਪੁਰ ਆਦਿ ਨੇ ਸੰਬੌਧਨ ਕੀਤਾ | ਇਨ੍ਹਾਂ ਤੋਂ ਇਲਾਵਾ ਅਰਵਿੰਦਰ ਸਿੰਘ ਰੰਗੀਆਂ, ਗੁਰਮੇਲ ਸਿੰਘ ਰੰਗੀਆ, ਜਰਨੈਲ ਸਿੰਘ ਮੜੌਲੀ ਕਲਾਂ, ਲਾਡੀ ਮੜੌਲੀ, ਰੱਖਾ ਸਿੰਘ, ਰਜਿੰਦਰ ਸਿੰਘ ਦੁਮੰਣਾ, ਪਰਗਟ ਸਿੰਘ ਰੌਲੂਮਾਜਰਾ, ਜਥੇਦਾਰ ਗੁਰਮੀਤ ਸਿੰਘ ਮਕੜੋਨਾ ਸਮੇਤ ਵੱਡੀ ਗਿਣਤੀ ਵਿਚ ਜਥੇਬੰਦੀ ਦੇ ਆਗੂ/ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਮਧੂਵਨ ਸਕੂਲ ਦੇ ਸਿਮਰਨਪ੍ਰੀਤ ਨੇ ਨੀਟ ਪ੍ਰੀਖਿਆ 'ਚ ਰੈਂਕ ਪ੍ਰਾਪਤ ਕਰਕੇ ਵੈਟਰਨਰੀ ਸਾਇੰਸ ਡਿਗਰੀ 'ਚ ਪ੍ਰਾਪਤ ਕੀਤੀ ਸੀਟ... ਅਗਲੀ ਖ਼ਬਰ ਅਮਨ ਅਰੋੜਾ ਵਲੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੇ 11 ਟਰੱਕ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।