28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਭੋਗ 'ਤੇ ਵਿਸ਼ੇਸ਼-ਹੌਲਦਾਰ ਗੁਰਦੀਪ ਸਿੰਘ ਰਾਏਪੁਰ

ਅਜੀਤ ਡੈਸਕ 31-08-2025
ਕਾਹਨਪੁਰ ਖੂਹੀ-ਹੌਲਦਾਰ ਗੁਰਦੀਪ ਸਿੰਘ ਦਾ ਜਨਮ ਮਿਤੀ 15 ਅਪ੍ਰੈਲ, 1990 ਨੂੰ ਪਿਤਾ ਭੋਲਾ ਸਿੰਘ ਦੇ ਗ੍ਰਹਿ ਅਤੇ ਮਾਤਾ ਬਖਸ਼ੀਸ਼ ਕੌਰ ਦੀ ਕੁੱਖੋਂ ਪਿੰਡ ਰਾਏਪੁਰ (ਝੱਜ) ਵਿਖੇ ਹੋਇਆ | ਦੋ ਭਰਾਵਾਂ 'ਚੋਂ ਵੱਡਾ ਗੁਰਦੀਪ ਸਿੰਘ ਕਿਸਾਨੀ ਪਰਿਵਾਰ ਨਾਲ ਸਬੰਧਤ ਹੋਣ ਕਰਕੇ, ਬਚਪਨ ਤੋਂ ਹੀ ਮਿਹਨਤੀ ਸੁਭਾਅ ਦਾ ਮਾਲਕ ਸੀ | ਜਿੱਥੇ ਆਪਣੇ ਪਿਤਾ ਜੀ ਨਾਲ ਖੇਤੀਬਾੜੀ ਦੇ ਕੰਮਾਂ ਵਿਚ ਹੱਥ ਵਟਾਉਂਦਾ, ਉੱਥੇ ਹੀ ਮਿਲਾਪੜੇ ਸੁਭਾਅ ਕਾਰਨ ਸਮਾਜਸੇਵੀ ਕੰਮਾਂ ਵਿਚ ਵੀ ਵੱਧ ਚੜ੍ਹ ਕੇ ਭਾਗ ਲੈਂਦਾ | ਦੇਸ਼ ਸੇਵਾ ਵਿਚ ਯੋਗਦਾਨ ਪਾਉਣ ਦਾ ਜਜ਼ਬਾ ਰੱਖਣ ਵਾਲਾ ਗੁਰਦੀਪ ਸਿੰਘ ਜਿੱਥੇ ਮੈਟਿ੍ਕ ਦੀ ਪੜ੍ਹਾਈ ਪੂਰੀ ਕਰਨ ਉਪਰੰਤ 2008 'ਚ ਭਾਰਤੀ ਫ਼ੌਜ ਦੀ 70 ਇੰਜੀਨੀਅਰ ਵਿੱਚ ਭਰਤੀ ਹੋ ਗਿਆ, ਉੱਥੇ ਹੀ ਵੱਡੇ ਭਰਾ ਦੀ ਪ੍ਰੇਰਨਾ ਸਦਕਾ ਛੋਟਾ ਭਰਾ ਸੁਖਦੀਪ ਸਿੰਘ ਨੇ ਵੀ ਭਾਰਤੀ ਫ਼ੌਜ 'ਚ ਸੇਵਾ ਨਿਭਾਉਣੀ ਸ਼ੁਰੂ ਕੀਤੀ | ਇਸੇ ਦੌਰਾਨ ਗੁਰਦੀਪ ਸਿੰਘ ਦੇ ਮਾਣਕੂ ਮਾਜਰਾ ਨਿਵਾਸੀ ਸੀਸ ਰਾਮ ਦੀ ਪੁੱਤਰੀ ਗੁਰਪ੍ਰੀਤ ਕੌਰ ਨਾਲ ਆਨੰਦ ਕਾਰਜ ਹੋਣ ਉਪਰੰਤ ਗ੍ਰਹਿਸਤੀ ਜੀਵਨ ਦੀ ਸ਼ੁਰੂਆਤ ਕੀਤੀ | ਕੁਝ ਦਿਨ ਪਹਿਲਾਂ ਹੀ ਛੁੱਟੀ ਆਏ ਗੁਰਦੀਪ ਸਿੰਘ ਨੇ ਆਪਣੇ ਪਰਿਵਾਰ ਤੇ ਇੱਕ ਸਾਲ ਦੀ ਬੇਟੀ ਨੂੰ ਮਿਲ ਕੇ ਵਾਪਸ ਡਿਊਟੀ 'ਤੇ ਤਾਇਨਾਤ ਹੋਇਆ ਹੀ ਸੀ ਕਿ ਉਨ੍ਹਾਂ ਦਾ 19 ਅਗਸਤ ਨੂੰ ਕਲਕੱਤਾ ਵਿਖੇ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ | ਹੌਲਦਾਰ ਗੁਰਦੀਪ ਸਿੰਘ ਰਾਏਪੁਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਅੱਜ ਮਿਤੀ 31 ਅਗਸਤ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ ਇੱਕ ਵਜੇ ਤੱਕ ਉਨ੍ਹਾਂ ਦੇ ਗ੍ਰਹਿ ਪਿੰਡ ਰਾਏਪੁਰ (ਝੱਜ) ਵਿਖੇ ਹੋਵੇਗੀ | - ਗੁਰਬੀਰ ਸਿੰਘ ਵਾਲੀਆ
ਪਿਛਲੀ ਖ਼ਬਰ ਮਹਾਵੀਰ ਮੰਦਰ ਵਿਖੇ 10 ਰੋਜ਼ਾ ਗਣਪਤੀ ਸਮਾਗਮ ਸ਼ੁਰੂ <br/> ਅਗਲੀ ਖ਼ਬਰ ਬੀਬੀ ਸਰਬਜੀਤ ਕੌਰ ਦੇ ਦਿਹਾਂਤ 'ਤੇ ਡਾ. ਚੀਮਾ, ਭਾਈ ਚਾਵਲਾ ਸਮੇਤ ਹੋਰਨਾਂ ਵਲੋਂ ਦੁੱਖ ਦਾ ਇਜ਼ਹਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।