28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਬੀਬੀ ਸਰਬਜੀਤ ਕੌਰ ਦੇ ਦਿਹਾਂਤ 'ਤੇ ਡਾ. ਚੀਮਾ, ਭਾਈ ਚਾਵਲਾ ਸਮੇਤ ਹੋਰਨਾਂ ਵਲੋਂ ਦੁੱਖ ਦਾ ਇਜ਼ਹਾਰ <br/>

ਬੀਬੀ ਸਰਬਜੀਤ ਕੌਰ ਦੇ ਸਦੀਵੀ ਵਿਛੋੜੇ 'ਤੇ ਸਮੂਹ ਪਰਿਵਾਰ ਨਾਲ ਅਫ਼ਸੋਸ ਪ੍ਰਗਟਾਉਣ ਮੌਕੇ ਡਾ. ਚੀਮਾ, ਭਾਈ ਚਾਵਲਾ ਅਤੇ ਹੋਰ | ਤਸਵੀਰ: ਅਜੀਤ <br/> 31-08-2025
ਭਰਤਗੜ੍ਹ, 30 ਅਗਸਤ (ਜਸਬੀਰ ਸਿੰਘ ਬਾਵਾ)- ਨੈਸ਼ਨਲ ਐਵਾਰਡੀ ਸੁੱਚਾ ਸਿੰਘ ਸਰਸਾ ਨੰਗਲ, ਕੈਪਟਨ ਸਰਵਣ ਸਿੰਘ, ਤਾਰਾ ਸਿੰਘ ਮੁਹਾਲੀ ਦੇ ਛੋਟੇ ਭਾਬੀ ਅਤੇ ਕੌਮੀ ਫੁੱਟਬਾਲ ਖਿਡਾਰੀ ਦੇ ਮਾਤਾ ਜੀ ਬੀਬੀ ਸਰਬਜੀਤ ਕੌਰ ਪਤਨੀ ਮੱਘਰ ਸਿੰਘ, ਬੀਤੇ ਸਮੂਹ ਪਰਿਵਾਰ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ, ਦੇ ਸਮੂਹ ਪਰਿਵਾਰ ਨਾਲ ਉਨ੍ਹਾਂ ਦੇ ਗ੍ਰਹਿ ਅਸਥਾਨ ਸਰਸਾ ਨੰਗਲ ਪੁੱਜ ਕੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ, ਮੈਂਬਰ ਸ਼੍ਰੋਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ, ਜ਼ਿਲ੍ਹਾ ਜਥੇਦਾਰ ਦਰਬਾਰਾ ਸਿੰਘ ਬਾਲਾ ਨੇ ਦਿਲੀ ਅਫਸੋਸ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਬੀਬੀ ਸਰਬਜੀਤ ਦੇ ਤੁਰ ਜਾਣ ਨਾਲ ਸਮੂਹ ਪਰਿਵਾਰ ਸੂਝਵਾਨ ਜੀਅ ਤੋਂ ਵਾਂਝਾ ਹੋਇਆ ਹੈ, ਉਨ੍ਹਾਂ ਦੀ ਕਮੀਂ ਭਵਿੱਖ 'ਚ ਕਦੇ ਵੀ ਪੂਰੀ ਨਹੀਂ ਹੋ ਸਕੇਗੀ | ਇਨ੍ਹਾਂ ਤੋਂ ਇਲਾਵਾ ਨਾਮਵਰ ਲੇਖਕ ਪ੍ਰੋਫੈਸਰ ਮਹਿੰਦਰ ਸਿੰਘ ਬਾਗੀ, ਚੀਫ ਇੰਜੀਨੀਅਰ ਜੇ. ਪੀ. ਹਾਂਡਾ, ਡਿਪਟੀ ਚੀਫ਼ ਇੰਜ. ਰਣਜੀਤ ਸਿੰਘ, ਐਡੀ. ਐਸ. ਈ. ਹਰੈਬਲ ਸਿੰਘ, ਲੈਕ. ਪਰਮਿੰਦਰ ਸਿੰਘ, ਚੌਧਰੀ ਬਲਵਿੰਦਰ ਸਿੰਘ ਨਾਭਾ, ਸਾਬਕਾ ਸਰਪੰਚ ਬਲਵੰਤ ਸਿੰਘ, ਭੁਪਿੰਦਰ ਸਿੰਘ ਮੰਗੂਵਾਲ, ਸੁੱਚਾ ਸਿੰਘ ਲਾਦੀ, ਚੌਧਰੀ ਰਾਮ ਕਿਸ਼ਨ, ਸਾਬਕਾ ਸਰਪੰਚ ਤੇਜਾ ਸਿੰਘ, ਗੁਰਪ੍ਰੀਤ ਸਿੰਘ ਨਾਭਾ, ਰੂਪਨਗਰ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਸੱਤੀ, ਪੱਤਰਕਾਰ ਯਸ਼ਵੰਤ ਬੱਸੀ, ਦਿਲਬਾਗ ਸਿੰਘ ਚੇਚੀ, ਨੰਬਰਦਾਰ ਗੁਰਬਖਸ਼ ਸਿੰਘ, ਚੌਧਰੀ ਚਰਨਜੀਤ ਸਿੰਘ, ਮੋਹਣ ਸਿੰਘ, ਹਰੀ ਸਿੰਘ ਗੋਲੀਆ, ਬਲਦੇਵ ਸਿੰਘ ਲਾਦੀ, ਜਥੇਦਾਰ ਜਰਨੈਲ ਸਿੰਘ ਸਹੋਤਾ, ਹੁਸਨ ਚੰਦ ਮਠਾਣ, ਜਥੇਦਾਰ ਹਰਮੇਸ਼ ਸਿੰਘ ਅਟਾਰੀ, ਹਰਕੇਤ ਸਿੰਘ ਕੋਲਾਪੁਰ, ਇੰਜ. ਜਗਜੀਤ ਸਿੰਘ ਅਟਾਰੀ, ਸਤਨਾਮ ਸਿੰਘ ਝੱਜ ਆਦਿ ਨੇ ਵੀ ਅਫ਼ਸੋਸ ਪ੍ਰਗਟਾਇਆ ਹੈ |

ਪਿਛਲੀ ਖ਼ਬਰ ਭੋਗ 'ਤੇ ਵਿਸ਼ੇਸ਼-ਹੌਲਦਾਰ ਗੁਰਦੀਪ ਸਿੰਘ ਰਾਏਪੁਰ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਨੇ ਪ੍ਰਾਈਮੋ ਕੈਮੀਕਲ ਦੇ ਸਹਿਯੋਗ ਨਾਲ 15 ਲੜਕੀਆਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।