ਰੂਪਨਗਰ, 19 ਸਤੰਬਰ (ਸਤਨਾਮ ਸਿੰਘ ਸੱਤੀ)-69ਵੀਂਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਅਧੀਨ ਅੰਡਰ-14 ਕਰਾਟੇ ਮੁਕਾਬਲੇ ਗਾਂਧੀ ਮੈਮੋਰੀਅਲ ਸਕੂਲ ਰੂਪਨਗਰ ਵਿਖੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਸੇਂਟ ਕਾਰਮਲ ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਅਭਿਰਾਜ ਕਪਿਲਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 60+ ਕਿਲੋਗ੍ਰਾਮ ਭਾਰ ਵਰਗ ਵਿਚ ਸੋਨ ਤਗਮਾ ਜਿੱਤਿਆ | ਅਭਿਰਾਜ ਨੇ ਪਹਿਲੇ ਮੈਚ ਵਿਚ ਜੀਨੀਅਸ ਸਕੂਲ ਦੇ ਆਰਿਆ ਰਠੋਰ ਨੂੰ ਹਰਾਇਆ | ਦੂਜੇ ਮੈਚ ਵਿਚ ਗਾਰਡਨ ਵੈਲੀ ਸਕੂਲ ਦੇ ਨਵਨੀਸ ਭੱਟ ਅਤੇ ਤੀਜੇ ਮੈਚ ਵਿਚ ਪਰਿਵਾਰ ਵਿਛੋੜਾ ਸਕੂਲ ਦੇ ਗੁਰਪ੍ਰੀਤ ਸਿੰਘ ਨੂੰ ਹਰਾਕੇ ਪਹਿਲਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਅੰਡਰ-14 ਮੁੱਕੇਬਾਜ਼ੀ 42 ਕਿਲੋਗ੍ਰਾਮ ਭਾਰ ਵਰਗ ਵਿਚ ਸੇਂਟ ਕਾਰਮਲ ਸਕੂਲ ਦੇ ਸੁਖਜੀਤ ਸਿੰਘ ਨੇ ਭਾਗ ਲਿਆ ਅਤੇ ਤੀਜਾ ਸਥਾਨ ਪ੍ਰਾਪਤ ਕਰਕੇ ਕਾਂਸੀ ਦਾ ਤਗਮਾ ਜਿੱਤਿਆ | ਖਿਡਾਰੀਆਂ ਦੀ ਇਸ ਜਿੱਤ 'ਤੇ ਸਕੂਲ ਦੀ ਮੈਨੇਜਰ ਸ੍ਰੀਮਤੀ ਮਾਧੁਰੀ ਸੈਣੀ ਅਤੇ ਡਿਵੈਲਪਮੈਂਟ ਮੈਨੇਜਰ ਸ੍ਰੀਮਤੀ ਜਯਾ ਸੈਣੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਸਕੂਲ ਦੇ ਅਧਿਆਪਕਾਂ ਅਤੇ ਖੇਡ ਵਿਭਾਗ ਦੇ ਮੈਂਬਰਾਂ ਸਰਬਜੀਤ ਸਿੰਘ, ਗੀਤਾ ਰਾਮ ਅਤੇ ਰਾਜਵੀਰ ਸਿੰਘ ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ |